ਜ਼ੀਰਾ, 30 ਮਈ (ਪ੍ਰਤਾਪ ਸਿੰਘ ਹੀਰਾ)- ਨੇੜਲੇ ਪਿੰਡ ਝੱਤਰਾ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਨੂੰ ਪਿੰਡ ਦੇ ਵਸਨੀਕ ਗੈਰੀ ਸੰਧੂ ਪੁੱਤਰ ਸਵਰਗੀ ਬੇਅੰਤ ਸਿੰਘ ਸਾਬਕਾ ਸਰਪੰਚ ਵਲੋਂ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲ ਦੇ ਬੱਚਿਆਂ ਲਈ ਵਾਟਰ ਕੂਲਰ ਭੇਟ ਕੀਤਾ ਗਿਆ ਤਾਂ ਜੋ ਇਸ ਗਰਮੀ ਭਰੇ ਮੌਸਮ ਵਿਚ ਬੱਚੇ ਠੰਢੇ ਪਾਣੀ ਦੀ ਸਹੂਲਤ ਮਿਲ ਸਕੇ | ਇਸ ਮੌਕੇ ਸਮੂਹ ਸਟਾਫ ਵਲੋਂ ਗੈਰੀ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਦਾ ਧੰਨਵਾਦ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸ਼੍ਰੀ ਮਨੀਸ਼ ਕੁਮਾਰ ਨੇ ਦੱਸਿਆ ਕੇ ਇਸ ਪਰਿਵਾਰ ਵਲੋਂ ਪਹਿਲਾਂ ਵੀ ਸਮੇਂ- ਸਮੇਂ ਤੇ ਸਕੂਲ ਦੀ ਮਦਦ ਕੀਤੀ ਜਾਂਦੀ ਰਹੀ ਹੈ | ਗੈਰੀ ਸੰਧੂ ਵਲੋਂ ਜਲਦੀ ਹੀ ਸਕੂਲ ਦਾ ਮੇਨ ਗੇਟ ਲਵਾਉਣ ਦਾ ਵਾਅਦਾ ਵੀ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਨੀਲੂ ਬਾਲਾ, ਸ਼੍ਰੀਮਤੀ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |