ਟੱਲੇਵਾਲ, 10 ਜੁਲਾਈ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਸਾਬਕਾ ਸਰਪੰਚ ਹਰਦਿਆਲ ਸਿੰਘ ਸਿੱਧੂ ਦੇ ਹੋਣਹਾਰ ਸਪੁੱਤਰ ਜੇ.ਈ ਸੁਰਜੀਤ ਸਿੰਘ ਸਿੱਧੂ ਜੋ ਕਿ ਪਿਛਲੇ ਦਿਨੀਂ ਅਚਾਨਕ ਗੁਰ ਚਰਨਾ ਵਿਚ ਜਾ ਬਿਰਾਜੇ ਸਨ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਪੱਖੋਕੇ ਦੇ ਗੁਰਦੁਆਰਾ ਸੁੱਚਾਸਰ ਸਾਹਿਬ ਵਿਖੇ ਹੋਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਨਰਿੰਦਰਜੀਤ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਭੋਗ ਉਪਰੰਤ ਸੰਬੋਧਨ ਕਰਦਿਆਂ ਨਰੈਣ ਦੱਤ ਸੂਬਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਨੇ ਕਿਹਾ ਕਿ ਜੇ.ਈ ਸੁਰਜੀਤ ਸਿੰਘ ਨੇ ਜਿੱਥੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ, ਉਨ੍ਹਾਂ ਨੇ ਆਪਣੇ ਕਰਮਚਾਰੀਆਂ ਅਤੇ ਸਬੰਧਿਤ ਵਿਭਾਗਾਂ ਨਾਲ ਮਿਲ ਕੇ ਕੰਮ ਕੀਤਾ। ਜਿਸ ਨਾਲ ਉਨ੍ਹਾਂ ਦੀ ਪਛਾਣ ਇਕ ਇਮਾਨਦਾਰ ਅਤੇ ਸਮਰਪਿਤ ਇਨਸਾਨ ਵਜੋਂ ਬਣੀ। ਸਥਾਨਕ ਪੱਧਰ ’ਤੇ ਉਨ੍ਹਾਂ ਵਲੋਂ ਕੀਤੇ ਗਏ ਸਮਾਜਿਕ ਅਤੇ ਦਫ਼ਤਰੀ ਕਾਰਜਾਂ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ.ਈ ਸੁਰਜੀਤ ਸਿੰਘ ਨੇ ਮੁਲਾਜ਼ਮ ਘੋਲਾਂ ਜਿਵੇਂ ਕਿ ਪੇ-ਕਮਿਸ਼ਨ, ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ ਵਿਚ ਉਨ੍ਹਾਂ ਨੇ ਮੋਹਰੀ ਹੋ ਕੇ ਆਵਾਜ਼ ਉਠਾਈ। ਮੁਲਾਜ਼ਮ ਯੂਨੀਅਨਾਂ ਵਿਚ ਉਨ੍ਹਾਂ ਦੀ ਅਗਵਾਈ ਨੂੰ ਬਹੁਤ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਜੋ ਕਿ ਨੌਜਵਾਨ ਮੁਲਾਜ਼ਮਾਂ ਲਈ ਇਕ ਵੱਡੀ ਪੇ੍ਰਰਨਾ ਸਰੋਤ ਹੈ। ਅਜਿਹੇ ਅਧਿਕਾਰੀ ਅਤੇ ਆਗੂ ਸਮਾਜ ਅਤੇ ਸਰਕਾਰੀ ਵਿਭਾਗਾਂ ਲਈ ਇਕ ਅਨਮੋਲ ਸਰਮਾਇਆ ਹੁੰਦੇ ਹਨ। ਉਨ੍ਹਾਂ ਦਾ ਸੰਘਰਸ਼ਮਈ ਜੀਵਨ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਇਮਾਨਦਾਰੀ ਨਾਲ ਫ਼ਰਜ਼ ਨਿਭਾਉਣ ਦਾ ਰਾਹ ਦਿਖਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਇਕ ‘ਰੰਗਲੇ ਸੱਜਣ’ ਦੇ ਜਾਣ ਨਾਲ ਪਰਿਵਾਰ ਸਮੇਤ ਵਿਭਾਗ ਅਤੇ ਮੁਲਾਜ਼ਮ ਜੱਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਹਰਦਵਿੰਦਰ ਸਿੰਘ ਸੰਧੂ ਏ.ਆਈ.ਜੀ, ਗੁਰਵਿੰਦਰ ਸਿੰਘ ਸੰਧੂ ਐਸ.ਐਚ.ਓ ਨਾਭਾ, ਗੁਰਪਾਲ ਸਿੰਘ ਸੰਧੂ ਮੈਨੇਜਰ ਐਚ.ਡੀ.ਐਫ.ਸੀ, ਕਮਲਜੀਤ ਸਿੰਘ ਧਾਲੀਵਾਲ ਯੂ.ਐਸ.ਏ, ਗੁਰਮੇਲ ਸਿੰਘ ਮੌੜ ਕਾਂਗਰਸੀ ਆਗੂ, ਇੰਜ: ਗੁਰਲਾਭ ਸਿੰਘ ਕਨਵੀਨਰ ਸਾਂਝੀ ਸੰਘਰਸ਼ ਕਮੇਟੀ, ਸਤਿੰਦਰਪਾਲ ਸਿੰਘ ਜੱਸੜ੍ਹ ਜਥੇਬੰਦਕ ਸਕੱਤਰ ਟੀ.ਐਸ.ਯੂ, ਕੁਲਵੀਰ ਸਿੰਘ ਸਕੱਤਰ ਟੀ.ਐਸ.ਯੂ, ਇੰਜ: ਨਿਰਮਲ ਸਿੰਘ ਸਿੱਧੂ ਐਸ.ਡੀ.ਓ ਸ਼ਹਿਣਾ, ਇੰਜ: ਚਮਕੌਰ ਸਿੰਘ, ਇੰਜ: ਸੁਖਵਿੰਦਰ ਸਿੰਘ ਸੰਘੇੜਾ, ਇੰਜ: ਜਸਵਿੰਦਰ ਸਿੰਘ ਚੰਨਣਵਾਲ, ਪ੍ਰਿਤਪਾਲ ਸਿੰਘ ਪ੍ਰਧਾਨ ਟੀ.ਐਸ.ਯੂ ਸ਼ਹਿਣਾ, ਕੁਲਵਿੰਦਰ ਸਿੰਘ ਠੀਕਰੀਵਾਲ, ਬਲਵੰਤ ਸਿੰਘ ਬਰਨਾਲਾ, ਪਰਦੀਪ ਸਿੰਘ, ਹਰਮੇਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਲਵਦੀਪ ਸਿੰਘ ਮਾਨ ਭਗਤਪੁਰਾ ਬਲਾਕ ਪ੍ਰਧਾਨ, ਗੁਰਦੀਪ ਸਿੰਘ ਭਗਤਪੁਰਾ, ਨਿਰਮਲ ਸਿੰਘ, ਰਾਮ ਸਿੰਘ, ਬਲਜਿੰਦਰ ਸਿੰਘ ਫ਼ੌਜੀ, ਸੁਦਾਗਰ ਸਿੰਘ, ਗੁਰਚਰਨ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ, ਗੁਰਤੇਜ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੰਡਾ, ਪੰਡਤ ਰਾਮ ਕੁਮਾਰ ਸ਼ਰਮਾ, ਜਗਦੇਵ ਸਿੰਘ ਥਾਣੇਦਾਰ, ਅਵਤਾਰ ਸਿੰਘ ਫ਼ੌਜੀ, ਸੁਖਵੰਤ ਸਿੰਘ ਚੂੰਘਾ, ਕੁਲਵੰਤ ਸਿੰਘ ਮੱਲੀ ਸਾਬਕਾ ਸਰਪੰਚ, ਨਾਹਰ ਸਿੰਘ ਸਿੱਧੂ ਕਰਤਾਰ ਪੈਲੇਸ ਵਾਲੇ, ਰਣਜੀਤ ਸਿੰਘ ਸੋਨੀ ਨਵਦੀਪ ਪੈਲੇਸ ਵਾਲੇ, ਹਰਜਿੰਦਰ ਸਿੰਘ ਸਾਬਕਾ ਸਰਪੰਚ ਪੱਖੋਕੇ, ਨਾਇਬ ਸਿੰਘ ਖੂਹ ਵਾਲਾ, ਬੇਅੰਤ ਸਿੰਘ ਖੂਹ ਵਾਲਾ, ਗੁਰਚਰਨ ਸਿੰਘ ਬਖਤਗੜ੍ਹ, ਮੋਤਾ ਸਿੰਘ ਨਾਈਵਾਲਾ, ਜਗਦੀਪ ਸਿੰਘ ਜੱਗੀ ਚੀਮਾ, ਗੁਰਤੇਜ ਸਿੰਘ ਚੀਮਾ, ਜਗਸੀਰ ਸਿੰਘ ਚੀਮਾ, ਲੀਲਾ ਸਿੰਘ ਸਿੱਧੂ, ਗੀਤਾ ਸਿੰਘ, ਜਸਵਿੰਦਰ ਸਿੰਘ ਮੱਲੀ, ਜਗਤਾਰ ਸਿੰਘ ਤਾਰੀ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਪੱਖੋਕੇ, ਮੋਹਣੀ ਸਿੱਧੂ ਪੱਖੋਕੇ, ਗੁਣਤਾਸਵੀਰ ਸਿੰਘ ਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾਈ। ਭੋਗ ਉਪਰੰਤ ਸਾਬਕਾ ਸਰਪੰਚ ਹਰਦਿਆਲ ਸਿੰਘ ਸਮੇਤ ਸਮੂਹ ਸਿੱਧੂ ਪਰਿਵਾਰ ਨੇ ਭੋਗ ਮੌਕੇ ਹਾਜ਼ਰ ਹੋਣ ਵਾਲੀ ਸੰਗਤ ਦਾ ਧੰਨਵਾਦ ਕੀਤਾ।