ਤਲਵੰਡੀ ਭਾਈ, 29 ਮਈ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)-ਅੱਜ ਹੋਈ ਨਗਰ ਕੌਂਸਲ ਚੋਣਾਂ ਦੀ ਗਿਣਤੀ ਦੌਰਾਨ ਤਲਵੰਡੀ ਭਾਈ ਅੰਦਰ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ | ਇਸ ਤੋਂ ਇਲਾਵਾ ਕਾਂਗਰਸ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 2, ਭਾਜਪਾ ਦੇ 1 ਅਤੇ ਆਜ਼ਾਦ 2 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ | ਆਏ ਨਤੀਜਿਆਂ 'ਚ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੂ ਬਜਾਜ ਪਤਨੀ ਜਤਿੰਦਰ ਕੁਮਾਰ 529 ਵੋਟਾਂ ਨਾਲ ਜੇਤੂ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਉਮੀਦਵਾਰ ਜਗਨਮਿੰਦਰ ਸਿੰਘ ਘੁੰਮਣ ਪੁੱਤਰ ਕਸ਼ਮੀਰ ਸਿੰਘ 24 ਵੋਟਾਂ ਨਾਲ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਵੜਿੰਗ ਪਤਨੀ ਸਤਪਾਲ ਸਿੰਘ ਵੜਿੰਗ 146 ਵੋਟਾਂ ਨਾਲ, ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਜੋਤ ਸਿੰਘ ਗਿੱਲ ਪੁੱਤਰ ਬਲਤੇਜ ਸਿੰਘ ਗਿੱਲ 162 ਵੋਟਾਂ ਨਾਲ, ਵਾਰਡ ਨੰਬਰ 5 ਤੋਂ ਭਾਜਪਾ ਦੇ ਉਮੀਦਵਾਰ ਪੂਨਮ ਰਾਣੀ ਪਤਨੀ ਵਿਜੇ ਕੁਮਾਰ ਕਾਇਤ 10 ਵੋਟਾਂ ਨਾਲ, ਵਾਰਡ ਨੰਬਰ 6 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰੁਪਿੰਦਰ ਸਿੰਘ ਮੋਨੂੰ ਪੁੱਤਰ ਸਤਪਾਲ ਸਿੰਘ 348 ਵੋਟਾਂ ਨਾਲ, ਵਾਰਡ ਨੰਬਰ 7 ਤੋਂ ਕਾਂਗਰਸ ਦੇ ਉਮੀਦਵਾਰ ਮਧੂ ਵੱਤਾ ਪਤਨੀ ਤਰਸੇਮ ਕੁਮਾਰ 172 ਵੋਟਾਂ ਨਾਲ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਉਮੀਦਵਾਰ ਹਰਦੀਪ ਸਿੰਘ ਪੁੱਤਰ ਜਰਨੈਲ ਸਿੰਘ 224 ਵੋਟਾਂ ਨਾਲ, ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਮਨਜੀਤ ਸਿੰਘ 10 ਵੋਟਾਂ ਨਾਲ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਪੁੱਤਰ ਸੁਰੈਣ ਸਿੰਘ 172 ਵੋਟਾਂ ਨਾਲ, ਵਾਰਡ ਨੰਬਰ 11 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਕੌਰ ਪਤਨੀ ਬਲਜਿੰਦਰ ਸਿੰਘ 396 ਵੋਟਾਂ ਨਾਲ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਚਾ ਅਰੋੜਾ ਪਤਨੀ ਅੰਕੁਸ਼ ਅਰੋੜਾ 495 ਵੋਟਾਂ ਨਾਲ, ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਪੂਨਮ ਰਾਣੀ ਪਤਨੀ ਵਿਜੇ ਕੁਮਾਰ ਕਾਇਤ 141 ਵੋਟਾਂ ਨਾਲ ਜੇਤੂ ਰਹੇ ਹਨ | ਨਤੀਜੇ ਐਲਾਨੇ ਜਾਣ ਤੋਂ ਬਾਅਦ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦਿਖਾਈ ਦਿੱਤੀ | ਕਈ ਥਾਵਾਂ 'ਤੇ ਸਮਰਥਕਾਂ ਵਲੋਂ ਮਠਿਆਈ ਵੰਡ ਕੇ ਅਤੇ ਨਾਅਰੇਬਾਜ਼ੀ ਕਰਕੇ ਜਿੱਤ ਦਾ ਜਸ਼ਨ ਮਨਾਇਆ ਗਿਆ | ਇਸ ਜਿੱਤ 'ਤੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ |