ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਬਲਾਕ ਮੱਖੂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 01-01-2026
ਮੱਖੂ, 31 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਨੰਬਰਦਾਰ ਕੁਲਦੀਪ ਸਿੰਘ ਬਾਹਰ ਵਾਲੀ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮੱਖੂ ਦੀ ਮੀਟਿੰਗ ਨੰਬਰਦਾਰ ਦਲਜੀਤ ਸਿੰਘ ਸੰਧੂ ਜੱਗੇਵਾਲਾ ਦੀ ਆੜ੍ਹਤ ਤੇ ਮੱਖੂ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਨੰਬਰਦਾਰ ਲਖਵਿੰਦਰ ਸਿੰਘ ਵਾਹੀ ਤਹਿਸੀਲ ਪ੍ਰਧਾਨ ਜ਼ੀਰਾ ਵਲੋਂ ਕੀਤੀ ਗਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਵਾਹੀ ਤਹਿਸੀਲ ਪ੍ਰਧਾਨ ਜ਼ੀਰਾ ਅਤੇ ਦਲਜੀਤ ਸਿੰਘ ਸੰਧੂ ਜੱਗੇਵਾਲਾ ਜ਼ਿਲ੍ਹਾ ਖ਼ਜ਼ਾਨਚੀ ਫ਼ਿਰੋਜ਼ਪੁਰ ਨੇ ਕਿਹਾ ਕਿ ਨੰਬਰਦਾਰ ਭਾਈਚਾਰਾ ਪਹਿਲਾ ਮਤਾ ਪਾਸ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦਿਆਂ ਵਿਚ ਕਿਹਾ ਸੀ ਕਿ ਨੰਬਰਦਾਰ ਭਾਈਚਾਰੇ ਨੂੰ ਮਾਣ ਭੱਤਾ 5 ਹਜ਼ਾਰ ਮਹੀਨਾ ਕਰਾਂਗੇ ਅਤੇ ਨੰਬਰਦਾਰ ਬੱਸ ਪਾਸ ਅਤੇ ਨੰਬਰਦਾਰੀ ਨੂੰ ਪਿਤਾ ਪੁਰਖੀ ਸਮੇਤ ਉਨ੍ਹਾਂ ਦੀਆਂ ਸਾਰੀਆਂ ਹੱਕੀ ਮੰਗਾਂ ਨੂੰ ਪੂਰਾ ਕਰਾਂਗੇ | ਸਰਕਾਰ ਵਲੋਂ ਨੰਬਰਦਾਰਾਂ ਦੀ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਜੇਕਰ ਸਰਕਾਰ ਵਲੋਂ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 27 ਵਿਚ ਨੰਬਰਦਾਰ ਯੂਨੀਅਨ ਸਰਕਾਰ ਦੇ ਉਲਟ ਭੁਗਤ ਕੇ ਸਰਕਾਰ ਦਾ ਜੁੱਲੀ ਬਿਸਤਰਾ ਗੋਲ ਕਰ ਦੇਵੇਗੀ | ਨੰਬਰਦਾਰ ਯੂਨੀਅਨ ਵਲੋਂ ਦੂਸਰਾ ਮਤਾ ਪਾਸ ਕਰਦਿਆਂ ਕਿਹਾ ਕਿ ਜੇਕਰ ਨਸ਼ੇ ਵਿਚ ਕੋਈ ਵੀ ਤਸਕਰ ਫੜਿਆ ਜਾਂਦਾ ਹੈ ਤਾਂ ਕੋਈ ਵੀ ਨੰਬਰਦਾਰ ਉਸ ਦੀ ਜ਼ਮਾਨਤ ਨਾ ਦੇਵੇ | ਇਸ ਮੌਕੇ ਲਖਵਿੰਦਰ ਸਿੰਘ ਵਾਹੀ ਤਹਿਸੀਲ ਪ੍ਰਧਾਨ ਜ਼ੀਰਾ, ਦਲਜੀਤ ਸਿੰਘ ਸੰਧੂ ਜੱਗੇਵਾਲਾ, ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਲਛਮਣ ਸਿੰਘ ਅਮੀਵਾਲਾ ਸਕੱਤਰ, ਕੁਲਵਿੰਦਰ ਸਿੰਘ ਸ਼ੀਂਹਾਂਪਾੜੀ ਐਗਜ਼ੈਕਟਿਵ ਕਮੇਟੀ ਮੈਂਬਰ, ਗੁਰਸੇਵਕ ਸਿੰਘ ਬੁਰਜ, ਕਿਰਪਾਲ ਸਿੰਘ ਵਾਰਸ ਵਾਲਾ, ਸੁਖਬੀਰ ਸਿੰਘ ਸੂਦਾਂ, ਗੁਰਜੰਟ ਸਿੰਘ ਮੱਖੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਆਪ ਆਗੂ ਹਰਮੀਤ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ- ਪਾਰਟੀ ਨੇ ਬਣਾਇਆ ਮਾਲਵਾ ਜ਼ੋਨ ਦਾ ਕੋਆਰਡੀਨੇਟਰ <br/>
Ad Position 24
No active advertisement