ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਲੇਰਕੋਟਲਾ ਸਰਕਾਰੀ ਕਾਲਜ ’ਚ ਹੋਏ ‘ਮੁਢਲਾ ਗਿਆਨ ਕੁਆਲੀਫਾਈ ਪੇਪਰ’ ਮਾਮਲੇ ਦੀ ਹੋਵੇਗੀ ਵਿਭਾਗੀ ਜਾਂਚ

Ad Position 21
No active advertisement
ਅਜੀਤ ਡੈਸਕ 02-07-2026
ਮਾਲੇਰਕੋਟਲਾ, 1 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਮਲੇਰਕੋਟਲਾ ਦੇ ਸਰਕਾਰੀ ਕਾਲਜ ਅੰਦਰ ਐਮ.ਏ. ਇੰਗਲਿਸ਼ (ਸਮੈਸਟਰ ਦੂਜਾ) ਕੋਰਸ ਮੁੱਢਲਾ ਗਿਆਨ ਕੁਆਲੀਫਾਈ ਪੇਪਰ ਮਾਮਲਾ ‘ਪੇਚੀਦਾ’ ਬਣਦਾ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੇ ਵਿੱਚ ਦੋ ਵੱਖੋ-ਵੱਖਰੇ ਕਾਰਨਾਂ ਤਹਿਤ ਜਾਂਚ ਸ਼ੁਰੂ ਹੋਣ ਦੀ ਸੰਭਾਵਨਾ ਹੈ । ਇੱਕ ਪੱਤਰ ਅਨੁਸਾਰ ਪਹਿਲਾ ਕਾਰਨ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਪੇਪਰ ਦੂਜੀ ਵਾਰ ਕਿਉਂ ਲਿਆ ਗਿਆ ਜਦਕਿ ਦੂਜਾ ਕਾਰਨ ਪੇਪਰ ’ਚ ਨਕਲ ਦਾ ਹੈ । ਇਸ ਸਾਰੇ ਘਟਨਾਕ੍ਰਮ ਦੌਰਾਨ ਇੱਕ ਚਿੰਤਾ ਭਰੀ ਗੱਲ ਇਹ ਹੈ ਕਿ ਕਮਰੇ ਅੰਦਰ ਪੇਪਰ ਕਰ ਰਹੇ ਵਿਦਿਆਰਥੀਆਂ ਦੀਆਂ ਬਾਹਰ ਆਈਆਂ ਤਸਵੀਰਾਂ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਵਿਦਿਆਰਥੀਆਂ ਨੂੰ ਪੂਰੀ ਖੁੱਲ੍ਹ ਦੇ ਕੇ ਪੇਪਰ ਕਰਵਾਇਆ ਗਿਆ । ਕਈ ਬੱਚਿਆਂ ਦੇ ਸਾਹਮਣੇ ਮੋਬਾਈਲ ਫ਼ੋਨ ਸਰੇਆਮ ਵਿਖਾਈ ਦਿੰਦੇ ਹਨ । ਹੈਰਾਨੀਜਨਕ ਤੱਥ ਇਹ ਹੈ ਕਿ ਇਹ ਤਸਵੀਰਾਂ ਖਿੱਚੀਆਂ ਕਿਸ ਨੇ ਤੇ ਮੋਬਾਇਲ ਫ਼ੋਨ ਬੱਚਿਆਂ ਨੂੰ ਮੁਹੱਈਆ ਕਿਸ ਨੇ ਕਰਵਾਏ । ਇਹ ਵੀ ਜਾਂਚ ਦਾ ਵਿਸ਼ਾ ਹੈ । ਜਦਕਿ ਕਾਲਜ ਦੇ ਪ੍ਰਿੰਸੀਪਲ ਬੀਬਾ ਬਲਜੀਤ ਕੌਰ ਤੇ ਪ੍ਰੀਖਿਆ ਕੰਟਰੌਲਰ ਅਰਵਿੰਦ ਕੌਰ ਨੇ ਇਸ ਸਾਰੇ ਮਾਮਲੇ ਨੂੰ ਸਾਜਿਸ਼ ਦੱਸਿਆ ਹੈ । ਪਟਿਆਲਾ ਯੂਨੀਵਰਸਿਟੀ ਤੋਂ ਪ੍ਰੀਖਿਆ ਕੰਟਰੌਲਰ ਡਾਕਟਰ ਮੁਨੀਸ਼ ਕਪੂਰ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਐਮ.ਏ. ਅੰਗਰੇਜ਼ੀ ਸਮੈਸਟਰ ਦੂਜਾ ਕੋਰਸ ਵਿੱਚ ਮੁੱਢਲਾ ਗਿਆਨ ਦਾ ਪੇਪਰ ਇੱਕ ਕੁਆਲੀਫਾਈੰਗ ਪੇਪਰ ਹੈ । ਪੰਜਾਬੀ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਕ ਇਸ ਵਿਸ਼ੇ ਦੀ ਪ੍ਰੀਖਿਆ ਸੰਬੰਧਿਤ ਕਾਲਜ ਵਲੋਂ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਕਰਕੇ ਕਾਲਜ ਵਲੋਂ ਜਾਰੀ ਡੇਟਸ਼ੀਟ ਅਨੁਸਾਰ ਕਰਵਾਈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਵਲੋਂ ਮੁਢਲਾ ਗਿਆਨ ਦੀ ਪ੍ਰੀਖਿਆ ਮਿਤੀ 30 ਮਈ ਨੂੰ ਆਪਣੇ ਪੱਧਰ ’ਤੇ ਕਰਵਾ ਲਈ ਗਈ ਸੀ ਪ੍ਰੰਤੂ ਇਸ ਵਿਸ਼ੇ ਦੀ ਮੁੜ ਪ੍ਰੀਖਿਆ ਕਾਲਜ ਵਲੋਂ ਮਿਤੀ 30 ਜੂਨ ਨੂੰ ਵੀ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਨਕਲ ਕਰਵਾਈ ਗਈ । ਜਿਸ ਸਬੰਧੀ ਤੁਰੰਤ ਕਾਰਵਾਈ ਆਰੰਭ ਕੀਤੀ । ਕਾਲਜ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਬਿਆਨ ਲਏ ਗਏ ਜੋ ਕਿ ਤਸੱਲੀ ਬਖਸ਼ ਨਹੀਂ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਦਿਆਰਥੀਆਂ ਨਾਲ ਫੋਨ ਰਾਹੀਂ ਵੀ ਸੰਪਰਕ ਕੀਤਾ ਗਿਆ । ਇਸ ਮਾਮਲੇ ਦੀ ਜਲਦੀ ਹੀ ਜਾਂਚ ਆਰੰਭੀ ਜਾਵੇਗੀ । ਜਦ ਇਸ ਮਾਮਲੇ ਸਬੰਧੀ ਕਾਲਜ ਦੇ ਪ੍ਰਿੰਸੀਪਲ ਬੀਬਾ ਬਲਜੀਤ ਕੌਰ ਤੇ ਵਾਇਸ ਪ੍ਰਿੰਸੀਪਲ, ਲੋਕਲ ਪ੍ਰੀਖਿਆਵਾਂ ਕੰਟਰੌਲਰ ਅਰਵਿੰਦ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਸਾਜਿਸ਼ ਰਾਹੀਂ ਉਨ੍ਹਾਂ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਇਸ ਸਾਰੇ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ । ਉਨ੍ਹਾਂ ਆਖਿਆ ਕਿ ਇਹ ਪੇਪਰ ਕਰਵਾਉਣ ਲਈ ਕਾਫ਼ੀ ਸਮਾਂ ਪਹਿਲਾਂ ਹੀ ਆਖਿਆ ਜਾ ਚੁੱਕਾ ਸੀ ਪਰ ਹੁਣ ਪਤਾ ਨਹੀਂ ਕਿਉਂ ਅਚਾਨਕ ਇਸ ਮਾਮਲੇ ਨੂੰ ਤੂਲ ਦਿੱਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 30 ਮਈ ਤੇ 30 ਜੂਨ ਨੂੰ ਹੋਏ ਦੋਵੇਂ ਪੇਪਰ ਵੱਖਰੋ-ਵੱਖਰੇ ਹਨ । ਇਸ ਸਬੰਧੀ ਕਾਲਜ ਦੇ ਵਿਦਿਆਰਥੀਆਂ ਨੇ ਆਖਿਆ ਕਿ ਇਸ ਮਾਮਲੇ ਦੇ ਵਿੱਚ ਕਾਲਜ ਦੇ ਪ੍ਰਿੰਸੀਪਲ ਤੇ ਵਾਇਸ ਪ੍ਰਿੰਸੀਪਲ ਦਾ ਕੋਈ ਵੀ ਦੋਸ਼ ਨਹੀਂ ਹੈ । ਸਿੱਖਿਆ ਚਿੰਤਕਾਂ ਦਾ ਸਵਾਲ ਤਾਂ ਇਹ ਵੀ ਹੈ ਕਿ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਪੇਪਰ ਲਏ ਹਨ ਉਨ੍ਹਾਂ ਦੀ ਵੀ ਕੁਝ ਜ਼ਿੰਮੇਵਾਰੀ ਤਹਿ ਹੋਵੇ । ਕੁਝ ਵੀ ਹੋਵੇ ਇਸ ਅਹਿਮ ਮਸਲੇ ਦੇ ਅਸਲ ਤੱਥ ਤਾਂ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਟਰਾਲੇ ਨੇ 2 ਨੂੰ ਕੁਚਲਿਆ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਵਧੇਗਾ ਔਰਤਾਂ ਦਾ ਸਨਮਾਨ-ਵਿਧਾਇਕ ਉੱਗੋਕੇ
Ad Position 24
No active advertisement