03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

‘ਆਪ’ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੋਏ ਕਾਰਜਾਂ ’ਤੇ ਕਰ ਰਹੀ ਰਾਜਨੀਤੀ - ਹਰਪਾਲ ਸੋਨੂੰ

Ad Position 21
No active advertisement
ਅਜੀਤ ਡੈਸਕ 01-07-2026
ਸੰਗਰੂਰ, 30 ਜੂਨ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਅਤੇ ਪਾਰਟੀ ਦੇ ਓ.ਬੀ.ਸੀ. ਵਿਭਾਗ ਦੇ ਸੂਬਾ ਉਪ ਚੇਅਰਮੈਨ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਸੰਗਰੂਰ ’ਚ ਸਵੀਮਿੰਗ ਪੁਲ ਦਾ ਉਦਘਾਟਨ ਕਰ ਕੇ ਫੋਕੀ ਵਾਹ ਵਾਹ ਖੱਟ ਰਹੇ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਉੱਚ ਤਕਨੀਕ ਨਾਲ ਤਿਆਰ ਇਹ ਪੁਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਇਸ ਦਾ ਸਿਹਰਾ ਆਪ ਲੈਣ ਲਈ ਯਤਨਸ਼ੀਲ ਹੈ। ਸੋਨੂੰ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵਾਅਦਾ ਯਾਦ ਕਰਵਾਉਂਣਾ ਚਾਹੁੰਦੇ ਹਨ ਕਿ ਉਨ੍ਹਾਂ ਰਾਜ ਵਿਚ 16 ਮੈਡੀਕਲ ਕਾਲਜ ਬਣਾਉਣ ਦਾ ਇਕਰਾਰ ਕੀਤਾ ਸੀ ਪਰ ਉਨ੍ਹਾਂ ਦੇ ਐਲਾਨੇ ਮੈਡੀਕਲ ਕਾਲਜਾਂ ’ਚੋਂ ਇੱਕ ਵੀ ਕਾਲਜ ਹੋਦ ’ਚ ਨਹੀਂ ਆਇਆ ਹੈ। ਹਰ ਬੀਬੀ ਦੇ ਖਾਤੇ ’ਚ 1 ਹਜ਼ਾਰ ਰੁਪਏ ਮਹੀਨਾ ਪਾਉਣ ਦਾ ਵਾਅਦਾ ਵੀ ਹੁਣ ਤੱਕ 51 ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ । ਕਾਂਗਰਸ ਆਗੂ ਨੇ ਕਿਹਾ ਕਿ ਆਪ ਸਰਕਾਰ ਕਾਂਗਰਸ ਦੇ ਕਾਰਜਕਾਲਾਂ ਦੌਰਾਨ ਆਰੰਭ ਹੋਏ ਪ੍ਰੋਜੈਕਟਾਂ ’ਤੇ ਰਾਜਨੀਤੀ ਕਰਨਾ ਬੰਦ ਕਰੇ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੇ ਸਰਬਪੱਖੀ ਵਿਕਾਸ ਲਈ ਦਿੱਲੀ ਪਬਲਿਕ ਸਕੂਲ ’ਚ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਬੀਬਾ ਨਿਸ਼ਾਂਤ ਅਖਤਰ ਦੀ ਅਗਵਾਈ ਹੇਠ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ
Ad Position 24
No active advertisement