ਅਮਰਗੜ, 28 ਜੂਨ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਦੀ ਗੁਰੂ ਨਾਨਕ ਟਰੱਕ ਯੂਨੀਅਨ ਅਮਰਗੜ੍ਹ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ । ਅਰਦਾਸ ਬੇਨਤੀ ਉਪਰੰਤ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਜੱਗੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਯੂਨੀਅਨ ਵਲੋਂ ਟਰੱਕ ਅਪਰੇਟਰਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਨਾਲ-ਨਾਲ ਲੋਕਾਂ ਦੀ ਭਲਾਈ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ । ਉਨ੍ਹਾਂ ਸਮਾਗਮ ’ਚ ਉਚੇਚੇ ਤੌਰ ’ਤੇ ਪੁੱਜੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਭਰਾ ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਨੰਗਲ, ਪਰਮਜੀਤ ਸਿੰਘ ਪ੍ਰਧਾਨ ਸੈਲਰ ਐਸੋਸੀਏਸ਼ਨ, ਸੁਖਵਿੰਦਰ ਸਿੰਘ, ਕੌਂਸਲਰ ਸਵਰਨ ਸਿੰਘ, ਗੁਰਵੀਰ ਸਿੰਘ ਸੋਹੀ, ਜਸਮਿੰਦਰ ਸਿੰਘ ਜੱਸੀ, ਵਾਈਸ ਪ੍ਰਧਾਨ ਕੁਲਵੰਤ ਸਿੰਘ ਨੰਗਲ, ਰਣਜੀਤ ਸਿੰਘ,ਜਸਪਾਲ ਸਿੰਘ ਰਾਮਪੁਰ ਛੰਨਾ, ਧਰਮਪਾਲ ਸਿੰਘ ਬਨਭੌਰਾ, ਅਮਨਦੀਪ ਸਿੰਘ ਝੱਲ, ਭਗਵਾਨ ਸਿੰਘ ਆਦਿ ਕਮੇਟੀ ਮੈਂਬਰਾ, ਮੈਨੇਜਰ ਸੁਖਦੀਪ ਸਿੰਘ ਨੰਗਲ, ਗੁਰਮੁਖ ਸਿੰਘ ਗੁਰਜ ਬਘੇਲ ਸਿੰਘ ਵਾਲਾ, ਨਵਤੇਜ ਸਿੰਘ ਝੱਲ ਅਤੇ ਗੁਰਦੀਪ ਸਿੰਘ ਝੱਲ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਦਿਆਂ ਸਨਮਾਨਿਤ ਕੀਤਾ ਗਿਆ ।