ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਤਰਫੋਂ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਅਧੀਨ ਅੱਜ ਇੱਥੇ ਜੈਤੂ ਰੇਲੀ ਕੀਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਦੀ ਤਰਫੋਂ ਭਾਜਪਾ ਮੋਦੀ ਹਕੂਮਤ ਦੇ ਖਿਲਾਫ ਘੋਲ ਲੜਿਆ ਗਿਆ ਅਤੇ ਲੋਕ ਤਾਕਤ ਦੇ ਨਾਲ ਜਿੱਤਿਆ ਗਿਆ ਜੇਤੂ ਰੈਲੀ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ,ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ ਕਲਾਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਅਤੇ ਜਿਲਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸੂਬਾ ਪ੍ਰਧਾਨ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਨੌਜਵਾਨ ਵਿਦਿਆਰਥੀਆ ਦੀ ਹਮਾਇਤ ਕਰਨ ਵਾਸਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੀ ਤਰਫੋਂ ਦਿੱਲੀ ਜਾਣ ਦਾ ਫੈਸਲਾ ਲਿਆ ਗਿਆ ਸੀ, ਇਸ ਦੀ ਤਿਆਰੀ ਵਜੋਂ ਖਾਣ ਪੀਣ ਦਾ ਸਾਰਾ ਸਮਾਨ, ਟਰੈਕਟਰ ਟਰਾਲੀਆਂ ਬੱਸਾਂ ਅਤੇ ਗੱਡੀਆਂ ਦਾ ਪ੍ਰਬੰਧ ਵੱਡੇ ਪੱਧਰ ਤੇ ਕਰ ਲਿਆ ਸੀ ਅਤੇ ਹੋਰ ਜਥੇਬੰਦੀਆਂ ਨੇ ਵੀ ਇਸ ਘੋਲ ਅੰਦਰ ਤਾਕਤ ਦੇਣ ਵਾਸਤੇ ਤਿਆਰੀ ਕੀਤੀ ਸੀ ਪਰ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਕਿ ਦੇਸ਼ ਦੀਆਂ ਜਥੇਬੰਦੀਆਂ ਘੋਲ ਲੜਨ ਵਾਸਤੇ ਦਿੱਲੀ ਆ ਰਹੀਆਂ ਹਨ ਸਮੁੱਚੇ ਲੋਕਾਂ ਦੀ ਹਮਾਇਤ ਕਰਕੇ ਦੇਸ਼ ਤੇ ਰਾਜ ਕਰ ਰਹੀ ਮੋਦੀ ਭਾਜਪਾ ਨੂੰ ਆਪਣੇ ਖੂਨੀ ਪੰਜੇ ਵਾਪਸ ਕਰਨੇ ਪਏ ਹਨ, ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਭਾਜਪਾ ਦੇ ਰਾਜ ਦੌਰਾਨ ਜਿੱਥੇ ਰੁਜਗਾਰ ਸਬੰਧੀ ਪੇਪਰ ਲੀਕ ਹੋਏ ਹਨ ਉਸ ਦੀ ਕੜੀ ਵਜੋਂ ਪਿਛਲੇ ਦਿਨੀ ਨੀਟ ਦਾ ਪੇਪਰ ਲੀਕ ਕਰਕੇ ਸਰਕਾਰ ਦੇ ਸਿੱਖਿਆ ਮੰਤਰੀ ਨੇ ਪੜੇ ਲਿਖੇ ਨੌਜਵਾਨਾਂ ਨਾਲ ਸ਼ਰੇਆਮ ਧੱਕਾ ਕੀਤਾ ਲੋਕਾਂ ਦੀ ਸਮੁੱਚੀ ਤਾਕਤ ਕਰਕੇ ਦੇਸ਼ ਦੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਹੈ ਮੌਕੇ ਦੀ ਸਰਕਾਰ ਨੇ ਵਿਦਿਆਰਥੀਆਂ ਦੀਆਂ ਘੋਲ ਨਾਲ ਸੰਬੰਧਿਤ ਮੰਗਾਂ ਮੰਨ ਲਈਆਂ ਹਨ ਭਾਜਪਾ ਹਕੂਮਤ ਦੀ ਤਰਫੋਂ ਸਿੱਖਿਆ ਮੰਤਰੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ ਮੋਦੀ ਭਾਜਪਾ ਹਕੂਮਤ ਨੂੰ ਕੰਧ ਤੇ ਲਿਖਿਆ ਪੜ੍ ਲੈਣਾ ਚਾਹੀਦਾ ਹੈ ਅਤੇ ਭਾਰਤ ਅਮਰੀਕਾ ਫਰੀ ਟਰੇਡ ਡੀਲ ਰੱਦ ਕਰ ਦੇਣੀ ਚਾਹੀਦੀ ਹੈ ਸੰਗਰੂਰ ਸ਼ਹਿਰ ਅੰਦਰ ਮੁਜ਼ਾਰਾ ਵੀ ਕੀਤਾ ਗਿਆ ਅੱਜ ਦੀ ਜੇਤੂ ਰੈਲੀ ਸਮੇਂ ਦਰਸ਼ਨ ਸਿੰਘ ਚੰਗਾਲੀ ਵਾਲਾ, ਅਮਨਦੀਪ ਸਿੰਘ ਮਹਿਲਾਂ, ਬਹਾਦਰ ਸਿੰਘ ਭਟਾਲ ਖੁਰਦ, ਗੁਰਪ੍ਰੀਤ ਸਿੰਘ ਸੰਗਤਪੁਰਾ, ਹਰਜੀਤ ਸਿੰਘ ਮਹਿਲਾਂ ,ਕਰਮਜੀਤ ਸਿੰਘ ਮੰਗਵਾਲ ,ਹਰਬੰਸ ਸਿੰਘ ਲੱਡਾ, ਜਸਵੀਰ ਸਿੰਘ ਗੱਗੜਪੁਰ ,ਜਸਵੰਤ ਸਿੰਘ ਤੋਲਾਵਾਲ ,ਜਸਵਿੰਦਰ ਕੌਰ ਮਹਿਲਾਂ ,ਰਣਦੀਪ ਕੌਰ ਰਟੋਲਾ ਆਦਿ ਹਾਜ਼ਰ ਹੋਏ।