ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ) - ਵਕੀਲਾਂ ਦੇ ਮਸਲੇ ਦਾ ਚੌਥੇ ਦਿਨ ਵੀ ਕੋਈ ਹੱਲ ਨਾ ਨਿਕਲਣ ਦੇ ਚਲਦਿਆਂ ਜਿਲ੍ਹਾ ਵਾਰ ਸੰਗਰੂਰ ਦੇ ਤਿੰਨ ਵਕੀਲਾਂ ਐਡਵੋਕੇਟ ਸਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋ ਨੇ ਕਿਹਾ ਹੈ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਬਾਰੇ ਉਹਨਾਂ ਜਿਲਾ ਬਾਰ ਸੰਗਰੂਰ ਦੇ ਪ੍ਰਧਾਨ ਨੂੰ ਆਫਰ ਕਰ ਦਿੱਤਾ ਹੈ। ਜ਼ਿਲਾ ਬਾਰ ਸੰਗਰੂਰ ਦੇ ਵਕੀਲਾਂ ਨੇ ਚੌਥੇ ਦਿਨ ਵੀ ਕੰਮ ਕਾਜ ਠੱਪ ਕਰਨ ਤੋਂ ਬਾਅਦ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ । ਵਕੀਲਾਂ ਵੱਲੋਂ ਕੰਮ ਕਾਰ ਠੱਪ ਕਰ ਦਿੱਤੇ ਜਾਣ ਤੋਂ ਬਾਅਦ ਲੋਕਾਂ ਦੀਆਂ ਪਰੇਸ਼ਾਨੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੁਣਵਾਈ ਨਾ ਹੋਣ ਕਾਰਨ ਉਹ ਅਗਲੀਆਂ ਤਰੀਖਾਂ ਲੈਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ਵਿੱਚ ਵਕੀਲਾਂ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫੇ ਦੇਣ ਦੇ ਸ਼ੁਰੂ ਹੋਏ ਸਿਲਸਿਲੇ ਦੌਰਾਨ ਐਡਵੋਕੇਟ ਹਰਿੰਦਰਪਾਲ ਸਿੰਘ ਛਾਹੜ ਨੇ ਸੰਗਰੂਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਹੈ। ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ , ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋ, ਬੇਅੰਤ ਸਿੰਘ ਛਾਜਲੀ, ਗੁਰਪ੍ਰੀਤ ਸਿੰਘ ਚੱਠਾ ਅਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆਂ ਨਾਲ ਘਿਰੀ ਹੋਈ ਹੈ ਇਸ ਲਈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਸੰਜੀਵ ਕੁਮਾਰ ਗੋਇਲ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਸਿੰਘ ਕਰਤਾਰਪੁਰਾ, ਰਾਜਬੀਰ ਸਿੰਘ ਗਰੇਵਾਲ, ਕੁਲਦੀਪ ਜੈਨ, ਗੁਰਪ੍ਰੀਤ ਸਿੰਘ ਚੱਠਾ, ਬਲਜੀਤ ਕੜਵਲ,ਜਸਵੀਰ ਸਿੰਘ ਸਰਾਓ, ਅਜੇਪਾਲ ਸਿੰਘ ਅਕੋਈ, ਐਮ.ਏ. ਸ਼ਾਹ (ਜੱਗਾ) ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਗੁਰਸੇਵਕ ਸਿੰਘ ਸਿੱਧੂ, ਰਣਧੀਰ ਸਿੰਘ ਭੰਗੂ, ਅਮਿਤ ਅਗਰਵਾਲ, ਸੌਭਿਤ ਗੋਇਲ, ਰਿਤੇਸ਼ ਜਿੰਦਲ, ਇੰਦਰਪਾਲ ਸਿੰਘ ਧਾਂਦਲੀ, ਸਵਰਨ ਸਿੰਘ ਰਟੋਲ, ਚਮਕੌਰ ਸਿੰਘ ਲਿੱਟ, ਗੌਰਵ ਗਰਗ (ਲਹਿਰਾ), ਕੁਲਵਿੰਦਰ ਸਿੰਘ ਤੂਰ, ਗੁਰਪ੍ਰੀਤ ਸਿੰਘ ਮਾਨ, ਸਿੰਮੀ ਮਾਨ, ਮਨਪ੍ਰੀਤ ਸਿੰਘ ਨਮੋਲ ਸਮੇਤ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਵੀ ਇਸ ਸੰਘਰਸ਼ ਦਾ ਸਮਰਥਨ ਕੀਤਾ।