ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਫਾਈ ਪ੍ਰਬੰਧਕਾਂ ਨੂੰ ਲੈ ਕੇ ਕਿਲ੍ਹਾ ਮਾਰਕਿਟ ਦੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 28-06-2026
ਸੰਗਰੂਰ, 27 ਜੂਨ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਦੀ ਕਿਲ੍ਹਾ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਗਰਗ (ਸਤਿਨਾਮ ਪ੍ਰੀਟਿੰਗ ਪ੍ਰੈਸ) ਨੇ ਮਾਰਕਿਟ ਵਿੱਚ ਸਫਾਈ ਨਾ ਹੋਣ ਕਾਰਨ ਅਤੇ ਥਾਂ-ਥਾਂ ਲੱਗ ਰਹੇ ਗੰਦਗੀ ਦੇ ਢੇਰਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਹਿਣ ਨੂੰ ਇਹ ਮਾਰਕਿਟ ਸੰਗਰੂਰ ਸ਼ਹਿਰ ਦੀ ਵਿਕਸਤ ਮਾਰਕਿਟਾਂ ਵਿੱਚ ਸ਼ੁਮਾਰ ਹੈ ਪਰ ਅੱਜ ਜੋ ਹਾਲਾਤ ਇਸ ਮਾਰਕਿਟ ਦੇ ਬਣੇ ਹੋਏ ਹਨ ਉਹ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਅਣਗਹਿਲੀ ਦਾ ਪ੍ਰਤੱਖ ਨਮੂਨਾ ਹੈ । ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦੀਆਂ ਟੀਮਾਂ ਖਾਨਾਪੂਰਤੀ ਵਜੋਂ ਮਾਰਕੀਟ ’ਚ ਗੇੜਾ ਮਾਰਦਿਆਂ ਹਨ ਪਰ ਕਿੰਨੇ ਕਿੰਨੇ ਦਿਨ ਮਾਰਕੀਟ ’ਚ ਸਫਾਈ ਸੇਵਕ ਨਾ ਹੋਣ ਕਾਰਨ ਲੋਕ ਅਤਿ ਦੀ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ। ਸਫਾਈ ਸੇਵਕ ਨਾ ਆਉਣ ਕਾਰਨ ਮਾਰਕੀਟ ਵਿੱਚ ਥਾਂ-ਥਾਂ ਕੂੜੇ ਦੇ ਢੇਰ ਅਕਸਰ ਲੱਗ ਜਾਂਦੇ ਹਨ ਅਤੇ ਇਨ੍ਹਾਂ ਗੰਦਗੀ ਦੇ ਢੇਰਾਂ ਵਿੱਚ ਉੱਠਦੀ ਦੁਰਗੰਧ ਕਾਰਨ ਇੱਥੋਂ ਲੰਘਣਾ ਵੀ ਦੁਸਵਾਰ ਬਣਿਆ ਹੋਇਆ ਹੈ। ਮਾਰਕੀਟ ਐਸੋਸੀਏਸ਼ਨ ਨਿੱਜੀ ਤੌਰ ਉੱਤੇ ਸਫਾਈ ਸੇਵਕ ਆਪਣੇ ਖਰਚੇ ਉੱਪਰ ਰੱਖਣੀ ਚਾਹੁੰਦੀ ਹੈ ਤਾਂ ਵੀ ਉਨ੍ਹਾਂ ਨੂੰ ਨਗਰ ਕੌਂਸਲ ਅਧਿਕਾਰੀ ਇਸ ਦੀ ਇਜਾਜਤ ਨਹੀਂ ਦਿੰਦੇ ਅਤੇ ਜਬਰੀ ਰੋਕ ਦਿੰਦੇ ਹਨ । ਪਵਨ ਕੁਮਾਰ ਗਰਗ ਨੇ ਮੰਗ ਕੀਤੀ ਕਿ ਮਾਰਕੀਟ ਵਿੱਚ ਸਥਾਈ ਪੱਧਰ ’ਤੇ ਸਫਾਈ ਸੇਵਕ ਤਾਇਨਾਤ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਬਟਾਲਾ ਨਿਵਾਸੀ 75 ਸਾਲਾ ਮਹਿਲਾ ਦੇ... ਅਗਲੀ ਖ਼ਬਰ ਬੀਕੇਯੂ ਉਗਰਾਹਾਂ ਵਲੋਂ ਕੱਲ੍ਹ ਦਿੜ੍ਹਬਾ ਦੇ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੱਢਣ ਸੰਬੰਧੀ ਮੀਟਿੰਗ
Ad Position 24
No active advertisement