ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਚੱਲਦੀ ਰੇਲ ਗੱਡੀ ਵਿੱਚੋਂ ਔਰਤ ਤੋਂ ਮੋਬਾਈਲ ਫੋਨ ਖੋਹਣ ਦੇ ਦੋਸ਼ਾਂ ਵਿੱਚੋਂ ਬਰੀ

Ad Position 21
No active advertisement
ਅਜੀਤ ਡੈਸਕ 03-07-2026
ਸੰਗਰੂਰ, 2 ਜੁਲਾਈ (ਧੀਰਜ ਪਸੋਰੀਆ)- ਜੱਜ ਮਨਪ੍ਰੀਤ ਕੌਰ ਦੀ ਅਦਾਲਤ ਵੱਲੋਂ ਬਚਾਅ ਪੱਖ ਦੇ ਵਕੀਲ ਨਰਿੰਦਰ ਪਾਲ ਸਿੰਘ ਨਾਗਰਾ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਤੇ ਇੱਕ ਨੌਜਵਾਨ ਨੂੰ ਚਲਦੀ ਰੇਲ ਗੱਡੀ ਵਿੱਚ ਇੱਕ ਔਰਤ ਤੋਂ ਮੋਬਾਇਲ ਫੋਨ ਖੋਹਣ ਦੇ ਦੋਸ਼ਾਂ ਵਿੱਚੋਂ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ। ਗੌਰਮਿੰਟ ਰੇਲਵੇ ਪੁਲਿਸ ਥਾਣਾ ਸੰਗਰੂਰ ਵਿਖੇ 02 ਦਸੰਬਰ 2024 ਨੂੰ ਦਰਜ ਮਾਮਲੇ ਮੁਤਾਬਕ ਆਰਤੀ ਵਾਸੀ ਹਾਂਸੀ (ਹਰਿਆਣਾ) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੀ ਭੈਣ 9 ਨਵੰਬਰ ਨੂੰ ਰੇਲ ਗੱਡੀ ਰਾਹੀਂ ਹਾਂਸੀ ਤੋਂ ਲੁਧਿਆਣਾ ਵਿਖੇ ਹਸਪਤਾਲ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਜਾ ਰਹੀਆਂ ਸਨ ਕਿ ਜਦੋਂ ਰੇਲ ਗੱਡੀ ਰੇਲਵੇ ਸਟੇਸ਼ਨ ਛਾਜਲੀ ਪੁੱਜੀ ਤਾਂ ਇਸ ਸਟੇਸ਼ਨ ਤੋਂ ਇੱਕ ਲੜਕਾ ਉਮਰ ਕਰੀਬ 25- 26 ਸਾਲ ਰੇਲ ਗੱਡੀ ਵਿੱਚ ਚੜਿਆ ਅਤੇ ਸਾਡੇ ਪਾਸ ਆ ਕੇ ਬੈਠ ਗਿਆ। ਜਦੋਂ ਗੱਡੀ ਸੰਗਰੂਰ ਤੋਂ ਅਗਲੇ ਸਟੇਸ਼ਨ ਪਰ ਹੌਲੀ ਹੋਈ ਤਾਂ ਉਹ ਨੌਜਵਾਨ ਝਪਟ ਮਾਰ ਕੇ ਮੇਰੇ ਹੱਥ ਵਿੱਚ ਫੜਿਆ ਮੋਬਾਇਲ ਫੋਨ ਖੋਹ ਕੇ ਰੇਲਗੱਡੀ ਵਿੱਚੋਂ ਉਤਰ ਕੇ ਸੰਗਰੂਰ ਵੱਲ ਨੂੰ ਜਾ ਰਹੀ ਦੂਜੀ ਰੇਲ ਗੱਡੀ ਵਿੱਚ ਚੜ ਗਿਆ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ। ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਉਰਫ ਰਿੰਕੂ ਵਾਸੀ ਲਹਿਰਾਂ ਨੂੰ ਨਾਮਜਦ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਗੁਰਪ੍ਰੀਤ ਸਿੰਘ ਨੂੰ ਬਰੀ ਕੀਤੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਸੀਜ਼ਨ ਦਾ ਪਹਿਲਾ ਭਰਵਾਂ ਮੀਂਹ ਹੀ ਨਹੀਂ ਝੱਲ ਸਕਿਆ ਰੋਹੀੜਾ-ਭੂਦਨ ਰਜਵਾਹਾ ਅਗਲੀ ਖ਼ਬਰ ਸਰਕਾਰ ਤੋਂ ਖਫਾ ਮੁਲਾਜ਼ਮ ਅਤੇ ਪੈਨਸ਼ਨਰ 7 ਨੂੰ ਕਰਨਗੇ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦ...
Ad Position 24
No active advertisement