ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਉੱਪਰ ਨਜ਼ਰ ਰੱਖਣ ਲਈ ਕਾਂਗਰਸ ਆਗੂਆਂ ਦੀ ਮੀਟੰਗ

Ad Position 21
No active advertisement
ਅਜੀਤ ਡੈਸਕ 28-06-2026
ਸੰਗਰੂਰ, 27 ਜੂਨ (ਅਮਨਦੀਪ ਸਿੰਘ ਬਿੱਟਾ) – ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਬੂਥ ਪੱਧਰ ’ਤੇ ਕਾਂਗਰਸ ਨੂੰ ਮਜਬੂਤ ਕਰਨ ਦੇ ਦਿੱਤੇ ਸੱਦੇ ਤਹਿਤ ਸੰਗਰੂਰ ’ਚ ਕਾਂਗਰਸ ਆਗੂਆਂ ਨੇ ਸਰਗਰਮੀਆਂ ਵਿੱਢ ਦਿੱਤੀ ਹਨ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ ਸੁਧਾਈ (ਐਸ.ਆਈ.ਆਰ.) ਦੀ ਚੱਲ ਰਹੀ ਪ੍ਰੀਕਿਆ ਨੂੰ ਲੈ ਕੇ ਬੀ.ਐਲ.ਓ. ਉੱਪਰ ਨਿਗਾਹ ਰੱਖਣ ਲਈ ਕਾਂਗਰਸ ਆਗੂਆਂ ਦੀ ਮੀਟਿੰਗ ਬਲਾਕ ਪ੍ਰਧਾਨ ਰੌਕੀ ਬਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗਾਂ ਉਪਰੰਤ ਮੌਜੂਦ ਆਗੂਆਂ ਜਿਨ੍ਹਾਂ ਵਿੱਚ ਕਾਂਗਰਸ ਦੇ ਜ਼ਿਲ੍ਹੇ ਨਾਲ ਸੰਬੰਧਿਤ ਮੀਤ ਪ੍ਰਧਾਨ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਵਿਨੋਦ ਕੁਮਾਰ ਬੋਦੀ, ਦੀਪਕ ਐਮ,ਸੀ., ਕੌਸਲਰ ਸੁਰਿੰਦਰ ਸਿੰਘ ਭਿੰਡਰ ਨੂੰ ਉਨ੍ਹਾਂ ਦੇ ਬੂਥ ਪੱਧਰ ਤੱਕ ਪਹੁੰਚ ਬਣਾਉਣ ਲਈ ਵੋਟਰ ਸੂਚੀਆਂ ਅਤੇ ਹੋਰ ਸਾਜੋ ਸਮਾਨ ਦੀ ਕਿੱਟਾਂ ਵੰਡੀਆਂ ਗਈਆਂ। ਰੌਕੀ ਬਾਂਸਲ ਅਤੇ ਵਿਨੋਦ ਕੁਮਾਰ ਬੋਦੀ ਨੇ ਕਿਹਾ ਕਿ ਕਾਂਗਰਸ ਆਗੂ ਨਜ਼ਰ ਬਣਾਈ ਰੱਖਣਗੇ ਕਿ ਕੋਈ ਵੋਟ ਨਾਜਾਇਜ਼ ਨਾ ਕੱਟੀ ਜਾਵੇ, ਬੂਥ ’ਚ ਆਉਂਦੇ ਉਹ ਰਿਹਾਇਸ਼ ਘਰ ਜੋ ਬੰਦ ਹਨ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਬਣਾਉਣ ਲਈ ਕਾਂਗਰਸ ਆਗੂ ਸੰਪਰਕ ਬਣਾਉਣਗੇ । ਇਸੇ ਤਰ੍ਹਾਂ ਬੂਥ ਵਿਚਲੇ ਉਹ ਵੋਟਰ ਜੋ ਸੰਗਰੂਰ ਤੋਂ ਤਬਦੀਲ ਹੋ ਚੁੱਕੇ ਹਨ, ਨਾਲ ਵੀ ਪਾਰਟੀ ਆਗੂ ਸੰਪਰਕ ਕਰਨਗੇ । ਇਸ ਮੌਕੇ ਪਾਰਟੀ ਨੇ ਬੂਥ ਇੰਚਾਰਜਾਂ ਦੇ ਕਾਂਗਰਸ ਪਾਰਟੀ ਵਲੋਂ ਸਨਾਖਤੀ ਕਾਰਡ ਵੀ ਜਾਰੀ ਕੀਤੇ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਲਈ ਸ਼ਾਨਦਾਰ ਸੇਵਾਵਾਂ ਬਦਲੇ ਭਾਜਪਾ ਹਾਈਕਮਾਂਡ ਵਲੋਂ ਅਮਨ ਥਾਪਰ ਸਨਮਾਨਿਤ ਅਗਲੀ ਖ਼ਬਰ 2027 ਦੀਆਂ ਚੋਣਾਂ ’ਚ ‘ਆਪ’ ਮੁੜ ਰਚੇਗੀ ਇਤਿਹਾਸ-ਡਾ. ਮਿੰਕੂ ਜਵੰਧਾ
Ad Position 24
No active advertisement