ਸੰਗਰੂਰ, 27 ਜੂਨ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਸੰਗਰੂਰ ਦੇ 10 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਵੇਖਦਿਆਂ ਉਨ੍ਹਾਂ ਨੂੰ ਡੀ.ਜੀ.ਪੀ. ਸਨਮਾਨ ਡਿਸਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਹ ਡਿਸਕ ਮਿਲੀ ਹੈ ਉਨ੍ਹਾਂ ਵਿੱਚ ਨਵਰੀਤ ਸਿੰਘ ਵਿਰਕ ਐਸ.ਪੀ., ਦਵਿੰਦਰ ਕੁਮਾਰ ਅੱਤਰੀ ਐਸ.ਪੀ. (ਡੀ), ਹਰਸਿਮਰਨ ਸਿੰਘ ਡੀ.ਐਸ.ਪੀ. (ਡੀ), ਸੁਖਦੇਵ ਸਿੰਘ ਡੀ.ਐਸ.ਪੀ., ਇੰਸਪੈਕਟਰ ਮਾਲਵਿੰਦਰ ਸਿੰਘ, ਸਬ ਇੰਸਪੈਕਟਰ ਦਲਜੀਤ ਸਿੰਘ, ਸਬ ਇੰਸਪੈਕਟਰ ਅਵਤਾਰ ਸਿੰਘ, ਸਬ ਇੰਸਪੈਕਟਰ ਪਵਨ ਕੁਮਾਰ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ਼, ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਅਤੇ ਹੌਲਦਾਰ ਬੇਅੰਤ ਕੌਰ ਸ਼ਾਮਿਲ ਹਨ।