ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਿਜਲੀ ਬਿੱਲ ਨਾ ਭਰਨ ਕਾਰਨ ਹਨੇਰੇ ਅੰਦਰ ਪਾਰਕਾਂ ਵਿਚ ਲੱਗੀਆਂ ਐਲ. ਈ. ਡੀ. ਸਕਰੀਨਾਂ ਅਤੇ ਝੂਲਿਆਂ ਦੀ ਹੋ ਰਹੀ ਚੋਰੀ

Ad Position 21
No active advertisement
ਅਜੀਤ ਡੈਸਕ 01-01-2026
ਫਿਰੋਜ਼ਪੁਰ, 31 ਦਸੰਬਰ (ਸੁਖਵਿੰਦਰ ਸਿੰਘ)-ਸ਼ਹਿਰ ਵਿੱਚ ਧਾਰਮਿਕ ਆਸਥਾ ਨਾਲ ਜੁੜੀ ਜਨਤਕ ਸੰਪਤੀ ਬੰਦ ਅਤੇ ਚੋਰੀ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਪਹਿਲ ਕਦਮੀ 'ਤੇ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਵੱਡੀਆਂ ਐਲ.ਈ.ਡੀ. ਸਕਰੀਨਾਂ ਅਤੇ ਝੂਲੇ ਲਗਾਏ ਗਏ ਸਨ, ਤਾਂ ਜੋ ਸੈਰ ਕਰਨ ਵਾਲੇ ਕਸਰਤ ਦੇ ਨਾਲ-ਨਾਲ ਗੁਰਬਾਣੀ ਦਾ ਵੀ ਆਨੰਦ ਮਾਣ ਸਕਣ | ਕਾਂਗਰਸ ਦੇ ਕਾਰਜਕਾਲ ਦੌਰਾਨ ਇਹ ਸਕਰੀਨਾਂ 'ਤੇ ਲਾਈਵ ਕੀਰਤਨ ਦਰਬਾਰ ਲਗਾਤਾਰ ਚੱਲਦਾ ਸੀ ਪਰ ਹੁਣ ਮੌਜੂਦਾ ਸਰਕਾਰ ਦੇ ਸਮੇਂ ਇਹ ਸਕਰੀਨਾਂ ਬੰਦ ਹੋਣ ਦਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ | ਇਸ ਸਬੰਧੀ ਜਦੋਂ ਸੈਰ ਕਰਨ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬਜ਼ੁਰਗਾਂ ਦੀ ਆਸਥਾ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਵਿਚ ਅਲੱਗ-ਅਲੱਗ ਪਾਰਕਾਂ ਦੇ ਵਿਚ ਵੱਡੀਆਂ ਐਲ.ਈ.ਡੀ ਸਕਰੀਨਾਂ ਅਤੇ ਕਸਰਤ ਅਤੇ ਖੇਡਾਂ ਦਾ ਸਮਾਨ ਲਗਵਾਇਆ ਸੀ ਤਾਂ ਜੋ ਜਿਨ੍ਹਾਂ ਲੋਕਾਂ ਕੋਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਨਹੀਂ ਜਾ ਸਕਦੇ ਉਹ ਇੱਥੇ ਪਾਰਕਾਂ ਦੇ ਵਿਚ ਆ ਕੇ ਇਸ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਸਕਣ ਅਤੇ ਬੱਚੇ ਝੂਲੇ ਅਤੇ ਕਸਰਤ ਕਰ ਸਕਣ | ਮੌਜੂਦਾ ਸਰਕਾਰ ਦੇ ਰਾਜ ਵਿਚ ਇਹ ਸਕਰੀਨਾਂ ਬੰਦ ਹੋਣ 'ਤੇ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਇਨ੍ਹਾਂ ਸਕਰੀਨਾਂ ਰਾਹੀਂ ਸਵੇਰੇ ਅਤੇ ਸ਼ਾਮ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਸੀ, ਜਿਸ ਨਾਲ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਹਰ ਵਰਗ ਦੇ ਲੋਕ ਆਤਮਿਕ ਸਕੂਨ ਮਹਿਸੂਸ ਕਰਦੇ ਸਨ | ਪਾਰਕ ਸਿਰਫ਼ ਸੈਰ ਦੀ ਥਾਂ ਨਹੀਂ, ਸਗੋਂ ਧਾਰਮਿਕ ਤੇ ਮਨੋਰੰਜਕ ਕੇਂਦਰ ਬਣ ਗਏ ਸਨ | ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗੀਆਂ ਹੋਰ ਐਲ.ਈ.ਡੀ ਸਕਰੀਨਾਂ ਇਸ ਸਮੇਂ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਬੰਦ ਪਈਆਂ ਹਨ | ਜਿਸ ਨਾਲ ਇਹ ਉਪਰਾਲਾ ਲਗਭਗ ਨਕਾਰਾ ਬਣ ਕੇ ਰਹਿ ਗਿਆ ਹੈ | ਉੱਥੇ ਹੀ ਕੁਝ ਪਾਰਕਾਂ ਵਿਚ ਹਨੇਰੇ ਦਾ ਲਾਭ ਉਠਾਉਂਦਿਆਂ ਇਹਨਾਂ ਸਕਰੀਨਾਂ ਨੂੰ ਚੋਰੀ ਕੀਤਾ ਗਿਆ ਹੈ ਇਹ ਨਜ਼ਾਰਾ ਸਾਈਆਂ ਵਾਲੇ ਦੀ ਕੋਠੀ ਦੇ ਪਿਛਲੇ ਪਾਸੇ ਬਣੇ ਪਾਰਕ ਵਿਚ ਦੇਖਿਆ ਜਾ ਸਕਦਾ ਹੈ | ਜਿਸ ਵਿਚ ਸਕਰੀਨਾਂ ਚੋਰੀ ਅਤੇ ਖੇਡਣ ਵਾਲੇ ਝੂਲੇ ਅਤੇ ਕਸਰਤ ਦੇ ਸਮਾਨ ਨੂੰ ਚੋਰੀ ਕਰਕੇ ਲਿਜਾਇਆ ਜਾ ਚੁੱਕਾ ਹੈ, ਪਰੰਤੂ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਾਰਕ ਵਿਚ ਸੈਰ ਕਰਨ ਆਏ ਨਾਗਰਿਕਾਂ ਨੇ ਇਸ ਘਟਨਾ ਨੂੰ ਧਾਰਮਿਕ ਭਾਵਨਾਵਾਂ ਨਾਲ ਜੁੜੀ ਸੰਪਤੀ 'ਤੇ ਤਿੱਖਾ ਹਮਲਾ ਦੱਸਿਆ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਨਾ ਸਿਰਫ਼ ਜਨਤਕ ਸੰਪਤੀ ਅਸੁਰੱਖਿਅਤ ਰਹੇਗੀ | ਸਗੋਂ ਲੋਕਾਂ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚੇਗੀ | ਉਨ੍ਹਾਂ ਨੇ ਮੰਗ ਕੀਤੀ ਕਿ ਬੰਦ ਪਈਆਂ ਐਲ.ਈ.ਡੀ ਸਕਰੀਨਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ | ਐਲ.ਈ.ਡੀ ਸਕਰੀਨ ਬੰਦ ਹੋਣ ਦੇ ਸਬੰਧ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਐਲ.ਈ.ਡੀ ਸਕਰੀਨਾਂ ਕਾਂਗਰਸ ਸਰਕਾਰ ਦੇ ਸਮੇਂ ਐਮ.ਐਲ.ਏ ਫ਼ੰਡ ਅਤੇ ਐਮ.ਪੀ ਫ਼ੰਡ ਦੇ ਵਿੱਚੋਂ ਲਗਾਈਆਂ ਗਈਆਂ ਸਨ | ਜੋ ਕਿ ਕਾਂਗਰਸ ਦੇ ਕਾਰਜ ਕਾਲ ਦੌਰਾਨ ਲਗਾਤਾਰ ਚੱਲਦੀਆਂ ਰਹੀਆਂ, ਪਰ ਮੌਜੂਦਾ ਸਰਕਾਰਾਂ ਦੇ ਸਮੇਂ ਬਿੱਲ ਨਾ ਭਰਨ ਦੇ ਕਾਰਨ ਇਹ ਬੰਦ ਪਈਆਂ ਹਨ ਅਤੇ ਹੋਰ ਝੂਲੇ ਅਤੇ ਕਸਰਤ ਦਾ ਸਮਾਨ ਚੋਰੀ ਹੋ ਰਿਹਾ ਹੈ | ਜਿਸ ਦੇ ਕਾਰਨ ਸ਼ਹਿਰ ਨਿਵਾਸੀਆਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਕੀ ਨੇ ਮੌਜੂਦਾ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਹਨਾਂ ਬੰਦ ਪਈਆਂ ਸਕਰੀਨਾਂ ਨੂੰ ਬਿੱਲ ਭਰ ਕੇ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਬਾਕੀ ਸਮਾਨਾਂ ਨੂੰ ਚੋਰੀ ਕਰਨ ਵਾਲੇ ਅਨਸਰਾਂ ਦੀ ਪਛਾਣ ਕਰ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਦ ਨਗਰ ਕੌਂਸਲ ਦੇ ਐਸ.ਡੀ.ਓ ਲਵਪ੍ਰੀਤ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਫੋਨ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਿਆ | ਇਸ ਸਬੰਧੀ ਜਦੋਂ ਪਾਰਕ ਵਿਚੋਂ ਚੋਰੀ ਹੋਈ ਐਲ.ਈ.ਡੀ ਸਬੰਧੀ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਉੱਥੋਂ ਦੇ ਵਸਨੀਕ ਅਮਰਨਾਥ ਨੇ ਦੱਸਿਆ ਕਿ ਕਾਂਗਰਸ ਸਮੇਂ ਲੱਗੀਆਂ ਇਹ ਐਲ.ਈ.ਡੀਆਂ ਦੀ ਵੀ ਪ੍ਰਸ਼ਾਸਨ ਕੋਲੋਂ ਸੰਭਾਲ ਨਹੀਂ ਹੋ ਰਹੀ ਅਤੇ ਲਾਈਟਾਂ ਨਾਂ ਜਗਨ ਕਾਰਨ ਚੋਰ ਰਾਤ ਨੂੰ ਆ ਕੇ ਐਲ.ਈ.ਡੀ ਲਾਈਟ ਅਤੇ ਉਹਦੇ ਨਾਲ ਅੱਗੇ ਦੋ ਬਕਸਿਆਂ ਵਿਚੋਂ ਇਕ ਬਕਸਾ ਵੀ ਲਾਹ ਕੇ ਲਿਜਾ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਹਰ ਆਗੂ ਅਤੇ ਵਰਕਰ ਦਾ ਮਾਣ-ਸਨਮਾਨ ਕਰਦਾ ਹੈ ਕਟਾਰੀਆ ਪਰਿਵਾਰ-ਸਰਪੰਚ ਮੱਲੇਵਾਲਾ <br/> ਅਗਲੀ ਖ਼ਬਰ ਸ਼ਿਵ ਮਹਾਂ ਯੱਗ ਨੂੰ ਲੈ ਕੇ ਸ਼ਹਿਰ 'ਚ ਕੱਢੀ ਗਈ ਝੰਡਾ ਯਾਤਰਾ <br/>
Ad Position 24
No active advertisement