09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਂ ਬਗਲਾ ਮੁਖੀ ਮੰਦਿਰ ਵਿਖੇ ਮਹਾਂ ਮਾਈ ਦੀ ਚੌਕੀ ਕਰਵਾਈ

Ad Position 21
No active advertisement
ਅਜੀਤ ਡੈਸਕ 29-03-2026
ਮੱਖੂ, 28 ਮਾਰਚ (ਵਰਿੰਦਰ ਮਨਚੰਦਾ)- ਮਾਂ ਬਗਲਾ ਮੁਖੀ ਮੰਦਿਰ ਮੱਖੂ ਵਿਖੇ ਪਰਮ ਪੂਜਨੀਕ ਗੁਰੂ ਮਾਂ ਕਾਂਤਾ ਦੇਵੀ ਦੇ ਅਸ਼ੀਰਵਾਦ ਸਦਕਾ ਸ਼੍ਰੀ ਰਾਮ ਨੌਮੀ ਉਤਸਵ ਸੰਗਤ ਵੱਲੋਂ ਮੁੱਖ ਸੇਵਾਦਾਰ ਕਾਲਾ ਗਰੋਵਰ ਦੀ ਅਗਵਾਈ ਵਿੱਚ ਮੰਦਰ 'ਚ ਮਹਾਂ ਮਾਈ ਦੀ ਚੌਕੀ ਕਰਵਾ ਕੇ ਮਨਾਇਆ ਗਿਆ | ਮਹਾਂ ਮਾਈ ਦੀ ਪਵਿੱਤਰ ਜੋਤ ਪ੍ਰਚੰਡ ਕਰਨ ਅਤੇ ਪੂਜਣ ਕਰਨ ਦੀ ਰਸਮ ਬੌਬੀ ਕਟਾਰੀਆ ਵੱਲੋਂ ਪਰਿਵਾਰ ਸਮੇਤ ਨਿਭਾਈ ਗਈ | ਪੰਡਤ ਸਿਆ ਰਾਮ ਵੱਲੋਂ ਮਹਾਂ ਮਾਈ ਦਾ ਪੂਜਣ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਸੰਗਤ ਵੱਲੋਂ ਮੰਦਰ ਵਿਖੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ | ਮਹਾਂ ਮਾਈ ਦੀ ਚੌਕੀ ਦੌਰਾਨ ਸੰਗਤਾਂ ਵੱਲੋਂ ਮਹਾਂ ਮਾਈ ਦੀਆਂ ਭੇਂਟਾ ਅਤੇ ਜੈਕਾਰਿਆਂ ਨਾਲ ਮੰਦਰ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ | ਮਹਾਂ ਮਾਈ ਦੀ ਚੌਕੀ ਦੌਰਾਨ ਮਨੋਹਰ ਲਾਲ ਗਰੋਵਰ, ਬੌਬੀ ਕਟਾਰੀਆ, ਕਮਲ ਕਾਸ਼ ਨਰੂਲਾ, ਸੋਨੂੰ ਤਲਵੰਡੀ, ਰਮੇਸ਼ ਬਜਾਜ ਆਦਿ ਵੱਲੋਂ ਮਹਾਂ ਮਾਈ ਦੀਆਂ ਸੁੰਦਰ ਸੁੰਦਰ ਭੇਂਟਾ ਦਾ ਗੁਣਗਾਨ ਕੀਤਾ ਗਿਆ | ਮਾਂ ਬਗਲਾ ਮੁਖੀ ਮੰਦਰ ਦੇ ਮੁੱਖ ਸੇਵਾਦਾਰ ਕਾਲਾ ਗਰੋਵਰ ਵੱਲੋਂ ਸੰਗਤ ਨੂੰ ਪ੍ਰਵਚਨ ਸੁਣਾਉਂਦਿਆਂ ਧਾਰਮਿਕ ਜੀਵਨ ਜਿਊਣ ਦੇ ਮਹੱਤਵ ਬਾਰੇ ਦੱਸਿਆ | ਸ਼੍ਰੀ ਰਾਮ ਨੌਮੀ ਉਤਸਵ ਮੌਕੇ ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਬਿੱਟੂ ਨਾਰੰਗ, ਸੋਨੂੰ ਖੁਰਾਣਾ, ਧਰਮਜੀਤ ਛਾਬੜਾ, ਅਸ਼ੋਕ ਗਰੋਵਰ, ਵਿਜੇ ਦੱਖਣਾ, ਰਮਨ ਸਚਦੇਵਾ, ਕੇਵਲ ਧਵਨ, ਵਿਵੇਕ ਕਪੂਰ, ਸੁਭਾਸ਼ ਮਨਚੰਦਾ, ਕਰਨ ਗਰੋਵਰ, ਰਾਜ ਕੁਮਾਰ ਹਿੰਦੀ, ਅਰੂਨ ਛਾਬੜਾ, ਭਰਤ ਛਾਬੜਾ ਆਦਿ ਵੱਲੋਂ ਸੇਵਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਸੇਵਾ ਭਾਰਤੀ ਨੇ 500 ਸਕੂਲੀ ਲੜਕੀਆਂ ਨੂੰ ਵੰਡੀ ਸਟੇਸ਼ਨਰੀ ਤੇ ਹੋਰ ਸਾਮਾਨ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਜਲਾਲਾਬਾਦ ਪੱਛਮੀ ਬਲਾਕ ਕਮੇਟੀ ਦੀ ਚੋਣ-ਹਰਮੀਤ ਸਿੰਘ ਝੁੱਗੀਆਂ ਮੁੜ ਪ੍ਰਧਾਨ ਨਿਯੁਕਤ
Ad Position 24