ਵਾਰਡ ਨੰਬਰ 11 'ਚ ਪਰਮਿੰਦਰ ਹਾਂਡਾ ਦੀ ਸ਼ਾਨਦਾਰ ਜਿੱਤ
ਅਜੀਤ ਡੈਸਕ
30-05-2026
ਫਿਰੋਜ਼ਪੁਰ, 29 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 11 ਤੋਂ ਕਾਂਗਰਸ ਉਮੀਦਵਾਰ ਪਰਮਿੰਦਰ ਹਾਂਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ | ਜਿੱਤ ਦੀ ਖ਼ਬਰ ਮਿਲਦੇ ਹੀ ਸਮਰਥਕਾਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਇਲਾਕੇ ਵਿਚ ਜਸ਼ਨ ਦਾ ਮਾਹੌਲ ਬਣ ਗਿਆ | ਸਮਰਥਕਾਂ ਵਲੋਂ ਢੋਲ-ਨਗਾੜਿਆਂ ਨਾਲ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੰਡ ਕੇ ਇਕ ਦੂਜੇ ਨੂੰ ਵਧਾਈ ਦਿੱਤੀ ਗਈ | ਪਰਮਿੰਦਰ ਹਾਂਡਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਵੀ ਧੰਨਵਾਦ ਕੀਤਾ ਅਤੇ ਉਹਨਾਂ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਮਿਹਨਤ ਦੇ ਨਾਲ ਨਿਭਾਇਆ | ਪਰਮਿੰਦਰ ਹਾਂਡਾ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨਾਂ ਨੇ ਮੇਰੇ 'ਤੇ ਭਰੋਸਾ ਰੱਖ ਕੇ ਮੈਨੂੰ ਜਤਾਇਆ ਹੈ | ਉਹਨਾਂ ਕਿਹਾ ਕਿ ਮੈਂ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਦਾ ਹੋਇਆ ਵਾਰਡ ਦੇ ਸਾਰੇ ਵਿਕਾਸ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਵਾਂਗਾ | ਉਹਨਾਂ ਆਪਣੀ ਜਿੱਤ ਦਾ ਸਿਹਰਾ ਵਾਰਡ ਵਾਸੀਆਂ ਨੂੰ ਦਿੰਦਿਆਂ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਉੱਤਰਿਆ ਜਾਵੇਗਾ |