ਅਬੋਹਰ, 9 ਮਈ (ਤੇਜਿੰਦਰ ਸਿੰਘ ਖ਼ਾਲਸਾ)-ਫੋਟੋਗ੍ਰਾਫ਼ਰਜ਼ ਵੈੱਲਫੇਅਰ ਕਲੱਬ ਅਬੋਹਰ ਅਤੇ ਆਰ.ਐੱਸ ਕੈਮਰਾ ਸਟੋਰ ਅਬੋਹਰ ਦੇ ਸਹਿਯੋਗ ਨਾਲ 'ਦਾ ਸੋਨੀ ਐਡਵਾਨਟੈਜ਼ਸ ਕੈਮਰਾ ਲਾਈਨ-ਅਪ ਐਂਡ ਇਕੋਸਿਸਟਮ ਐਕਸਪੀਰੀਅੰਸ' ਵਿਸ਼ੇ 'ਤੇ ਇਕ ਵਿਸ਼ੇਸ਼ ਫ਼ੋਟੋਗਰਾਫ਼ੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਫੋਟੋਗ੍ਰਾਫਰਾਂ, ਵੀਡਿਓਗ੍ਰਾਫਰਾਂ ਅਤੇ ਸਟੂਡੀਓ ਸੰਚਾਲਕਾਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਸੋਨੀ ਦੇ ਸੀ.ਪੀ.ਆਰ.ਓ ਸਪੈਸ਼ਲਿਸਟ ਸਰਸਿਜ਼ ਮਿਸ਼ਰਾ ਅਤੇ ਸੋਨੀ ਇਨਫਲੂਐਂਸਰ ਸਾਜਨ ਮਦਾਨ ਨੇ ਭਾਗੀਦਾਰਾਂ ਨੂੰ ਸੋਨੀ ਦੀ ਨਵੀਨਤਮ ਕੈਮਰਾ ਲਾਈਨ ਅੱਪ, ਲੈਂਸ ਤਕਨਾਲੋਜੀ ਅਤੇ ਕੈਮਰਾ ਈਕੋਸਿਸਟਮ ਦੀ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ | ਇਸ ਦੇ ਨਾਲ ਹੀ ਲਾਈਵ ਡੈਮੋ ਵਿਚ ਵਿਆਹ ਦੀ ਫ਼ੋਟੋਗਰਾਫੀ, ਸਿਨੇਮੈਟਿਕ ਵੀਡੀਓ ਸ਼ੂਟਿੰਗ ਅਤੇ ਘੱਟ ਰੌਸ਼ਨੀ ਵਿਚ ਪ੍ਰਦਰਸ਼ਨ ਨਾਲ ਸੰਬੰਧਿਤ ਅਤਿ ਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਸੋਨੀ ਖੇਤਰੀ ਵਿੱਕਰੀ ਅਧਿਕਾਰੀ ਅਰਵਿੰਦ ਮਹਿਰਾ, ਕਾਰਜਕਾਰੀ ਅਜੇ ਕੁਮਾਰ ਅਤੇ ਵਪਾਰ ਮਾਰਕਿੰਟਗ ਪ੍ਰਤੀਨਿਧੀ ਰਵੀ ਦੇਵਗਨ ਵੀ ਮੌਜੂਦ ਸਨ | ਉਨ੍ਹਾਂ ਨੇ ਫ਼ੋਟੋਗਰਾਫ਼ਰਾਂ ਨਾਲ ਗੱਲਬਾਤ ਕੀਤੀ ਅਤੇ ਆਧੁਨਿਕ ਕੈਮਰਾ ਤਕਨਾਲੋਜੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ | ਵਰਕਸ਼ਾਪ ਦੌਰਾਨ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਦੇ ਪ੍ਰਧਾਨ ਆਸ਼ੀਸ਼ ਸੇਤੀਆਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਸਾਰੇ ਫ਼ੋਟੋਗਰਾਫ਼ਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੀ ਕਾਰਜਕਾਰਨੀ ਕਮੇਟੀ ਮੈਂਬਰ ਆਸ਼ੀਸ਼ ਸੇਤੀਆ, ਕਮਲ ਖੰਨਾ, ਰਾਮ ਕੁਮਾਰ, ਸੋਨੂੰ ਜੇਨਾਗਲ, ਅੰਸ਼ੂ ਤਿੰਨਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ | ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਵਲੋਂ ਸੋਨੀ ਕੰਪਨੀ ਤੋਂ ਆਏ ਹੋਏ ਪ੍ਰਤੀਨਿਧੀਆਂ ਨੂੰ ਯਾਦਗਾਰ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ |