ਸੰਗਰੂਰ, 5 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)–ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਚੰਗੀ ਸ਼ਾਇਰੀ ਸਮਾਜ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਾਇਰ ਆਪਣੀ ਸ਼ਾਇਰੀ ਰਾਹੀਂ ਸਮਾਜ ਦੇ ਵੱਖ ਵੱਖ ਮੁੱਦਿਆਂ ਨੂੰ ਬੜੀ ਸਹਿਜਤਾ ਨਾਲ ਪੇਸ਼ ਕਰਦੇ ਹਨ। ਸ੍ਰੀ ਅਰੋੜਾ ਅੱਜ ਸਾਹਿਤ ਸਦਨ ਸੰਗਰੂਰ ਵੱਲੋਂ ਅਕਾਲ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਏ ਕਵੀ ਦਰਬਾਰ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰਥਿਕ ਸ਼ਾਇਰੀ ਲਈ ਸਾਹਿਤ ਸਦਨ ਨੇ ਵਧੀਆ ਪ੍ਰੰਪਰਾ ਸ਼ੁਰੂ ਕੀਤੀ ਜੋ ਕਾਬਲੇ ਤਾਰੀਫ਼ ਹੈ। ਸ਼ਸ਼ੀ ਬਾਲਾ ਵੱਲੋਂ ਸਾਇਰਾਨਾ ਅੰਦਾਜ਼ ਵਿੱਚ ਕੀਤੇ ਮੰਚ ਸੰਚਾਲਨ ਦੌਰਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇੰਨਫੋਟੈੱਕ ਪੰਜਾਬ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟਸ ਨੇ ਕਵੀ ਦਰਬਾਰ ਤੋਂ ਪ੍ਰਭਾਵਿਤ ਹੁੰਦਿਆ ਅਜਿਹਾ ਕਵੀ ਦਰਬਾਰ ਭਾਈ ਗੁਰਦਾਸ ਇੰਸਟੀਚਿਊਟ ਵਿਚ ਕਰਵਾਉਣ ਲਈ ਸੱਦਾ ਦਿੱਤਾ। ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਡਾ: ਸੁੁਖਵਿੰਦਰ ਸਿੰਘ ਲਾਈਫ਼ ਗਾਰਡ ਨਰਸਿੰਗ ਕਾਲਜ, ਅਸ਼ੋਕ ਬਾਂਸਲ ਐਡਵੋਕੇਟ, ਡਾ: ਨਰਵਿੰਦਰ ਕੌਂਸ਼ਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ, ਰਾਜ ਕੁਮਾਰ ਅਰੋੜਾ ਸੂਬਾਈ ਆਗੂ ਪੈਨਸ਼ਨਰਜ਼ ਐਸੋਸੀਏਸ਼ਨ, ਹਰਜੀਤ ਸਿੰਘ ਢੀਂਗਰਾ ਡਾਇਰੈਕਟਰ ਧੀ ਪੰਜਾਬਣ ਮੰਚ, ਅਮਨਦੀਪ ਸਿੰਘ ਅਮਨੀ, ਡਾ: ਕਪਿਲ ਸ਼ਰਮਾ, ਅਵਤਾਰ ਸਿੰਘ ਚੋਟੀਆਂ, ਡਾ: ਕਵਿਤਾ ਸ਼ਰਮਾ, ਕੁਲਵੰਤ ਸਿੰਘ ਖ਼ਨੌਰੀ ਪ੍ਰਧਾਨ ਅਤੇ ਜੰਟੀ ਬੇਤਾਬ ਮੀਤ ਪ੍ਰਧਾਨ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ, ਸੁਰਿੰਦਰ ਨਾਗਰਾ ਪ੍ਰਧਾਨ ਸਾਹਿਤ ਸਭਾ ਧੂਰੀ ਅਤੇ ਹੋਰਨਾਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਅਮਨ ਅਰੋੜਾ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਨੇ ਅਰਸ਼ੀਆ ਗਰਗ ਦੀ ਪੁਸਤਕ ‘ਦਾ ਬਾਲਕੋਨੀ’, ਜਸਵਿੰਦਰ ਪੰਜਾਬੀ ਦੀ ਪੁਸਤਕ ‘ਲਾਲ ਹਵੇਲੀ’, ਹਰਪ੍ਰੀਤ ਕੌਰ ਘੁੰਨਸ ਦੀ ਪੁਸਤਕ ‘ਤੇਰੇ ਜਿਹਾ ਤੂੰ’ ਅਤੇ ਅਨੋਖ ਸਿੰਘ ਵਿਰਕ ਦੀ ਪੁਸਤਕ ‘ਟਾਹਣੀਆਂ ਤੋਂ ਜੜ੍ਹਾਂ ਵੱਲ’ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਤੋਂ ਪਹਿਲਾਂ ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਅਤੇ ਜਸਵੰਤ ਸਿੰਘ ਖਹਿਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਵਾਈਸ ਪ੍ਰਿੰਸੀਪਲ ਨੇ ਕਾਲਜ ਵੱਲੋਂ ਮਹਿਮਾਨਾਂ ਨੂੰ ‘ਜੀ ਆਇਆ ਕਿਹਾ’। ਸਾਹਿਤ ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ‘ਤੇਰੇ ਜਿਹਾ ਤੂੰ’ , ਪ੍ਰੋ: ਨਿਰਮਲ ਨੇ ‘ਦਾ ਬਾਲਕੋਨੀ’ ਅਤੇ ਸ਼ਸ਼ੀ ਬਾਲਾ ਨੇ ‘ਟਾਹਣੀਆਂ ਤੋਂ ਜੜ੍ਹਾਂ ਵੱਲ’ ਪੁਸਤਕ ਬਾਰੇ ਪੇਪਰ ਪੜ੍ਹੇ। ਚਾਰਾਂ ਲੇਖਕਾਂ ਨੇ ਆਪਣੀਆਂ ਕਿਤਾਬਾਂ ਲੋਕ ਅਰਪਣ ਹੋਣ ਉੱਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰ ਕਵੀ ਦਰਬਾਰ ਵਿੱਚ ਮਹੰਤ ਹਰਪਾਲ ਦਾਸ, ਬਲਰਾਜ ਓਬਰਾਏ ਬਾਜੀ, ਜੀਤ ਹਰਜੀਤ, ਨੂਰਦੀਪ ਕੌਮਲ, ਬਲਜਿੰਦਰ ਈਲਵਾਲ, ਧਰਮੀ ਤੁੰਗਾ, ਦਰਪਣ ਰੋਗਲਾ, ਇੰਦਰਜੀਤ ਕੌਰ ਲੋਟੇ, ਮਾਹੀ ਮਰਜਾਣਾ, ਕਰਨੈਲ ਕਲਿਆਣ, ਰਾਕੇਸ਼ ਕੁਮਾਰ, ਸ਼ਸ਼ੀ ਬਾਲਾ, ਹਰਵਿੰਦਰ ਕੌਰ, ਅਮਨਦੀਪ ਕੌਰ, ਰਜਿੰਦਰ ਰਾਣੀ ਗੰਢੂਆ, ਗੁਰਮੀਤ ਕੌਰ ਗੱਗੜਪੁਰ, ਸੰਜੇ ਲਹਿਰੀ, ਕੁਲਵੰਤ ਕਸ਼ਕ, ਕੁਰੈਤੂਲੈਨ, ਅਮਨ ਜੱਖਲਾ, ਡਾ: ਹਰਕੇਸ਼ ਸਿੰਘ, ਦਲੇਰ ਹਰਿਆਊ ਪਾਤੜਾ, ਅਮਰੀਕ ਗੁਰਨੇ, ਰਤਨਪਾਲ ਡੂਡੀਆ, ਸਰਬਜੀਤ ਕੌਰ ਢਿੱਲੋਂ, ਹਰਪਿੰਦਰ ਹਰਮਨ, ਜਸਬੀਰ ਕੌਰ ਬਦਰਾ, ਰਣਜੀਤ ਆਜ਼ਾਦ ਕਾਂਝਲਾ, ਪਰਮਜੀਤ ਸਿੰਘ ਦਰਦੀ, ਮਨਜੀਤ ਕੌਰ ਸੰਧੂ, ਜੱਗ ਸਿੰਘ ਫੱਟੜ, ਨਿਰਮਲ ਗਰਗ ਪਾਤੜਾ, ਸੁਰਿੰਦਰਪਾਲ ਸਿੰਘ ਸਿੱਦਕੀ ਅਤੇ ਹੋਰਨਾਂ ਨੇ ਭਾਗ ਲਿਆ। ਲਾਈਫ਼ ਗਾਰਡ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ ਅਤੇ ਮਹਿਕ ਨੇ ਕਵੀਸਰੀ ਰਾਹੀਂ ਸਮਾਗਮ ਦਾ ਰੰਗ ਬੰਨਿ੍ਹਆ। ਇਸ ਮੌਕੇ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ, ਬਲਵਿੰਦਰ ਸਿੰਘ ਦਿੜ੍ਹਬਾ, ਬਹਾਦਰ ਸਿੰਘ ਰਾਓ, ਰਾਜ ਕੁਮਾਰ ਗੋਇਲ, ਬੱਲੀ, ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਮੀਤ ਸਕਰੌਦੀ, ਜਸਵਿੰਦਰ ਕੌਰ ਘੁੰਨਸ, ਸੂਬੇਦਾਰ ਕਿਰਪਾਲ ਸਿੰਘ ਉੱਪਲੀ, ਸੂਬੇਦਾਰ ਕੁਲਵੰਤ ਸਿੰਘ ਨਾਗਰੀ, ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰਪਾਲ ਗਰਗ, ਗੁਰਜੰਟ ਬੀਬੜ ਅਤੇ ਹੋਰ ਸਖ਼ਸੀਅਤਾਂ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ 4 ਪੁਸਤਕਾਂ ਕੀਤੀਆਂ ਲੋਕ ਅਰਪਣ ਕਵੀ ਦਰਬਾਰ ਸਮੇਂ ਅਰੋੜਾ, ਮਿੰਕੂ ਜਵੰਧਾ, ਖਹਿਰਾ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ
ਅਜੀਤ ਡੈਸਕ
06-07-2026