ਜ਼ਿੰਦਗੀ ਵਿਚ ਮੁਸਕਰਾਉਣਾ ਸਿੱਖੋ।
ਚੰਗੀ ਸਿਹਤ ਬਣਾਉਣਾ ਸਿੱਖੋ।
ਸਾਰਿਆਂ ਦੇ ਨਾਲ ਮਿੱਠਾ ਬੋਲੋ
ਜ਼ੁਬਾਨ 'ਤੇ ਕਾਬੂ ਪਾਉਣਾ ਸਿੱਖੋ।
ਚੰਗੀਆਂ ਰੋਜ਼ ਕਿਤਾਬਾਂ ਪੜ੍ਹ ਕੇ
ਗਿਆਨ ਨੂੰ ਹੋਰ ਵਧਾਉਣਾ ਸਿੱਖੋ।
ਜੇਕਰ ਸੋਹਣਾ ਦੇਸ਼ ਬਣਾਉਣਾ
ਵਾਤਾਵਰਨ ਬਚਾਉਣਾ ਸਿੱਖੋ।
ਠੰਢੀਆਂ ਛਾਵਾਂ ਜੇਕਰ ਚਾਹੁੰਦੇ
ਬੂਟੇ-ਰੁੱਖ ਲਗਾਉਣਾ ਸਿੱਖੋ।
ਵਰਤੋਂ ਸੋਚ ਸਮਝ ਕੇ ਪਾਣੀ
ਇਹ ਵੀ ਫ਼ਰਜ਼ ਨਿਭਾਉਣਾ ਸਿੱਖੋ।
ਸਾਰਿਆਂ ਦਾ ਤੁਸੀਂ ਕਹਿਣਾ ਮੰਨੋ
ਕੰਮ 'ਚ ਹੱਥ ਵਟਾਉਣਾ ਸਿੱਖੋ।
ਰੋਜ਼ ਸਵੇਰੇ ਸਵੱਖਤੇ ਉਠੋ
ਠੀਕ ਸਮੇਂ 'ਤੇ ਸੌਣਾ ਸਿੱਖੋ।
ਪੜ੍ਹ-ਲਿਖ ਉੱਚੀ ਮੰਜ਼ਲ ਪਾ ਕੇ
ਦੇਸ਼ ਦਾ ਨਾਂਅ
ਚਮਕਾਉਣਾ ਸਿੱਖੋ।
ਤੰਦਰੁਸਤ ਸਦਾ
ਰਹਿਣ ਵਾਸਤੇ
ਤਣਾਅ ਨੂੰ ਦੂਰ
ਭਜਾਉਣਾ ਸਿੱਖੋ।
ਕਿਸੇ ਨਾਲ ਨਾ ਮੰਦਾ ਬੋਲੋ
ਜੀ ਦੇ ਨਾਲ ਬੁਲਾਉਣਾ ਸਿੱਖੋ।
ਵੈਰ-ਵਿਰੋਧ ਦੀਆਂ ਕੰਧਾਂ ਢਾਹ ਕੇ
ਸਭ ਨੂੰ ਕੋਲ ਬਿਠਾਉਣਾ ਸਿੱਖੋ।
'ਆਤਮਾ ਸਿੰਘ ਚਿੱਟੀ' ਵਾਂਗਰਾਂ
ਪਿਆਰ-ਮੁਹੱਬਤ ਪਾਉਣਾ ਸਿੱਖੋ।
-ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ-144028
ਮੋਬਾਈਲ : 99884-69564