09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਪਣਾ ਅਬੋਹਰ ਆਪਣੀ ਆਭਾ ਟੀਮ ਨੇ ਇੰਦਰਾ ਨਗਰੀ ਸਟੇਡੀਅਮ ਵਿਖੇ ਚਲਾਈ 182ਵੀਂ ਸਫ਼ਾਈ ਮੁਹਿੰਮ

Ad Position 21
No active advertisement
ਅਜੀਤ ਡੈਸਕ 29-03-2026
ਅਬੋਹਰ, 28 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਕਰਨ ਲਈ ਯਤਨਸ਼ੀਲ ਆਪਣਾ ਅਬੋਹਰ ਆਪਣੀ ਆਭਾ ਟੀਮ ਦੇ ਨਾਲ ਵਿਧਾਇਕ ਸੰਦੀਪ ਜਾਖੜ ਸਫ਼ਾਈ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ | ਇਸ ਪਹਿਲਕਦਮੀ ਦੇ ਤਹਿਤ ਵਿਧਾਇਕ ਸੰਦੀਪ ਜਾਖੜ ਅਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਇੰਦਰਾ ਨਗਰੀ ਸਟੇਡੀਅਮ ਵਿਖੇ 182ਵੀਂ ਸਫ਼ਾਈ ਮੁਹਿੰਮ ਚਲਾਈ | ਇਸ ਦੌਰਾਨ ਵਿਧਾਇਕ ਜਾਖੜ ਨੇ ਨਾ ਸਿਰਫ਼ ਮੁਹਿੰਮ ਦੀ ਅਗਵਾਈ ਕੀਤੀ ਸਗੋਂ ਸਟੇਡੀਅਮ ਦੇ ਵਿਚ ਫੈਲੇ ਕੂੜਾ-ਕਰਕਟ ਨੂੰ ਸਾਫ਼ ਕਰਨ ਲਈ ਖ਼ੁਦ ਝਾੜੂ ਅਤੇ ਕੱਸੀ ਨਾਲ ਸਫ਼ਾਈ ਦਾ ਸੰਦੇਸ਼ ਦਿੱਤਾ | ਇਸ ਮੌਕੇ ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਹਰ ਨਾਗਰਿਕ ਦਾ ਫ਼ਰਜ਼ ਹੈ ਤਾਂ ਹੀ ਚਲਾਈ ਸਫ਼ਾਈ ਮੁਹਿੰਮ ਸਾਰਥਿਕ ਸਾਬਤ ਹੋ ਸਕਦੀ ਹੈ | ਖੇਡ ਮੈਦਾਨ ਵਿਚ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਲਈ ਸਾਫ਼ ਅਤੇ ਸਕਾਰਾਤਕਮ ਖੇਡ ਮੈਦਾਨ ਬਹੁਤ ਜ਼ਰੂਰੀ ਹਨ | ਇਸ ਮੌਕੇ ਆਪਣਾ ਅਬੋਹਰ ਆਪਣੀ ਆਭਾ ਟੀਮ ਦੇ ਸਮੂਹ ਵਲੰਟੀਅਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਿੱਟਾ, ਸ਼ਰਾਬ ਤੇ ਲਾਹਣ ਬਰਾਮਦ, 5 ਖ਼ਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ ਸੇਵਾ ਭਾਰਤੀ ਨੇ 500 ਸਕੂਲੀ ਲੜਕੀਆਂ ਨੂੰ ਵੰਡੀ ਸਟੇਸ਼ਨਰੀ ਤੇ ਹੋਰ ਸਾਮਾਨ
Ad Position 24