ਮੁੱਦਕੀ, 31 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਜ਼ਿਆਦਾਤਰ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕਾਂ ਦੇ ਬਰਮ ਕੱਟੇ ਅਤੇ ਸੜਕ ਘੱਟ ਚੌੜੀਆਂ ਹੋਣ ਕਾਰਨ ਇਹ ਸੜਕਾਂ ਮੌਤ ਦਾ ਰਾਹ ਬਣ ਰਹੀਆਂ ਹਨ | ਜਿਸ ਨਾਲ ਜਿਥੇ ਸੜਕਾਂ ਉੱਪਰ ਦੋ ਵਾਹਨ ਇਕੱਠੇ ਲੰਘਣ ਸਮੇਂ ਹਾਦਸਾਗ੍ਰਸਤ ਹੋ ਜਾਂਦੇ ਹਨ | ਉਥੇ ਕਈ ਵਾਰ ਕਾਹਲੀ 'ਚ ਲੰਘਣ ਸਮੇਂ ਸੜਕ ਦੀਆਂ ਛੋਟੀਆਂ ਬਰਮਾਂ ਤੋਂ ਵਾਹਨ ਸੜਕ ਤੋਂ ਹੇਠਾਂ ਉੱਤਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਕਸਬਾ ਮੁੱਦਕੀ ਦੀਆਂ ਸੜਕਾਂ ਦੀ ਦੁਰਦਸ਼ਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਰਾਣਾ ਗਿੱਲ ਸੀਨੀਅਰ ਕਾਂਗਰਸੀ, ਗੁਰਲਾਲ ਸਿੰਘ ਸਾਬਕਾ ਸਰਪੰਚ ਤੂੁੰਬੜਭੰਨ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਨੇ ਕਿਹਾ ਕਿ ਕੋਟ ਕਰੋੜ ਕਲਾਂ ਤੋਂ ਪਿੰਡ ਲੱਲੇ, ਤੂੰਬੜਭੰਨ ਤੋਂ ਮੁੱਦਕੀ, ਕੱਬਰ ਵੱਛਾ, ਮੁੱਦਕੀ ਤੋਂ ਫਿੱਡਾ, ਮੁੱਦਕੀ ਤੋਂ ਗਿੱਲ, ਮੁੱਦਕੀ ਤੋਂ ਪਿੰਡ ਚੰਦੜ ਦੀਆਂ ਲਿੰਕ ਸੜਕਾਂ ਦੇ ਬਰਮ ਕੱਟੇ ਅਤੇ ਸੜਕਾਂ ਘੱਟ ਚੌੜੀਆਂ ਹੋਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਕਸਬਾ ਮੁੱਦਕੀ ਦੀਆਂ ਇਨ੍ਹਾਂ ਪਿੰਡਾਂ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ 'ਤੇ ਹਜ਼ਾਰਾਂ ਰਾਹਗੀਰਾਂ ਦਾ ਰੋਜ਼ਾਨਾ ਦਾ ਆਉਣ-ਜਾਣਾ ਲੱਗਿਆ ਰਹਿੰਦਾ ਹੈ, ਪਰ ਸੜਕ ਦੇ ਬਰਮ ਕੱਟੇ ਤੇ ਸੜਕਾਂ ਘੱਟ ਚੌੜੀਆਂ ਹੋਣ ਕਾਰਨ ਜਿੱਥੇ ਲੋਕਾਂ ਨੂੰ ਰੋਜ਼ਾਨਾ ਦੀ ਟ੍ਰੈਫ਼ਿਕ ਸਮੱਸਿਆ ਤੋਂ ਨਜਿੱਠਣਾ ਪੈਂਦਾ ਹੈ, ਉਥੇ ਕਈ ਵਾਰ ਇਨ੍ਹਾਂ ਸੜਕਾਂ 'ਤੇ ਵਾਹਨ ਬਰਮਾਂ ਤੋਂ ਥੱਲੇ ਉਤਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਵਾਰ ਸੜਕਾਂ ਘੱਟ ਚੌੜੀਆਂ ਹੋਣ 'ਤੇ ਹਾਦਸਾ ਵੀ ਵਾਪਰ ਜਾਂਦਾ ਹੈ, ਜਿਸ ਕਰਕੇ ਇਹ ਸੜਕਾਂ ਹੁਣ ਲੋਕਾਂ ਲਈ ਮੌਤ ਦਾ ਰਾਹ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਤੋਂ ਆ ਰਹੀ ਸਮੱਸਿਆ ਸੰਬੰਧੀ ਸੰਬੰਧਿਤ ਵਿਭਾਗ ਤੇ ਸਰਕਾਰ ਨੂੰ ਵੀ ਜਾਣੰੂ ਕਰਵਾਇਆ ਗਿਆ ਹੈ, ਪਰ ਸਰਕਾਰੀ ਅਣਗਹਿਲੀ ਕਾਰਨ ਲੋਕਾਂ ਨੂੰ ਰੋਜ਼ਾਨਾ ਖ਼ੱਜਲ-ਖ਼ੁਆਰ ਹੋ ਕੇ ਆਪਣਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ | ਆਗੂਆਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੜਕਾਂ ਦੇ ਨਵੀਨੀਕਰਨ ਦੀ ਗੱਲ ਕਰਕੇ ਪੰਜਾਬ 'ਚ ਵਿਕਾਸ ਕਾਰਜਾਂ ਹੋਣ ਦੀ ਗੱਲ ਆਖੀ ਜਾ ਰਹੀ ਹੈ, ਪਰ ਕਸਬਾ ਮੁੱਦਕੀ ਦੀਆਂ ਇਨ੍ਹਾਂ ਪਿੰਡਾਂ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ ਵੱਲ ਕਿਸੇ ਦਾ ਧਿਆਨ ਨਹੀਂ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ 'ਤੇ ਬਰਮਾਂ ਨੂੰ ਦੋਵੇਂ ਪਾਸਿਓ ਕਰੀਬ 2 ਤੋਂ 3 ਫੁੱਟ ਚੌੜਾ ਕਰੇ ਤੇ ਸੜਕਾਂ ਨੂੰ ਵੀ ਚੌੜਾ ਕਰਕੇ ਬਣਾਇਆ ਜਾਵੇ |
ਕਸਬਾ ਮੁੱਦਕੀ ਦੀਆਂ ਪਿੰਡਾਂ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ ਬਣੀਆਂ ਮੌਤ ਦਾ ਰਾਹ
ਅਜੀਤ ਡੈਸਕ
01-02-2026