ਮੁੱਦਕੀ, 30 ਮਈ (ਭਾਰਤ ਭੂਸ਼ਨ ਅਗਰਵਾਲ)-ਅੱਤ ਦੀ ਗਰਮੀ 'ਚ ਰਾਹਗੀਰਾਂ ਨੂੰ ਰਾਹਤ ਦੇਣ ਲਈ ਸ਼ਹੀਦ ਗੰਜ਼ ਪਬਲਿਕ ਸਕੂਲ ਮੁੱਦਕੀ ਦੇ ਸਮੂਹ ਵੈਨ ਡਰਾਈਵਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਮਕੀਨ ਲੱਸੀ ਦੀ ਛਬੀਲ ਲਗਾਈ ਗਈ | ਇਸ ਮੌਕੇ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਰਾਹਗੀਰਾਂ ਵਲੋਂ ਲੱਸੀ ਪੀ ਕੇ ਗਰਮੀ ਤੋਂ ਰਾਹਤ ਪਾਈ | ਇਸ ਮੌਕੇ ਡਾ. ਗਮਦੂਰ ਸਿੰਘ ਲੁਹਾਮ, ਹਰਦੇਵ ਸਿੰਘ ਸ਼ਕੂਰ, ਸਿਰਤਾਜ ਸਿੰਘ ਪ੍ਰਧਾਨ, ਰਣਬੀਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਮਿਰਜ਼ੇ ਕੇ, ਕੁਲਦੀਪ ਸਿੰਘ, ਡਾ. ਜਗਦੇਵ ਸਿੰਘ, ਜੱਸਾ, ਰਮਣਾ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਗੋਰਾ ਮੁੱਦਕੀ, ਪ੍ਰੀਤਮ ਸਿੰਘ, ਧਰਮਜੀਤ ਧੰਮੂ, ਗੁਰਮੀਤ ਜਟਾਣਾ, ਜੱਸਾ, ਗੁਰਪ੍ਰੀਤ ਸਿੰਘ ਪੀ.ਪੀ., ਰਜਿੰਦਰ ਸਿੰਘ ਸ਼ਹਿਜ਼ਾਦੀ ਆਦਿ ਹਾਜ਼ਰ ਸਨ |