ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਭੋਤਨਾ ਦਾ ਲਗਾਤਾਰ ਲੱਗਿਆ ਪੰਜਵੇਂ ਸਾਲ ਹਾਕੀ ਕੈਂਪ ਉੱਭਰਦੀ ਖੇਡ ਪ੍ਰਤਿਭਾ ਲਈ ਨਵੀਂ ਉਮੀਦ ਬਣਿਆ

Ad Position 21
No active advertisement
ਅਜੀਤ ਡੈਸਕ 11-07-2026
ਟੱਲੇਵਾਲ, 10 ਜੁਲਾਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਲਗਾਤਾਰ ਪੰਜਵੇਂ ਸਾਲ ਖੇਡ ਗਰਾਊਂਡ ਭੋਤਨਾ ’ਚ ਹਾਕੀ ਕੈਂਪ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਕੈਂਪ ਪਿਛਲੇ ਚਾਰ ਸਾਲ ਦੀ ਤਰ੍ਹਾਂ ਐਨ.ਆਰ.ਆਈ ਵੀਰਾਂ ਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਕੈਂਪ ਦੌਰਾਨ ਕੋਚਿੰਗ ਦੀਆਂ ਸੇਵਾਵਾਂ ਪਿੰਡ ਮੀਨੀਆ ਤੋ ਕੋਚ ਹਰਦੀਪ ਸਿੰਘ (ਦੀਪਾ ਮੀਨੀਆ) ਦੇ ਰਹੇ ਹਨ। ਉਕਤ ਕੈਂਪ ਚ ਅੰਡਰ 11 ਤੋਂ ਲੈ ਕੇ ਅੰਡਰ-19 ਤੱਕ ਦੇ ਲਗਭਗ 35+40 ਬੱਚੇ ਜੁੜੇ ਹੋਏ ਹਨ, ਜੋ ਕੋਚ ਹਰਦੀਪ ਮੀਨੀਆ ਤੋਂ ਹਾਕੀ ਦੇ ਗੁਰ ਸਿੱਖ ਰਹੇ ਹਨ। ਪ੍ਰੈਕਟਿਸ ਤੋਂ ਬਾਅਦ ਹਰ ਸ਼ਾਮ ਪਿੰਡ ਦੇ ਵੱਖ-ਵੱਖ ਦਾਨੀ ਸੱਜਣਾਂ ਵਲੋਂ ਬੱਚਿਆ ਲਈ ਡਾਈਟ ਵੀ ਭੇਜੀ ਜਾ ਰਹੀ ਹੈ। ਪ੍ਰਬੰਧਕਾਂ ਨੇ ਕਿਹਾ ਪਿਛਲੇ 5 ਸਾਲ ਤੋਂ ਚੱਲੇ ਆ ਰਹੇ ਇਸ ਹਾਕੀ ਕੈਂਪ ਦਾ ਪਿੰਡ ਦੇ ਹਾਕੀ ਖਿਡਾਰੀਆਂ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ, ਇਨ੍ਹਾਂ ਕੈਂਪਾਂ ’ਚੋਂ ਸਿਖਲਾਈ ਲੈ ਕੇ ਹੀ ਅੱਜ ਖੇਡ ਗਰਾਊਂਡ ਭੋਤਨਾ ਦੇ ਖਿਡਾਰੀ ਪੰਜਾਬ ਦੀਆਂ ਵੱਖ-ਵੱਖ ਅਕੈਡਮੀ ਦਾ ਹਿੱਸਾ ਬਣੇ ਹੋਏ ਨੇ ਤੇ ਸਟੇਟ ਅਤੇ ਨੈਸ਼ਨਲ ਲੈਵਲ ’ਤੇ ਖੇਡ ਰਹੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਲਗਾਤਾਰ ਜਾਰੀ ਇਸ ਕੈਂਪ ਵਿਚ ਪਿੰਡ ਵਿਚੋਂ ਵੱਡੀ ਗਿਣਤੀ ਵਿਚ ਉੱਭਰਦੇ ਹੋਏ ਨੌਜਵਾਨ ਖਿਡਾਰੀ ਸਾਹਮਣੇ ਆ ਰਹੇ ਹਨ। ਇਹ ਕੈਂਪ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਦੇ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਏ ਕੈਂਪ ਨੇ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਹਾਕੀ ਪ੍ਰਤੀ ਭਾਰੀ ਉਤਸ਼ਾਹ ਭਰ ਦਿੱਤਾ ਹੈ। ਮਾਹਿਰ ਕੋਚ ਦੀ ਦੇਖ-ਰੇਖ ਵਿਚ ਖਿਡਾਰੀਆਂ ਨੂੰ ਹਾਕੀ ਦੀਆਂ ਬਾਰੀਕੀਆਂ, ਫਿਟਨੈੱਸ ਅਤੇ ਨਵੀਆਂ ਤਕਨੀਕਾਂ ਸਿਖਾਈਆਂ ਜਾ ਰਹੀਆਂ ਹਨ। ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਖਿਡਾਰੀ ਤੱਕ ਵੱਡੀ ਗਿਣਤੀ ਵਿਚ ਇਸ ਕੈਂਪ ਵਿਚ ਹਿੱਸਾ ਲੈ ਰਹੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਇਸ ਸਿਖਲਾਈ ਸਦਕਾ ਕਈ ਨੌਜਵਾਨ ਹੁਨਰਮੰਦ ਖਿਡਾਰੀ ਉੱਭਰ ਕੇ ਸਾਹਮਣੇ ਆ ਰਹੇ ਹਨ, ਜੋ ਭਵਿੱਖ ਵਿਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਿਹਾ ਹੈ, ਸਗੋਂ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਇਕ ਸਿਹਤਮੰਦ ਜੀਵਨ ਸ਼ੈਲੀ ਵੱਲ ਵੀ ਪ੍ਰੇਰਿਤ ਕਰ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਰ ਕੈਂਪ ਅਗਸਤ ਮਹੀਨੇ ਤੱਕ ਚੱਲੇਗਾ।
Ad Position 22
No active advertisement
ਪਿਛਲੀ ਖ਼ਬਰ ਜੇ.ਈ. ਸੁਰਜੀਤ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਲਗਵਾਈ ਹਾਜ਼ਰੀ ਅਗਲੀ ਖ਼ਬਰ -ਮਾਮਲਾ ਸ਼ਹਿਰ ’ਚੋਂ ਲਾਪਤਾ ਹੋਏ ਦੋ ਬੱਚਿਆਂ ਦਾ- ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਕੁਝ ਘੰਟਿਆਂ ’ਚ ਬੱਚੇ ਲੱਭ ਕੇ ਕੀਤੇ...
Ad Position 24
No active advertisement