ਸੰਗਰੂਰ, 1 ਜੁਲਾਈ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੀ ਮੀਟਿੰਗ ਜਿਲ੍ਹਾ ਚੇਅਰਮੈਨ ਏ.ਆਰ. ਸ਼ਰਮਾ, ਸੀਨੀਅਰ ਵਾਇਸ ਚੇਅਰਮੈਨ ਘਣਸ਼ਾਮ ਕਾਂਸਲ, ਸੰਜੀਵ ਚੋਪੜਾ ਕਿੱਟੀ, ਜਿਲ੍ਹਾ ਪ੍ਰਧਾਨ ਸੰਜੀਵ ਸੂਦ ਜਿਲ੍ਹਾ ਸੈਕਟਰੀ ਐਮ.ਪੀ. ਸਿੰਘ, ਖਜਾਨਚੀ ਪ੍ਰੇਮ ਗੁਪਤਾ ਨੇ ਵਿਸ਼ੇਸ਼ ਤੌਰ ਉੱਤੇ ਸਮੂਲੀਅਤ ਕੀਤੀ। ਕੈਬਨਿਟ ਮਤੰਰੀ ਸ੍ਰੀ ਅਮਨ ਅਰੋੜਾ ਨੇ ਵੀ ਇਸ ਸਮਾਗਮ ਵਿੱਚ ਉਚੇਚਾ ਤੌਰ ਉੱਤੇ ਹਾਜਰੀ ਲਗਵਾਈ ਵਿਸ਼ਾਲ ਗੁਪਤਾ ਨੂੰ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦਾ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾ ਸ੍ਰੀ ਵਿਸ਼ਾਲ ਅਤੇ ਉਨ੍ਹਾਂ ਦੀ ਟੀਮ ਨੇ ਪਿਛਲੇ ਦੋ ਸਾਲਾਂ ਤੇ ਕੰਮਾਂ ਅਤੇ ਉਪਲਬਧੀਆਂ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਉਪਲਬਧੀਆਂ ਨੇ ਸਮੂਹ ਮੈਂਬਰਾਂ ਨੇ ਸਵਾਗਤ ਕੀਤਾ ਅਤੇ ਸ੍ਰੀ ਅਮਨ ਅਰੋੜਾ ਨੇ ਹਾਰ ਪਾ ਕੇ ਵਿਸ਼ਾਲ ਗੁਪਤਾ ਦੀ ਹੌਸਲਾ ਅਫਜਾਈ ਕੀਤੀ। ਵਿਸ਼ਾਲ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਦੁਬਾਰਾ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸਨਾਅਤਕਾਰਾਂ ਦੇ ਹਿੱਤਾ ਦੀ ਪੂਰੀ ਰਾਖੀ ਕਰਨਗੇ। ਏ.ਆਰ. ਸ਼ਰਮਾ ਨੇ ਜੀ.ਐਸ.ਟੀ. ਰਿਫੰਡ ਵਿੱਚ ਆ ਰਹੀਆਂ ਦਿੱਕਤਾ ਨੂੰ ਹੱਲ ਕਰਨ ਦੀ ਅਮਨ ਅਰੋੜਾ ਨੂੰ ਅਪੀਲ ਵੀ ਕੀਤੀ। ਘਣਸ਼ਾਮ ਕਾਂਸਲ ਅਤੇ ਸੰਜੀਵ ਸੂਦ ਨੇ ਬਲਾਕ ਸੰਗਰੂਰ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸਾ ਕੀਤੀ ਕਿ ਵਿਸ਼ਾਲ ਗੁਪਤਾ ਅਤੇ ਉਨ੍ਹਾਂ ਦੀ ਟੀਮ ਭਵਿੱਖ ਵਿੱਚ ਵੀ ਇੰਡਸਟਲਿਸਟਾਂ ਦੇ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਜਨਰਲ ਸੈਕਟਰੀ, ਪੈਨਰਨ ਹਰੀ ਉਮ ਜਿੰਦਲ, ਮਨੀਸ਼ ਗਰਗ, ਆਦਰਸ਼ ਗਰਗ, ਕ੍ਰਿਸ਼ਨ ਬਾਂਸਲ, ਵਾਇਸ ਪ੍ਰਧਾਨ ਅਸੀਸ ਸਿੰਗਲਾ, ਪ੍ਰੈਸ ਸਕੱਤਰ ਸੇਵਕ ਜਿੰਦਲ, ਪੀ.ਆਰ.ਓ. ਨਿਤੇਸ਼ ਮਘਾਨ, ਜੁਆਇੰਟ ਸਕੱਤਰ ਅਕੂੰਰ ਕਾਂਸਲ, ਰਾਕੇਸ਼ ਗਰਗ ਬੱਬੂ, ਰਾਮ ਬਾਂਸਲ, ਸੀਸ਼ਨ ਗਰਗ, ਰਜਿੰਦਰ ਮਾਸਟਰ, ਜਸ਼ਨ ਕੁਸਮ ਡਾਂਗ, ਵੀਰਭਾਨ, ਭਰਤ ਨਾਗਪਾਲ ਮੌਜੂਦ ਸਨ।