26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਿਲਾਵਟ ਖੋਰਾ ਨੂੰ ਸਖ਼ਤੀ ਨਾਲ ਲਿਆ ਜਾਵੇਗਾ - ਸ੍ਰੀ ਰਕੇਸ਼ ਪ੍ਰਕਾਸ਼ ਗਰਗ

ਮੂਣਕ, 26 ਅਗਸਤ (ਭਾਰਦਵਾਜ) - ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਤਿਉਹਾਰਾ ਦੇ ਸੀਜ਼ਨ ਨੂੰ ਦੇਖਦੇ ਹੋਏ ਹਲਕਾ ਲਹਿਰਾ ਅਧੀਨ ਆਉਂਦੇ ਸ਼ਹਿਰਾਂ ਤੇ ਪਿੰਡਾਂ ਦੇ ਕੁਝ ਕੁ ਹਲਵਾਈ / ਡੈਅਰੀਆ ਵਾਲੇ ਨਕਲੀ ਖੋਆ, ਮਿਠਾਈਆਂ, ਪਨੀਰ, ਦੁੱਧ, ਦਹੀਂ ਤੇ ਦੇਸੀ ਘਿਓ ਤੇ ਹੋਰ ਖਾਣ ਪੀਣ ਵਾਲੇ ਨਕਲੀ ਪਦਾਰਥ ਬਾਹਰੀ ਰਾਜਾਂ / ਸ਼ਹਿਰਾਂ ਵਿੱਚੋਂ ਲਿਆ ਕੇ ਨਕਲੀ ਸਮਾਨ ਦੀ ਵਿਕਰੀ ਸ਼ੁਰੂ ਕਰ ਦਿੰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਕੇਸ਼ ਪ੍ਰਕਾਸ਼ ਗਰਗ ਐਸ.

Ad Position 21
No active advertisement
ਅਜੀਤ ਡੈਸਕ 27-08-2026
ਮੂਣਕ, 26 ਅਗਸਤ (ਭਾਰਦਵਾਜ) - ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਤਿਉਹਾਰਾ ਦੇ ਸੀਜ਼ਨ ਨੂੰ ਦੇਖਦੇ ਹੋਏ ਹਲਕਾ ਲਹਿਰਾ ਅਧੀਨ ਆਉਂਦੇ ਸ਼ਹਿਰਾਂ ਤੇ ਪਿੰਡਾਂ ਦੇ ਕੁਝ ਕੁ ਹਲਵਾਈ / ਡੈਅਰੀਆ ਵਾਲੇ ਨਕਲੀ ਖੋਆ, ਮਿਠਾਈਆਂ, ਪਨੀਰ, ਦੁੱਧ, ਦਹੀਂ ਤੇ ਦੇਸੀ ਘਿਓ ਤੇ ਹੋਰ ਖਾਣ ਪੀਣ ਵਾਲੇ ਨਕਲੀ ਪਦਾਰਥ ਬਾਹਰੀ ਰਾਜਾਂ / ਸ਼ਹਿਰਾਂ ਵਿੱਚੋਂ ਲਿਆ ਕੇ ਨਕਲੀ ਸਮਾਨ ਦੀ ਵਿਕਰੀ ਸ਼ੁਰੂ ਕਰ ਦਿੰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਕੇਸ਼ ਪ੍ਰਕਾਸ਼ ਗਰਗ ਐਸ.ਡੀ.ਐਮ ਮੂਣਕ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ। ਉਨਾਂ ਮਿਲਾਵਟ ਖੋਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ, ਜੇਕਰ ਉਹ ਇਸ ਕੰਮ ਤੋਂ ਬਾਜ਼ ਨਾ ਆਏ ਤਾਂ ਛਾਪੇ ਮਾਰਕੇ ਮਿਲਾਵਟੀ ਸਮਾਨ ਦੀ ਸੈਂਪਲਿੰਗ ਕਰਵਾਈ ਜਾਵੇਗੀ ਅਤੇ ਸੈਂਪਲ ਦੀ ਰਿਪੋਰਟ ਫੇਲ ਆਉਣ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸ੍ਰੀ ਗਰਗ ਨੇ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁੱਝ ਕੂ ਦੁਕਾਨਦਾਰਾਂ ਵਲੋਂ ਮਿਆਦ ਲੰਘੀਆਂ ਖਾਣ ਪੀਣ ਦੀਆਂ ਵਸਤਾਂ, ਹੋਟਲਾਂ ਵਲੋਂ ਬਾਸੀ ਭੋਜਨ/ਦਾਲਾਂ, ਸਬਜ਼ੀਆਂ ਅਤੇ ਸਬਜ਼ੀਆਂ ਦੇ ਵਿਕ੍ਰੇਤਾਵਾਂ ਵਲੋਂ ਬਾਸੀ ਫਲ ਸਬਜ਼ੀਆਂ ਦੀ ਵਿਕਰੀ ਕੀਤੀ ਜਾ ਰਹੀ ਹੈ ਜੋ ਕਿ ਮਨੁੱਖੀ ਸਿਹਤ ਲਈ ਖਿਲਵਾੜ ਹੈ। ਉਂਨ੍ਹਾਂ ਅਜਿਹੇ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਮਿਲਾਵਟ ਖੋਰੀ ਕਰਨ ਵਾਲੇ ਦੁਕਾਨਦਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ, ਤਿਉਹਾਰਾਂ ਦੇ ਸੀਜਨ ਦੌਰਾਨ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਮਿਲਾਵਟ ਖੋਰਾ ਪ੍ਰਤੀ ਸਿਕੰਜਾ ਕਸਣ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ, ਦੋਸ਼ੀ ਪਾਏ ਜਾਣ ’ਤੇ ਕਾਨੂੰਨ ਵੱਲੋਂ ਕਿਸੇ ਵੀ ਮਿਲਾਵਟ ਖੋਰੀ ਕਰਨ ਵਾਲ਼ੇ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜੱਸੂ ਫਰਵਾਲੀ ਦੇ ਪਿਤਾ ਦਾ ਦਿਹਾਂਤ, ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਕਿਸਾਨਾਂ ਨੇ ‘ਟਰਾਲੀ ਚੋਰੋ ਸ਼ੰਭੂ-ਖਨੌਰੀ ਤੋਂ ਲੁੱਟਿਆ ਸਾਮਾਨ ਮੋੜੋ’ ਦੇ ਫਲੈਕਸ ਲਾਏ
Ad Position 24