ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਆਂਗਨਵਾੜੀ ਮੁਲਾਜ਼ਮਾਂ ਨੇ ਡੀ.ਸੀ. ਦਫ਼ਤਰ ਦਾਖ਼ਲ ਹੋ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਈ ਭਾਜੜ

Ad Position 21
No active advertisement
ਅਜੀਤ ਡੈਸਕ 11-07-2026

ਸੰਗਰੂਰ, 10 ਜੁਲਾਈ (ਅਮਨਦੀਪ ਸਿੰਘ ਬਿੱਟਾ)–ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਰਾਜ ਭਰ ਵਿੱਚ ‘ਬਲੈਕ ਡੇ’ ਮਨਾਉਣ ਦਾ ਸੰਗਰੂਰ ਵਿੱਚ ਦਿੱਤਾ ਗਿਆ ਸੱਦਾ ਬੇਹੱਦ ਹੰਗਾਮਾਖੇਜ ਅਤੇ ਤਣਾਅਪੂਰਨ ਰਿਹਾ। ਤੜਕਸਾਰ ਤੋਂ ਹੀ ਡੀ.ਸੀ. ਦਫ਼ਤਰ ਬਾਹਰ ਇਕੱਤਰ ਹੋਈਆਂ ਆਂਗਨਵਾੜੀ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਲਈ ਆਲ ਇੰਡੀਆ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ ਵਿਸ਼ੇਸ਼ ਤੌਰ ਉੱਤੇ ਪੁੱਜੇ ਹੋਏ ਸਨ। ਧਰਨੇ ਦੌਰਾਨ ਜਦ ਦੁਪਿਹਰ ਤੱਕ ਆਂਗਨਵਾੜੀ ਵਰਕਰਾਂ ਦਾ ਮੰਗ ਪੱਤਰ ਲੈਣ ਕੋਈ ਅਧਿਕਾਰੀ ਪ੍ਰਦਰਸ਼ਨ ਵਾਲੀ ਥਾਂ ਨਾ ਆਇਆ ਤਾਂ ਤੈਸ਼ ਵਿੱਚ ਆਈਆਂ ਆਂਗਨਵਾੜੀ ਮੁਲਾਜ਼ਮਾਂ ਜਿਨ੍ਹਾਂ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ, ਜਿਲ੍ਹਾ ਜਨਰਲ ਸਕੱਤਰ ਮਨਦੀਪ ਕੁਮਾਰੀ ਕਰ ਰਹੇ ਸਨ ਨੇ ਅਚਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟ ਵੱਲ ਹੱਲਾ ਬੋਲ ਦਿੱਤਾ। ਪੁਲਿਸ ਫੋਰਸ ਜਿਸ ਦੀ ਨਫ਼ਰੀ ਘੱਟ ਦਿਖਾਈ ਦੇ ਰਹੀ ਸੀ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਉਨ੍ਹਾਂ ਨੂੰ ਪਿੱਛੇ ਧੱਕਦਿਆਂ ਮੁੱਖ ਗੇਟ ਨੂੰ ਜ਼ਬਰਦਸਤੀ ਖੋਲ੍ਹਦਿਆਂ ਅੰਦਰ ਦਾਖ਼ਲ ਹੋ ਗਈਆਂ। ਆਂਗਨਵਾੜੀ ਮੁਲਾਜ਼ਮ ਆਗੂ, ਜਿਨ੍ਹਾਂ ਵਿੱਚੋਂ ਕੁਝ ਕਾਲੇ ਚੋਲੇ ਅਤੇ ਕਾਲੇ ਕੱਪੜਿਆਂ ਵਿੱਚ ਨਜ਼ਰ ਆ ਰਹੀਆਂ ਸਨ, ਨੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਡੀ.ਸੀ. ਦਫ਼ਤਰ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾ ਕੇ ਰੱਖ ਦਿੱਤਾ। ਡੀ.ਸੀ. ਦਫ਼ਤਰ ਦੇ ਅੰਦਰ ਵੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹੋਰ ਅੱਗੇ ਵੱਧਣ ਤੋਂ ਰੋਕਣ ਦਾ ਯਤਨ ਕੀਤਾ ਪਰ ਆਂਗਨਵਾੜੀ ਵਰਕਰਾਂ ਦਾ ਉਤਸ਼ਾਹ ਅਤੇ ਹੌਸਲਾ ਦੇਖਣ ਯੋਗ ਸੀ। ਕੁਝ ਹੀ ਸਮੇਂ ਵਿੱਚ ਆਂਗਨਵਾੜੀ ਵਰਕਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਪੋਰਚ ਜਿੱਥੇ ਡੀ.ਸੀ. ਅਤੇ ਹੋਰ ਅਧਿਕਾਰੀਆਂ ਦੀਆਂ ਕਾਰਾਂ ਖੜ੍ਹੀਆਂ ਹੁੰਦੀਆਂ ਹਨ ਤੱਕ ਪੁੱਜਣ ਵਿੱਚ ਕਾਮਯਾਬ ਹੋ ਗਈਆਂ। ਇਸ ਮੌਕੇ ਇਕੱਤਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਊਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਕੇ ਹਜਾਰਾਂ ਮਹਿਲਾਵਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵੀ ਪਿਛਲੇ ਕਈ ਸਾਲਾਂ ਦੌਰਾਨ ਆਂਗਨਵਾੜੀ ਮੁਲਾਜ਼ਮਾਂ ਨੂੰ ਨਾ ਸਰਕਾਰੀ ਕਰਮਚਾਰੀ ਦਾ ਦਰਜਾ, ਨਾ ਪੈਨਸ਼ਨ, ਨਾ ਗ੍ਰੈਚੂਟੀ, ਨਾ ਸਮਾਜਕ ਸੁਰੱਖਿਆ, ਨਾ ਬੀਮਾ ਅਤੇ ਨਾ ਹੀ ਸਨਮਾਨਜਕ ਭੱਤਾ ਦਿੱਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਹਰ ਸਰਕਾਰ ਲਗਾਤਾਰ ਆਂਗਨਵਾੜੀ ਵਰਕਰਾਂ, ਹੈਲਪਰਾਂ ਉੱਤੇ ਨਵੇਂ-ਨਵੇਂ ਕੰਮਾਂ ਦਾ ਬੋਝ ਲੱਦ ਰਹੀਆਂ ਹਨ ਪਰ ਲੋੜੀਂਦੇ ਸਾਧਨ ਨਹੀਂ ਦਿੱਤੇ ਜਾ ਰਹੇ ਹਨ। ਮੋਬਾਈਲ ਫ਼ੋਨ, ਇੰਟਰਨੈੱਟ ਅਤੇ ਹੋਰ ਸਹੂਲਤਾਂ ਤੋਂ ਬਿਨਾਂ ਆਨਲਾਈਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸ਼ਿੰਦਰ ਕੌਰ ਬੜੀ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇ, ਸਾਲਾਨਾ ਇੰਕਰੀਮੈਂਟ, ਹੈਲਪਰ ਤੋਂ ਵਰਕਰ ਅਤੇ ਵਰਕਰ ਤੋਂ ਸੁਪਰਵਾਈਜ਼ਰ ਦੀ ਤਰੱਕੀ ਤੁਰੰਤ ਦਿੱਤੀਆਂ ਜਾਣ। ਹਰਪ੍ਰੀਤ ਕੌਰ ਛਾਜਲੀ ਨੇ ਕਿਹਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮ ਵਿਰੋਧੀ ਅਤੇ ਵਾਅਦਾ ਖ਼ਿਲਾਫ਼ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਅਤੇ ਨਿਰਣਾਇਕ ਬਣਾਇਆ ਜਾਵੇਗਾ। ਇਸ ਮੌਕੇ ਸਵਰਨ ਕੌਰ ਧੂਰੀ, ਸਿੰਦਰ ਕੌਰ, ਸੁਰਿੰਦਰ ਕੌਰ ਬਾਲੀਆ, ਅੰਗਰੇਜ ਕੌਰ ਭਵਾਨੀਗੜ੍ਹ, ਰਾਜ ਕੌਰ ਭਵਾਨੀਗੜ੍ਹ, ਪ੍ਰਕਾਸ ਦੇਵੀ ਅਨਦਾਨਾ, ਗੁਰਰਾਜ ਕੌਰ ਸੀਟੂ ਦੇ ਜਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਅਲੌਖ, ਜਸਮੇਲ ਕੌਰ ਮਿੰਡ ਡੇ ਮੀਲ, ਸੂਬਾ ਪ੍ਰਧਾਨ ਦੇਵਰਾਜ ਵਰਮਾ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਤਿੰਨ ਆਂਗਨਵਾੜੀ ਮੁਲਾਜ਼ਮਾਂ ਦੇ ਫੱਟੜ ਹੋਣ ਦਾ ਦਾਅਵਾ
ਸੰਗਰੂਰ, ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਪੁਲਿਸ ਅਤੇ ਆਂਗਨਵਾੜੀ ਮੁਲਾਜ਼ਮਾਂ ਦੀ ਹੋਈ ਝੜਪ ਦੌਰਾਨ ਉਨ੍ਹਾਂ ਦੀਆਂ ਤਿੰਨ ਸਾਥੀ ਮੁਲਾਜ਼ਮਾਂ ਜਿਨ੍ਹਾਂ ਵਿੱਚੋਂ ਇੱਕ ਮਿੱਡ ਡੇ ਮੀਲ ਦੀ ਜਸਮੇਲ ਕੌਰ ਵੀ ਹੈ, ਫੱਟੜ ਹੋਈਆਂ ਹਨ। ਰਾਜਵਿੰਦਰ ਕੌਰ ਅਤੇ ਗਿੰਦਰ ਕੌਰ ਦੇ ਵੀ ਫੱਟੜ ਹੋਣ ਦਾ ਦਾਅਵਾ ਕਰਦਿਆਂ ਮਨਦੀਪ ਕੁਮਾਰੀ ਨੇ ਕਿਹਾ ਕਿ ਇਹ ਸਾਥੀ ਨਿੱਜੀ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ।

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਨਿੱਜੀ ਹਸਪਤਾਲ ’ਤੇ ਮਰੀਜ਼ ਦੀ ਸੰਭਾਲ ਵਿੱਚ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਪਰਿਵਾਰ ਨੇ ਕੀਤੀ ਜਾਂਚ ਦੀ ਮੰ... ਅਗਲੀ ਖ਼ਬਰ ਜੇ.ਈ. ਸੁਰਜੀਤ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਲਗਵਾਈ ਹਾਜ਼ਰੀ
Ad Position 24
No active advertisement