01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਜ਼ੀਰਾ ਦੇ ਵਾਰਡ ਨੰਬਰ 2 ਤੋਂ ਲੋਕ ਬਸਪਾ ਦੇ ਸੁਖਜਿੰਦਰ ਸਿੰਘ ਘਾਲੀ ਨੂੰ ਜਿਤਾਉਣਗੇ-ਸੁਖਦੇਵ ਸ਼ੀਰਾ

Ad Position 21
No active advertisement
ਅਜੀਤ ਡੈਸਕ 23-05-2026
ਜ਼ੀਰਾ, 22 ਮਈ (ਹਰਜੀਤ ਸਿੰਘ ਗਿੱਲ)-ਬਹੁਜਨ ਸਮਾਜ ਪਾਰਟੀ ਦੇ ਜ਼ੀਰਾ ਵਿਖੇ ਪੈਂਦੇ ਵਾਰਡ ਨੰਬਰ 2 ਤੋਂ ਬਸਤੀ ਮਾਸੀਆਂ ਤੋਂ ਸੁਖਜਿੰਦਰ ਸਿੰਘ ਘਾਲੀ ਦੇ ਹੱਕ ਵਿਚ ਪਾਰਟੀ ਆਗੂਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਸਬੰਧ ਵਿਚ ਸੁਖਜਿੰਦਰ ਘਾਲੀ ਦੇ ਹੱਕ ਵਿਚ ਵਾਰਡ ਵਾਸੀਆਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿਚ ਸੁਖਦੇਵ ਸਿੰਘ ਸ਼ੀਰਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਪਿਛਲੇ 78 ਸਾਲ ਅਕਾਲੀ ਦਲ ਬੀ.ਜੇ.ਪੀ ਕਾਂਗਰਸ ਆਮ ਪਾਰਟੀ ਨੂੰ ਮੌਕਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਦੀ ਬਜਾਏ ਹਰ ਪੱਖ ਤੋਂ ਸੂਬੇ ਦਾ ਨੁਕਸਾਨ ਹੀ ਕੀਤਾ ਹੈ | ਇਸ ਲਈ ਹੁਣ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸੂਬੇ ਦੀ ਜਨਤਾ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਜ਼ੀਰਾ ਦੇ ਵਾਰਡ ਨੰਬਰ 2 ਤੋਂ ਬਹੁਜਨ ਸਮਾਜ ਪਾਰਟੀ ਦੇ ਸੁਖਜਿੰਦਰ ਸਿੰਘ ਘਾਲੀ ਉਮੀਦਵਾਰ ਹਨ | ਜਿਨ੍ਹਾਂ ਦੇ ਹੱਕ ਵਿਚ ਵੱਡੀ ਲਹਿਰ ਬਣ ਚੁੱਕੀ ਹੈ ਅਤੇ ਲੋਕ ਸੁਖਜਿੰਦਰ ਸਿੰਘ ਘਾਲੀ ਭਾਰੀ ਬਹੁਮਤ ਨਾਲ ਜਿਤਾਉਗੇ | ਇਸ ਮੌਕੇ ਨੱਥਾ ਸਿੰਘ ਗਾਦੜੀਵਾਲਾ, ਮੁਖ਼ਤਿਆਰ ਸਿੰਘ ਮੱਲਾਂਵਾਲਾ, ਤਰਸੇਮ ਸਿੰਘ ਭੱਟੀ, ਬੂਟਾ ਸਿੰਘ ਜ਼ੀਰਾ, ਅਰਜਨ ਸਿੰਘ ਜ਼ੀਰਾ , ਕੁਲਦੀਪ ਸਿੰਘ ਜ਼ੀਰਾ , ਚੰਦ ਸਿੰਘ , ਜੱਸਾ ਸਿੰਘ , ਨਛੱਤਰ ਸਿੰਘ ਮਹੀਆਂ ਵਾਲਾ ਅਤੇ ਕਰਨਜੀਤ ਮਸੀਹ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੱਲਾ ਨੇ ਭਖਾਈ ਵਾਰਡ ਨੰਬਰ 09 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਦੀ ਚੋਣ ਮੁਹਿੰਮ ਅਗਲੀ ਖ਼ਬਰ ਵਾਰਡ ਨੰਬਰ 2 ਵਿਚ ਅਕਾਲੀ ਦਲ ਦੀ ਚੜ੍ਹਤ ਮਜ਼ਬੂਤ, ਪਰਮਜੀਤ ਸਿੰਘ ਕਲਸੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ...
Ad Position 24