* ਬੈਂਕਾਕ ਵਿਖੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿਚ ਪਾਇਲ ਨਾਗ ਨੇ ਸ਼ੀਤਲ ਦੇਵੀ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।
* ਭਾਰਤ ਵਿਚ ਲੋਕ ਸਭਾ ਸੀਟਾਂ ਦੀ ਗਿਣਤੀ 543 ਹੈ।
* ਵਿਕਾਸ ਭਾਰਤ ਸਿੱਖਿਆ ਅਧਿਕਸ਼ਨ ਬਿੱਲ ਉੱਚ ਸਿੱਖਿਆ ਰੈਗੂਲੇਟਰ ਸਥਾਪਿਤ ਕਰਨ ਲਈ ਹੈ।
* ਪੰਜਾਬ ਵਿਚ ਜੰਗਲਾਂ ਹੇਠ ਰਕਬਾ ਸਿਰਫ਼ 6.59 ਫੀਸਦੀ ਹੈ, ਜਦੋਂਕਿ ਭਾਰਤ ਵਿਚ ਇਹ 25.17 ਫ਼ੀਸਦੀ ਹੈ।
* ਆਧੁਨਿਕ ਉਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ (ਗਰੀਸ) ਵਿਚ ਸੰਨ 1896 ਵਿਚ ਹੋਈ ਸੀ।
* ਦੁਨੀਆ ਦਾ ਪਹਿਲਾ ਵਪਾਰਕ ਸੰਚਾਰ ਸੈਟੇਲਾਈਟ ਇੰਟੈਲਸੈੱਟ-1 (ਛੋਟਾ ਨਾਂਅ ਅਰਲੀ ਬਰਡ) ਨਾਸਾ ਨੇ 6 ਅਪ੍ਰੈਲ, 1965 ਨੂੰ ਲਾਂਚ ਕੀਤਾ ਹੈ।
* ਵਿਸ਼ਵ ਸਿਹਤ ਦਿਵਸ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
* ਸੀ.ਆਈ.ਏ. ਦਾ ਮਤਲਬ ਸੈਂਟਰਲ ਇੰਟੈਲੀਜੈਂਸ ਏਜੰਸੀ ਹੈ।
* ਭਾਰਤ-ਚੀਨ ਜੰਗ ਸੰਨ 1962 ਵਿਚ ਹੋਈ ਸੀ।
* ਕੋਲਡ ਸਟੋਰਾਂ 'ਚ ਅਮੋਨੀਆ ਗੈਸ ਦੀ ਵਰਤੋਂ ਹੁੰਦੀ ਹੈ।
* ਮਾਚਿਸ ਦੀ ਖੋਜ ਅੰਗਰੇਜ਼ ਕੈਮਿਸਟ ਜੌਨ ਵਾਕਰ ਨੇ 1826 ਵਿਚ ਕੀਤੀ ਸੀ।
* ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ 7 ਅਪ੍ਰੈਲ, 1948 ਨੂੰ ਹੋਈ ਸੀ।
* ਪੰਡਿਤ ਰਵੀਸ਼ੰਕਰ ਦਾ ਸੰਬੰਧ ਸੰਗੀਤ ਯੰਤਰ ਸਿਤਾਰ ਨਾਲ ਹੈ।
* ਆਸਾਮ ਵਿਚ 126, ਕੇਰਲ ਵਿਚ 140 ਅਤੇ ਪੁਡੂਚੇਰੀ ਵਿਚ 30 ਵਿਧਾਨ ਸਭਾ ਸੀਟਾਂ ਹਨ।
* ਕੌਮੀ ਸਿੱਖਿਆ ਖੋਜ ਅਤੇ ਸਿਖਲਾਈ ਕੌਂਸਲ (ਐਨ.ਸੀ.ਈ.ਆਰ.ਟੀ.) ਦੀ ਸਥਾਪਨਾ 1961 ਵਿਚ ਹੋਈ ਸੀ।
* ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਕਤਲੇਆਮ 13 ਅਪ੍ਰੈਲ, 1919 ਨੂੰ ਹੋਇਆ ਸੀ।
* ਸਬਰੀਮਾਲਾ ਮੰਦਰ ਕੇਰਲ ਰਾਜ ਵਿਚ ਹੈ।
* 'ਤੂੰ ਅਗਲਾ ਵਰਕਾ ਫੋਲ' ਨਾਟਕ ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਹੈ।
* ਪੰਜਾਬ 'ਚ 14 ਨਗਰ ਨਿਗਮਾਂ (ਮਿਊਂਸਪਲ ਕਾਰਪੋਰੇਸ਼ਨਾਂ) ਹਨ।
* ਆਧੁਨਿਕ ਪ੍ਰੋਗਰਾਮਿੰਗ ਭਾਸ਼ਾ ਕਾਮਨ ਬਿਜਨੈੱਸ ਓਰੀਐਂਟਿਡ ਲੈਂਗੂਏਜ਼ (3obo&) ਦਾ ਸੰਨ 1959 'ਚ ਨਿਰਮਾਣ ਹੋਇਆ।
* ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਪਲਕ ਅਤੇ ਮੁਕੇਸ਼ ਨੇ ਸੋਨ ਤਗਮਾ ਜਿੱਤਿਆ।
* ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਦੇ ਸੀ.ਈ.ਓ. ਕੈਂਪਬੇਲ ਵਿਲਸਨ ਨੇ ਅਸਤੀਫਾ ਦਿੱਤਾ ਹੈ।
-ਮੋਬਾਈਲ : 98145-9253
ਮਹੱਤਵਪੂਰਨ ਜਾਣਕਾਰੀ
ਅਜੀਤ ਡੈਸਕ
27-06-2026