20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅੱਖਾਂ ਦਾ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-02-2026
ਜ਼ੀਰਾ, 20 ਫਰਵਰੀ (ਰਜਨੀਸ਼ ਕਥੂਰੀਆ)-ਸਕਲ ਜੈਨ ਸਮਾਜ ਜ਼ੀਰਾ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਸਹਿਯੋਗ ਨਾਲ ਸਵ. ਸ੍ਰੀਮਤੀ ਰੇਖਾ ਜੈਨ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਹੇਠ ਜੈਨ ਜਨਾਨਾ ਹਸਪਤਾਲ (ਨੇੜੇ ਪੁਰਾਣੀ ਕਚਹਿਰੀ) ਜ਼ੀਰਾ ਵਿਖੇ ਲਗਾਇਆ | ਕੈਂਪ ਦਾ ਉਦਘਾਟਨ ਡਾ. ਨਵੀਨ ਸੇਠੀ ਐਸ. ਐਮ. ਓ. ਜ਼ੀਰਾ, ਮਨਜੀਤ ਕੌਰ ਤੇ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਦੌਰਾਨ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ 'ਚ ਕਾਲਾ ਜਾਂ ਚਿੱਟਾ ਮੋਤੀਆ ਪਾਇਆ ਗਿਆ | ਉਨ੍ਹਾਂ ਨੂੰ ਆਪੇ੍ਰਸ਼ਨ ਲਈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਭੇਜਿਆ ਜਾਵੇਗਾ, ਜਿਨ੍ਹਾਂ ਦਾ ਸਾਰਾ ਖਰਚਾ ਸਾਡੇ ਵਲੋਂ ਕੀਤਾ ਜਾਵੇਗਾ | ਕੈਂਪ 'ਚ ਹਰੀਸ਼ ਜੈਨ, ਜਨਿੰਦਰ ਜੈਨ, ਵਿਨੋਦ ਕੁਮਾਰ ਸੂਦ, ਲਸਿਕਾ ਜੈਨ, ਆੜ੍ਹਤੀ ਸੰਚਿਤ ਜੈਨ, ਪੁਨੀਤ ਜੈਨ, ਪ੍ਰਦੀਪ ਜੈਨ, ਵੀਰ ਜੈਨ, ਮੋਨਾ ਜਿੰਦਲ, ਰੋਬਿਨ ਜੈਨ, ਮੋਹਿਤ ਜੈਨ, ਤਰੁਣ ਜੈਨ, ਪ੍ਰਵੀਨ ਜੈਨ, ਕੁਲਭੂਸ਼ਨ ਜੈਨ, ਸ਼ੈਲੀ ਜੈਨ, ਮਾਨਸੀ ਜੈਨ, ਪਰਸ਼ੋਤਮ ਲਾਲ, ਨਰੇਸ਼ ਕੁਮਾਰ ਜੈਨ, ਰਜਨੀਸ਼ ਜੈਨ, ਰਿੱਕਾ ਜੈਨ, ਸੁਸ਼ੀਲ ਕੁਮਾਰ ਜੈਨ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ 'ਤੇ ਝਾਤ ਪਾਉਂਦੀ ਹੈ ਡਾ. ਸਤੀਸ਼ ਠੁਕਰਾਲ ਦੀ ਨਵੀਂ ਪ੍ਰਕਾਸ਼ਿਤ 'ਕਿਸ ਹੱਦ ਤੱਕ' ਨਾ... ਅਗਲੀ ਖ਼ਬਰ ਸੁਖਬੀਰ ਦੀ 24 ਦੀ ਫ਼ਿਰੋਜ਼ਪੁਰ ਰੈਲੀ ਨੂੰ ਲੈ ਕੇ ਅਕਾਲੀ ਵਰਕਰ ਹੋਏ ਪੱਬਾਂ ਭਾਰ-ਧਾਲੀਵਾਲ, ਖੁਰਮੀ ਜਿਊਲਰਜ਼ <br/>
Ad Position 24