ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕੇਂਦਰੀ ਜੇਲ੍ਹ ਵਿਚ ਬਾਹਰੋਂ ਸੁੱਟੇ 9 ਮੋਬਾਈਲ ਫੋਨ, 111 ਪੁੜੀਆਂ ਜਰਦਾ ਅਤੇ ਨਸ਼ੀਲਾ ਪਦਾਰਥ ਬਰਾਮਦ

Ad Position 21
No active advertisement
ਅਜੀਤ ਡੈਸਕ 27-06-2026
ਫਿਰੋਜ਼ਪੁਰ 26 ਜੂਨ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਕੇਂਦਰੀ ਜੇਲ੍ਹ ਦੇ ਵਿਚੋਂ ਥਰੋਹ ਕੀਤੇ ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ । ਸਿਟੀ ਥਾਣਾ ਦੇ ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਵੱਖ-ਵੱਖ ਪੱਧਰ ਨੰਬਰਾਂ ਵਿੱਚ ਲਿਖਿਆ ਹੈ ਕਿ 8 ਜੂਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਜੇਲ੍ਹ ਦੇ ਅੰਦਰ ਥਰੋਹ ਦੌਰਾਨ 14 ਪੁੜੀਆਂ ਜਰਦਾ (ਤੰਬਾਕੂ) ਅਤੇ ਕੀ ਪੈਡ ਮੋਬਾਈਲ ਫੋਨ, 14 ਜੂਨ ਨੂੰ ਇਕ ਨੌਕੀਆ ਕੰਪਨੀ ਦਾ ਕੀ ਪੈਡ ਮੋਬਾਇਲ ਫੋਨ ਲਾਵਾਰਿਸ, 16 ਜੂਨ ਨੂੰ 20 ਪੁੜੀਆਂ ਜਰਦਾ (ਤੰਬਾਕੂ), 17 ਜੂਨ ਨੂੰ ਦੋ ਕੀਪੈਡ ਮੋਬਾਈਲ ਫੋਨ ਸਮੇਤ ਬੈਟਰੀ ਲਾਵਾਰਿਸ, 18 ਜੂਨ 35 ਪੁੜੀਆਂ ਜਰਦਾ ਤੰਬਾਕੂ ਅਤੇ ਦੋ ਡਾਟਾ ਕੇਬਲ, 20 ਜੂਨ ਨੂੰ ਤਿੰਨ ਕੀ ਪੈਡ ਮੋਬਾਈਲ ਹੋਣ ਸਮੇਤ ਬੈਟਰੀ ਲਵਾਰਿਸ ਸਫੇਦ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਵਜਨ 18 ਗ੍ਰਾਮ ਸਮੇਤ ਲਿਫਾਫਾ ਲਵਾਰਿਸ, 21 ਜੂਨ ਨੂੰ ਇਕ ਟੱਚ ਸਕਰੀਨ ਮੋਬਾਈਲ ਫੋਨ , 22 ਜੂਨ ਨੂੰ ਇਕ ਕੀ-ਪੈਡ ਮੋਬਾਇਲ ਫੋਨ ਬਿਨਾਂ ਸਿਮ ਸਮੇਤ ਬੈਟਰੀ, 23 ਜੂਨ ਨੂੰ 24 ਪੁੜੀਆਂ ਜਰਦਾ (ਤੰਬਾਕੂ), 25 ਜੂਨ ਨੂੰ 18 ਪੁੜੀਆਂ ਜਰਦਾ (ਤੰਬਾਕੂ) ਲਵਾਰਿਸ ਬਰਾਮਦ ਹੋਇਆ। ਸਿਟੀ ਥਾਣਾ ਦੇ ਐਸ ਆਈ ਸੁਖਦੇਵ ਸਿੰਘ ਨੇ ਕੇਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਥਰੋਹ ਕੀਤੇ 111 ਪੁੜੀਆਂ ਜਰਦਾ (ਤੰਬਾਕੂ), 9 ਮੋਬਾਈਲ ਫੋਨ, ਸਫੇਦ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਵਜਨ 18 ਗ੍ਰਾਮ ਸਮੇਤ ਲਿਫਾਫਾ ਬਰਾਮਦ ਕਰਕੇ 48(2), 48(3) ਦੀ ਪੰਜਾਬ ਪਰੀਜਨ ਐਂਡ ਕੋਰੈਕਸ਼ਨਲ ਸਰਵਿਸ 2026 ਤਹਿਤ ਸਿਟੀ ਥਾਣਾ ਫਿਰੋਜਪੁਰ ਵਿੱਚ ਮੁਕਦਮਾ ਦਰਜ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਮਮਦੋਟ ਗੋਲੀਬਾਰੀ ਮਾਮਲੇ ਵਿਚ 10 ਨਾਮਜ਼ਦ ਵਿਅਕਤੀਆਂ ਸਮੇਤ 50-60 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਬੂਟਾਵਾਹ ਨਹਿਰ ’ਚ ਪਿਆ ਪਾੜ, ਸੈਂਕੜੇ ਦੇ ਕਰੀਬ ਏਕੜ ਝੋਨਾ ਪਾਣੀ ’ਚ ਡੁੱਬਾ
Ad Position 24
No active advertisement