ਸੰਗਰੂਰ, 30 ਜੂਨ (ਅਮਨਦੀਪ ਸਿੰਘ ਬਿੱਟਾ) – ਦਿੱਲੀ ਪਬਲਿਕ ਸਕੂਲ ਸੰਗਰੂਰ ਵਿਖੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਅਤੇ ਪ੍ਰਭਾਵਸ਼ਾਲੀ ਅਧਿਆਪਨ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਦੇ ਮੱਦੇਨਜਰ ਤਿੰਨ ਦਿਨਾਂ ਸੀ.ਬੀ.ਐਸ.ਈ. ਕਪੈਸਟੀ ਬਿਲਡਿੰਗ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸ੍ਰੀ ਐਮ.ਏ. ਸੈਫੀ ਪ੍ਰਿੰਸੀਪਲ ਬ੍ਰਾਡਵੇ ਪਬਲਿਕ ਸਕੂਲ, ਡਾ. ਪਰਵਿੰਦਰ ਕੌਰ ਬਾਬਾ ਸ਼ਹੀਦ ਸਿੰਘ ਸਕੂਲ ਬਾਲੀਆ, ਸ੍ਰੀ ਪੰਕਜ ਗਰਗ ਵਾਇਸ ਪ੍ਰਿੰਸੀਪਲ ਦਿੱਲੀ ਪਬਲਿਕ ਸਕੂਲ ਸੰਗਰੂਰ, ਸ੍ਰੀ ਭੂਸ਼ਣ ਚਾਵਲਾ ਪੀ.ਜੀ.ਟੀ. ਬੀ.ਡੀ.ਪੀ.ਐਸ. ਸਮਾਣਾ ਨੇ ਸ਼ੈਸਨਾ ਦੀ ਅਗਵਾਈ ਕੀਤੀ। ਤਿੰਨ ਦਿਨਾਂ ਦੌਰਾਨ ਲ਼ਾਇਫ ਸਕਿੱਲ ਡਿਵੈਲਪਮੈਂਟ ਅਤੇ ਕਲਾਸਰੂਮ ਮੈਨੇਜਮੈਂਟ ਵਰਗੇ ਵਿਸ਼ਿਆ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੁਲਾਰਿਆਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਜੀਵਨ ਕੌਸਲ ਵਿਕਸਤ ਕਰਨਾ ਸਕਰਾਤਮਿਕ ਸਿੱਖਣ ਵਾਲਾ ਮਾਹੋਲ ਸਿਰਜਮਣ, ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਣ, ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਅਤੇ ਆਧੁਨਿਕ ਅਧਿਆਪਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਅਰੁਣਾ ਜੈਸਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਧਿਆਪਕਾਂ ਨੂੰ ਸਿੱਖਣ ਸਿਖਾਉਣ ਗਤੀਵਿਧੀਆਂ ਨਾਲ ਜੋੜਦੇ ਹਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ। ਸੈਮੀਨਾਰ ਵਿੱਚ ਸ਼ਾਮਲ ਹੋਏ ਅਦਿਆਪਕਾਂ ਨੇ ਵੀ ਇਸ ਉੱਦਮ ਨੂੰ ਗਿਆਨਵਰਧਕ, ਪ੍ਰੇਰਣਦਾਇਕ ਅਤੇ ਲਾਭਦਾਇਕ ਅਨੁਭਵ ਕਰਾਰ ਦਿੱਤਾ।