ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸੜਕ ਹਾਦਸੇ ਦੌਰਾਨ ਟਰਾਲੇ ਨੇ 2 ਨੂੰ ਕੁਚਲਿਆ

Ad Position 21
No active advertisement
ਅਜੀਤ ਡੈਸਕ 02-07-2026
ਮੂਣਕ, 1 ਜੁਲਾਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਮੂਣਕ ਟੋਹਾਣਾ ਕੌਮੀ ਮਾਰਗ 148 ਬੀ ਤੇ ਵਾਪਰੇ ਸੜਕ ਹਾਦਸੇ ਦੌਰਾਨ ਟਰਾਲੇ ਨੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਤੇ ਇੱਕ ਲੜਕੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਨ੍ਹਾਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ, ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਟਰਾਲਾ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਫਰਾਰ ਟਰਾਲਾ ਚਲਾਕ ਨੂੰ ਸਮੇਤ ਟਰਾਲਾ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਲੜਕੀ ਦੇ ਪਿਤਾ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਦਾਲਤੀ ਵਾਲਾ ਥਾਣਾ ਜੁਲਕਾਂ ਜਿਲਾ ਪਟਿਆਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੰਜੂ ਨਾਲ ਪਰਿਵਾਰ ਸਮੇਤ ਦੋ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਮੇਰੇ ਸਹੋਰੇ ਘਰ ਪਿੰਡ ਹੈੱਡ ਕੁਦਨੀ (ਹਰਿਆਣਾ) ਵੱਲ ਸੜਕ ਤੇ ਅੱਗੇ ਪਿੱਛੇ ਜਾ ਰਹੇ ਸੀ । ਸੰਜੂ (35) ਪੁੱਤਰ ਰਾਜਪਾਲ ਵਾਸੀ ਪਿੱਪਲ ਖੇੜੀ ਥਾਣਾ ਜੁਲਕਾਂ ਜਿਲਾ ਪਟਿਆਲਾ ਦੇ ਮੋਟਰਸਾਇਕਲ ਪਰ ਮੇਰੀ ਲੜਕੀ ਸਿਮਨਰਜੀਤ ਕੋਰ ਜੋਸਨ (17) ਬੈਠੀ ਸੀ ਅਤੇ ਮੇਰੀ ਪਤਨੀ ਜਸਵੀਰ ਕੋਰ ਮੇਰੇ ਮੋਟਰਸਾਇਕਲ ’ਤੇ ਬੈਠੀ ਸੀ। ਜਦੋਂ ਅਸੀਂ ਬੱਸ ਅੱਡਾ ਰਾਮਪੁਰਾ ਕੋਲ ਪੈਟਰੋਲ ਪੰਪ ਕੋਲ ਪੁੱਜੇ ਤਾਂ ਪਿੱਛੋਂ ਮੂਣਕ ਸਾਈਡ ਵੱਲੋ ਆ ਰਹੇ ਟਰਾਲਾ ਚਾਲਕ ਨੇ ਅਣਗਹਿਲੀ ਨਾਲ ਸੰਜੂ ਦੇ ਮੋਟਰਸਾਈਕਲ ਦੇ ਪਿੱਛੋ ਟੱਕਰ ਮਾਰ ਦਿੱਤੀ ਜਿਸ ਨਾਲ ਸੰਜੂ ਤੇ ਮੇਰੀ ਲੜਕੀ ਸਿਮਰਨਜੀਤ ਕੌਰ ਜੈਸਨ ਦੋਵੇਂ ਸਮੇਤ ਮੋਟਰਸਾਈਕਲ ਸੜਕ ਤੇ ਦੋਵੇਂ ਡਿੱਗ ਗਏ ਜਿਨ੍ਹਾਂ ਨੂੰ ਕਾਫੀ ਸੱਟਾਂ ਵੱਜੀਆਂ ਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਮੇਰੀ ਘਰਵਾਲੀ ਜਸਵੀਰ ਕੋਰ ਮੇਰੀ ਲੜਕੀ ਸਿਮਰਨਜੀਤ ਕੌਰ ਜੋਸਨ ਤੇ ਸੰਜੂ ਨੂੰ ਸਾਂਭਣ ਲੱਗ ਪਈ, ਇੰਨੇ ਵਿਚ ਮੌਕਾ ਤਾੜ ਕੇ ਮੌਕੇ ਤੋਂ ਟਰਾਲਾ ਚਾਲਕ ਟਰਾਲਾ ਭਜਾ ਕੇ ਲੈ ਗਿਆ। ਮੈਂ ਸਵਾਰੀ ਦਾ ਇੰਤਜਾਮ ਕਰਕੇ ਸਿਮਰਨਜੀਤ ਕੋਰ ਜੈਸ਼ਨ ਅਤੇ ਸੰਜੂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਟੋਹਾਣਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਸਿਮਰਨਜੀਤ ਕੌਰ ਜੋਸਨ ਤੇ ਸੰਜੂ ਨੂੰ ਮੁਢਲੀ ਸਹਾਇਤਾ ਦੇ ਕੇ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਐਂਡ ਹਸਪਤਾਲ ਅਗਰੋਹਾ ਵਿਖੇ ਰੈਫਰ ਕਰ ਦਿੱਤਾ, ਜਦੋਂ ਅਸੀਂ ਮਹਾਰਾਜਾ ਅਗਰਸੈਨ ਮੈਡੀਕਲ ਹਸਪਤਾਲ ਅਗਰੋਹਾ ਵਿਖੇ ਪੁੱਜੇ ਤਾਂ ਡਾਕਟਰਾਂ ਨੇ ਮੇਰੀ ਲੜਕੀ ਸਿਮਰਨਜੀਤ ਕੌਰ ਜੈਸ਼ਨ ਅਤੇ ਸੰਜੂ ਨੂੰ ਚੈੱਕ ਕਰਨ ਉਪਰੰਤ ਮ੍ਰਿਤਕ ਕਰਾਰ ਦੇ ਦਿੱਤਾ। ਸਹਾਇਕ ਥਾਣੇਦਾਰ ਜੀਵਨ ਲਾਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਫਰਾਰ ਹੋਏ ਦੀ ਪਹਿਚਾਣ ਰਾਮੂ ਪੁੱਤਰ ਸੱਤ ਪ੍ਰਕਾਸ ਵਾਸੀ ਨਗਲਾਮਨ ਸਹਾਏ ਜਿਲਾ ਹਾਥਰਸ (ਯੂ.ਪੀ) ਦੇ ਖਿਲਾਫ ਮੁਕਦਮਾ ਨੰਬਰ ਦਰਜ ਕਰਕੇ ਚਾਲਕ ਨੂੰ ਸਮੇਤ ਟਰਾਲਾ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ 786 ਚੌਕ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਸਿਵਲ ਪ੍ਰਸ਼ਾਸਨ ਨਾਲ ਮਿਲ ਬੈਠ ਕੇ ਢੁੱਕਵਾਂ ਹੱਲ ਕੀਤਾ ਜਾਵੇਗਾ-ਐਸ.ਐਸ.ਪੀ.... ਅਗਲੀ ਖ਼ਬਰ ਮਲੇਰਕੋਟਲਾ ਸਰਕਾਰੀ ਕਾਲਜ ’ਚ ਹੋਏ ‘ਮੁਢਲਾ ਗਿਆਨ ਕੁਆਲੀਫਾਈ ਪੇਪਰ’ ਮਾਮਲੇ ਦੀ ਹੋਵੇਗੀ ਵਿਭਾਗੀ ਜਾਂਚ
Ad Position 24
No active advertisement