31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ • 700 ਬੋਰੀਆਂ ਯੂਰੀਆ ਖਾਦ ਵੰਡੀਆਂ

Ad Position 21
No active advertisement
ਅਜੀਤ ਡੈਸਕ 07-03-2026
ਮੱਲਾਂਵਾਲਾ, 6 ਮਾਰਚ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ)-ਹੜ੍ਹ ਕਾਰਨ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਬਲਾਕ ਮੱਲਾਂਵਾਲਾ ਦੇ ਕਈ ਪਿੰਡਾਂ ਵਿਚ ਯੂਰੀਆ ਖਾਦ ਦੀਆਂ ਬੋਰੀਆਂ ਵੰਡੀਆਂ ਗਈਆਂ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੜ੍ਹ ਦੇ ਕਾਰਨ ਕਈ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨ ਆਰਥਿਕ ਤੌਰ 'ਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ | ਇਸ ਮੁਸ਼ਕਲ ਘੜੀ ਵਿਚ ਕਿਸਾਨਾਂ ਦੀ ਮਦਦ ਕਰਨਾ ਯੂਨੀਅਨ ਦੀ ਜ਼ਿੰਮੇਵਾਰੀ ਬਣਦੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਕੁੱਲ 700 ਬੋਰੀਆਂ ਯੂਰੀਆ ਖਾਦ ਦੀਆਂ ਵੰਡੀਆਂ ਗਈਆਂ ਹਨ ਤਾਂ ਜੋ ਪ੍ਰਭਾਵਿਤ ਕਿਸਾਨ ਆਪਣੀਆਂ ਫ਼ਸਲਾਂ ਦੀ ਸੰਭਾਲ ਕਰ ਸਕਣ ਅਤੇ ਆਉਣ ਵਾਲੀ ਫ਼ਸਲ ਲਈ ਤਿਆਰੀ ਕਰ ਸਕਣ | ਜਾਣਕਾਰੀ ਮੁਤਾਬਿਕ ਪਿੰਡ ਦੂਲਾ ਸਿੰਘ ਵਾਲਾ ਨੂੰ 300 ਬੋਰੀਆਂ, ਵਸਤੀ ਕਿਸ਼ਨ ਸਿੰਘ ਵਾਲੀ ਨੂੰ 157 ਬੋਰੀਆਂ, ਪਿੰਡ ਬੰਡਾਲਾ ਨੂੰ 69 ਬੋਰੀਆਂ, ਫੱਤੇ ਵਾਲਾ ਨੂੰ 24 ਬੋਰੀਆਂ, ਅਰਾਜ਼ੀ ਸਭਰਾਂ ਨੂੰ 80 ਬੋਰੀਆਂ ਅਤੇ ਪਿੰਡ ਆਸ਼ੀਏ ਕੇ ਨੂੰ 70 ਬੋਰੀਆਂ ਯੂਰੀਆ ਖਾਦ ਦੀਆਂ ਦਿੱਤੀਆਂ ਗਈਆਂ | ਇਸ ਤਰ੍ਹਾਂ ਕੁੱਲ ਮਿਲਾਕੇ 700 ਬੋਰੀਆਂ ਖਾਦ ਹੜ੍ਹ ਪੀੜਤ ਕਿਸਾਨਾਂ ਵਿਚ ਵੰਡੀਆਂ ਗਈਆਂ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਵੀ ਕਿਸਾਨ ਕਿਸੇ ਮੁਸੀਬਤ ਵਿਚ ਹੁੰਦੇ ਹਨ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਰਹਿੰਦੀ ਹੈ | ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਜੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਪਈ ਤਾਂ ਯੂਨੀਅਨ ਹਮੇਸ਼ਾ ਤਿਆਰ ਰਹੇਗੀ | ਇਸ ਮੌਕੇ ਅਵਤਾਰ ਸਿੰਘ ਕੈਦੂਪੁਰ, ਹਰਦੀਪ ਸਿੰਘ ਘਨੂੰਕਰੀ, ਗੁਰਮੇਲ ਸਿੰਘ ਪੂਨੀਵਾਲ, ਮਨਜੀਤ ਸਿੰਘ, ਪਰਮਿੰਦਰ ਸਿੰਘ ਘੁੰਮਣ, ਸਿੰਘ ਰਾਜਗੜ੍ਹ, ਮਨਮੋਹਨ ਸਿੰਘ ਸਕੱਤਰ ਪੰਜਾਬ, ਹਰਬੰਸ ਸਿੰਘ ਕੌੜਾ, ਲਖਵਿੰਦਰ ਸਿੰਘ ਪੀਰ ਮੁਹੰਮਦ, ਪ੍ਰਗਟ ਸਿੰਘ ਤਲਵੰਡੀ, ਸੁਖਦੇਵ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ, ਗੁਰਦੇਵ ਸਿੰਘ ਤਲਵੰਡੀ, ਦਰਬਾਰਾ ਸਿੰਘ ਮਲੀ, ਸੁਖਦੇਵ ਸਿੰਘ ਦੂਲੇਵਾਲਾ, ਜਥੇਦਾਰ ਅੰਗਰੇਜ਼ ਸਿੰਘ ਅਤੇ ਗੁਰਬਚਨ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲਾਂ ਵਿਚ ਪੇਪਰਾਂ ਵਿਚ ਟੀਚਰਾਂ ਦੀ ਸ਼ਹਿ 'ਤੇ ਨਕਲ ਦਾ ਬੋਲਬਾਲਾ • ਸਿੱਖਿਆ ਨੀਤੀ ਦੇ ਦਾਅਵੇ ਹੋਏ ਖੋਖ... ਅਗਲੀ ਖ਼ਬਰ ਲੁਟੇਰਿਆਂ ਵਲੋਂ ਮਹਿਲਾ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਨਾਕਾਮ • ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਨੋਂ ਮੁਲਜ਼ਮ ਕ...
Ad Position 24