ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਦੇ ਪੈਨਸ਼ਨਰ ਡਾਕਟਰਾਂ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ

Ad Position 21
No active advertisement
ਅਜੀਤ ਡੈਸਕ 02-07-2026
ਸੰਗਰੂਰ, 1 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਪੈਨਸ਼ਨਰ ਡਾਕਟਰਜ਼ ਐਸੋਸੀਏਸ਼ਨ (ਪੀ.ਡੀ.ਏ.ਪੀ.) ਨੇ ਸੇਵਾਮੁਕਤ ਸਰਕਾਰੀ ਡਾਕਟਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਵਿੱਤੀ ਮੰਗਾਂ ਦੇ ਹੱਲ ਨਾ ਹੋਣ ਦੇ ਵਿਰੋਧ ਵਿੱਚ ਆਪਣੇ ਸ਼ਾਂਤਮਈ ਅਤੇ ਲੋਕਤੰਤਰੀ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਰਾਸ਼ਟਰੀ ਡਾਕਟਰ ਦਿਵਸ ਨੂੰ ਕਾਲਾ-ਦਿਵਸ ਵਜੋਂ ਮਨਾਇਆ। ਪੈਨਸ਼ਨਰ ਡਾਕਟਰਾਂ ਵਲੋੰ ਆਪਣੀਆਂ ਜਾਇਜ਼ ਵਿੱਤੀ ਮੰਗਾਂ ਦੇ ਹੱਲ ਵਿੱਚ ਹੋ ਰਹੀ ਬੇਵਜ੍ਹਾ ਦੇਰੀ ਦੇ ਵਿਰੋਧ ਵਿੱਚ ਕਾਲੀਆਂ ਪੱਟੀਆਂ ਬੰਨ੍ਹਕੇ ਰੋਸ ਪ੍ਰਗਟ ਕੀਤਾ ਗਿਆ। ਜਿਲਾ ਸੰਗਰੂਰ ਤੋ ਇਲਾਵਾ ਪੰਜਾਬ ਭਰ ਦੇ ਸਾਰੇ ਜਿਲਿਆੰ ਦੇ ਰਿਟਾਇਰਡ ਡਾਕਟਰਾਂ ਵਲੋੰ ਸਰਕਾਰ ਦਾ ਵਿਰੋਧ ਕਰਦੇ ਹੋਏ ਇਹ ਕਾਲਾ ਦਿਵਸ ਮਨਾਇਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਸੂਬਾ ਸੈੰਟਰਲ ਕਮੇਟੀ ਜਿਸ ਵਿੱਚ ਉੰਨਾ ਸਮੇਤ ਪ੍ਰਧਾਨ ਡਾਕਟਰ ਡੀ.ਸੀ. ਸਰਮਾ ਅਤੇ ਉਪ-ਪ੍ਰਧਾਨ ਤੇ ਮੈਡੀਕਲ ਕਾਲਜਾਂ ਦੇ ਰਿਟਾਇਰਡ ਡਾਕਟਰਾਂ ਦੇ ਇੰਚਾਰਜ ਡਾਕਟਰ ਡੀ.ਐਸ.ਭੁੱਲਰ ਤੇ ਡਾਕਟਰ ਆਰ.ਐਸ. ਸੇਠੀ ਸ਼ਾਮਲ ਹਨ ਵਲੋੰ ਲਏ ਫੈਸਲੇ ਬਾਅਦ ਅੱਜ ਦਾ ਕੋਮੀ ਡਾਕਟਰਜ ਦਿਵਸ ਕਾਲਾ ਦਿਵਸ ਵਜੋ ਮਨਾਇਆ ਗਿਆ। ਡਾਕਟਰ ਸਿੰਗਲਾ ਨੇ ਦੱਸਿਆ ਕਿ ਹਜ਼ਾਰਾਂ ਸੇਵਾਮੁਕਤ ਸਰਕਾਰੀ ਡਾਕਟਰਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਸਿਹਤ ਸੰਸਥਾਵਾਂ ਵਿੱਚ ਲੋਕਾਂ ਦੀ ਨਿਰਸਵਾਰਥ ਸੇਵਾ ਲਈ ਸਮਰਪਿਤ ਕੀਤੇ। ਅੱਜ ਇਹ ਡਾਕਟਰ, ਜੋ ਹੁਣ ਸੀਨੀਅਰ ਸਿਟੀਜ਼ਨ ਹਨ, ਆਪਣੀ ਜ਼ਿੰਦਗੀ ਦੇ ਸੰਧਿਆ ਕਾਲ ਵਿੱਚ ਵੀ ਆਪਣੇ ਹੱਕਾਂ ਅਨੁਸਾਰ ਬਣਦੇ ਪੈਨਸ਼ਨਰੀ ਲਾਭਾਂ ਦੀ ਉਡੀਕ ਕਰ ਰਹੇ ਹਨ। ਡਾਕਟਰ ਸਿੰਗਲਾ ਨੇ ਕਿਹਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ’ਤੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀਆਂ ਉਮੀਦਾਂ ਨਾਲ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਸੀ। ਉਨ੍ਹਾਂ ਨੂੰ ਆਸ ਸੀ ਕਿ ਸਾਲਾਂ ਤੋਂ ਲਟਕ ਰਹੀਆਂ ਮੰਗਾਂ ਦਾ ਜਲਦੀ ਨਿਪਟਾਰਾ ਹੋਵੇਗਾ। ਪਰੰਤੂ, ਵਾਰ-ਵਾਰ ਮੰਗ ਪੱਤਰ ਦੇਣ ਅਤੇ ਭਰੋਸਿਆਂ ਦੇ ਬਾਵਜੂਦ ਅਜੇ ਤੱਕ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੇ ਬਕਾਏ, ਬਕਾਇਆ ਮਹਿੰਗਾਈ ਰਾਹਤ (ਡੀ.ਆਰ.), ਬਿਨਾਂ ਕਾਰਨ ਰੋਕੀਆਂ ਗਈਆਂ ਪੈਨਸ਼ਨਾਂ ਦੀ ਬਹਾਲੀ, ਪੈਨਸ਼ਨ ਸਬੰਧੀ ਵਿਸੰਗਤੀਆਂ ਦਾ ਨਿਪਟਾਰਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਵਰਗੀਆਂ ਮਹੱਤਵਪੂਰਨ ਮੰਗਾਂ ਅਣਸੁਲਝੀਆਂ ਹੀ ਪਈਆਂ ਹਨ। ਐਸੋਸੀਏਸ਼ਨ ਦੇ ਸੰਗਰੂਰ ਵਿਖੇ ਸੀਨੀਅਰ ਮੈਂਬਰ ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਐਚ.ਐਸ.ਬਾਲੀ ਅਤੇ ਸਾਬਕਾ ਸਿਵਲ ਸਰਜਨ ਡਾਕਟਰ ਕਿਰਨਜੋਤ ਬਾਲੀ ਨੇ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਸੇਵਾਮੁਕਤ ਸਰਕਾਰੀ ਡਾਕਟਰਾਂ ਦੇ ਪੰਜਾਬ ਦੀ ਸਿਹਤ ਸੇਵਾਵਾਂ ਵਿੱਚ ਪਾਏ ਗਏ ਅਮੁੱਲ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਉਡੀਕ ਰਹੇ ਇਨਸਾਫ਼ ਲਈ ਤੁਰੰਤ ਠੋਸ ਕਦਮ ਚੁੱਕਣਗੇ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਮਹਿਲਾਵਾਂ ਦੇ ਸਨਮਾਨ ਲਈ ਇਤਿਹਾਸਕ ਕਦਮ-ਹਰਵਿੰਦਰ ਸਿੰਘ ਛਾਜਲੀ ਅਗਲੀ ਖ਼ਬਰ ਵਿਸ਼ਾਲ ਗੁਪਤਾ ਸੰਗਰੂਰ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੇ ਤੀਸਰੀ ਵਾਰ ਬਣੇ ਪ੍ਰਧਾਨ
Ad Position 24
No active advertisement