19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨਵੀਂ ਆਬਾਦੀ ਖੇਤਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ

Ad Position 21
No active advertisement
ਅਜੀਤ ਡੈਸਕ 11-05-2026
ਅਬੋਹਰ, 10 ਮਈ (ਵਿਵੇਕ ਹੂੜੀਆ)- ਸਥਾਨਕ ਨਵੀਂ ਆਬਾਦੀ ਖੇਤਰ 'ਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ | ਅਜਿਹੀ ਹੀ ਇਕ ਵਾਰਦਾਤ ਬੀਤੀ ਦੁਪਹਿਰ ਵਾਪਰੀ, ਜਿੱਥੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਝਪਟਮਾਰਾਂ ਨੇ ਆਪਣੀ ਲੜਕੀ ਨਾਲ ਬਾਜ਼ਾਰ ਜਾ ਰਹੀ ਇਕ ਮਹਿਲਾ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ | ਪੀੜਤ ਮਹਿਲਾ ਪਰਮਜੀਤ ਕੌਰ ਵਾਸੀ ਗਲੀ ਨੰਬਰ 11 ਨਵੀਂ ਆਬਾਦੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਬਾਜ਼ਾਰ ਸਾਮਾਨ ਖ਼ਰੀਦਣ ਜਾ ਰਹੀ ਸੀ | ਇਸੇ ਦੌਰਾਨ ਪਿੱਛੇ ਤੋਂ ਬਿਨਾਂ ਨੰਬਰ ਵਾਲੇ ਸਪਲੈਂਡਰ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਦਾ ਪਰਸ ਝਪਟ ਲਿਆ | ਪਰਸ ਵਿਚ 10 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ | ਮਹਿਲਾ ਵਲੋਂ ਰੌਲਾ ਪਾਉਣ 'ਤੇ ਜਦੋਂ ਤੱਕ ਲੋਕ ਇਕੱਠੇ ਹੋਏ, ਲੁਟੇਰੇ ਗਲੀਆਂ ਵਿਚੋਂ ਗ਼ਾਇਬ ਹੋ ਚੁੱਕੇ ਸਨ | ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ | ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਨੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਮੂੰਹ 'ਤੇ ਲਾਲ ਰੰਗ ਦਾ ਸਾਫ਼ਾ ਬੰਨਿ੍ਹਆ ਹੋਇਆ ਹੈ, ਜਦਕਿ ਪਿੱਛੇ ਬੈਠਾ ਨੌਜਵਾਨ ਬਿਨਾਂ ਨਕਾਬ ਦੇ ਨਜ਼ਰ ਆ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ 112 ਨੰਬਰ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸੂਚਨਾ ਮਿਲਣ 'ਤੇ ਕੌਂਸਲਰ ਵਿਪਨ ਸ਼ਰਮਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਨਵੀਂ ਆਬਾਦੀ ਖੇਤਰ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ ਅਤੇ ਦਿਨ ਵੇਲੇ ਸੁੰਨਸਾਨ ਗਲੀਆਂ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਮਾਂ ਦਿਵਸ ਅਗਲੀ ਖ਼ਬਰ ਜੀ.ਏ.ਵੀ.ਜੈਨ ਆਦਰਸ਼ ਸਕੂਲ ਵਿਖੇ 'ਮਾਂ ਦਿਵਸ' ਅਤੇ ਪੀ.ਟੀ.ਐਮ.ਦੌਰਾਨ ਮਾਤਾਵਾਂ ਦਾ ਸਨਮਾਨ
Ad Position 24