ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼ੁਰੂ ਹੋਣ ਤੋਂ ਪਹਿਲਾਂ ਹੀ ਲੜ-ਖੜਾਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’

Ad Position 21
No active advertisement
ਅਜੀਤ ਡੈਸਕ 27-06-2026
ਫਿਰੋਜ਼ਪੁਰ, 26 ਜੂਨ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਹੋਣ ਤੋਂ ਪਹਿਲਾਂ ਹੀ ਪ੍ਰਬੰਧਕੀ ਕਮਜ਼ੋਰੀਆਂ ਕਾਰਨ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੋਜਨਾ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਿਰੋਜ਼ਪੁਰ ਵਿਚ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਸਭ ਤੋਂ ਵੱਡੀ ਸਮੱਸਿਆ ਰਜਿਸਟ੍ਰੇਸ਼ਨ ਲਈ ਲੋੜੀਂਦੇ ਫਾਰਮਾਂ ਦੀ ਘਾਟ ਬਣੀ ਹੋਈ ਹੈ, ਜਿਸ ਕਾਰਨ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੀ ਤਿਆਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਯੋਜਨਾ ਤਹਿਤ ਘਰ-ਘਰ ਜਾ ਕੇ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਆਂਗਣਵਾੜੀ ਵਰਕਰਾਂ ਦੇ ਨਾਲ ’ਸਖ਼ੀ’ ਵਲੰਟੀਅਰਜ਼ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਰ ਹਾਲਾਤ ਇਹ ਹਨ ਕਿ ਕਈ ਇਲਾਕਿਆਂ ਵਿਚ ਸਖ਼ੀਆਂ ਕੋਲ ਫਾਰਮ ਹੀ ਨਹੀਂ ਪਹੁੰਚੇ ਜਾਂ ਉਨ੍ਹਾਂ ਨੂੰ ਇੰਨੀ ਘੱਟ ਗਿਣਤੀ ਵਿਚ ਫਾਰਮ ਦਿੱਤੇ ਗਏ ਹਨ ਕਿ ਉਹ ਸਾਰੀਆਂ ਯੋਗ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕਰਨ ਤੋਂ ਅਸਮਰੱਥ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਖ਼ੀ ਵਲੰਟੀਅਰਜ਼ ਨੂੰ ਸ਼ੁਰੂ ਵਿਚ ਸਿਰਫ਼ 30 ਫਾਰਮ ਦਿੱਤੇ ਗਏ, ਜਦਕਿ ਉਨ੍ਹਾਂ ਦੇ ਖੇਤਰ ਵਿਚ ਮਹਿਲਾਵਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੈ। ਇਸ ਕਾਰਨ ਨਾ ਸਿਰਫ਼ ਅਨਪੜ੍ਹ, ਸਗੋਂ ਪੜ੍ਹੀਆਂ-ਲਿਖੀਆਂ ਮਹਿਲਾਵਾਂ ਨੂੰ ਵੀ ਰਜਿਸਟ੍ਰੇਸ਼ਨ ਲਈ ਭਟਕਣਾ ਪੈ ਰਹੀ ਹੈ ਅਤੇ ਕਈ ਥਾਵਾਂ ’ਤੇ ਫਾਰਮ ਹੀ ਨਹੀਂ ਭਰੇ ਜਾ ਰਹੇ। ਜਦੋਂ ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਾਰਮਾਂ ਦੀ ਕੋਈ ਘਾਟ ਨਹੀਂ ਹੈ ਅਤੇ ਵਿਭਾਗ ਵਲੋਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ, ਪਰ ਜਦੋਂ ਉਨ੍ਹਾਂ ਨੂੰ ਕਈ ਇਲਾਕਿਆਂ ਵਿਚ ਫਾਰਮ ਨਾ ਪਹੁੰਚਣ ਬਾਰੇ ਪੁੱਛਿਆ ਗਿਆ ਤਾਂ ਉਹ ਸਪੱਸ਼ਟ ਜਵਾਬ ਦੇਣ ਦੀ ਬਜਾਏ ਸੀ.ਡੀ.ਪੀ.ਓ ਨਾਲ ਗੱਲ ਕਰਕੇ ਜਾਣਕਾਰੀ ਦੇਣ ਦੀ ਗੱਲ ਕਹਿ ਕੇ ਟਾਲ ਗਏ। ਦੂਜੇ ਪਾਸੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਆਦੇਸ਼ ਤਹਿਤ ਦਫ਼ਤਰ ਦੇ ਇਕ ਕਰਮਚਾਰੀ ਤਜਿੰਦਰ ਸਿੰਘ ਨੇ ਮੰਨਿਆ ਕਿ ਹਰ ਸਖ਼ੀ ਨੂੰ ਪਹਿਲਾਂ 30-30 ਫਾਰਮ ਦਿੱਤੇ ਗਏ ਸਨ ਅਤੇ ਹੁਣ 10-10 ਹੋਰ ਫਾਰਮ ਵੰਡੇ ਜਾ ਰਹੇ ਹਨ। ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ 40 ਫਾਰਮ ਇਕ ਸਖ਼ੀ ਦੇ ਪੂਰੇ ਖੇਤਰ ਦੀਆਂ ਮਹਿਲਾਵਾਂ ਲਈ ਕਾਫ਼ੀ ਹਨ ਤਾਂ ਇਸ ਦਾ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।ਹੁਣ ਸਵਾਲ ਇਹ ਹੈ ਕਿ ਜਦੋਂ ਰਜਿਸਟ੍ਰੇਸ਼ਨ ਦਾ ਪਹਿਲਾ ਪੜਾਅ ਹੀ ਫਾਰਮਾਂ ਦੀ ਘਾਟ ਕਾਰਨ ਲੜਖੜਾ ਰਿਹਾ ਹੈ ਤਾਂ ਕੀ ਵਿਭਾਗ 1 ਜੁਲਾਈ ਤੋਂ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕੇਗਾ ਜਾਂ ਫਿਰ ਇਹ ਯੋਜਨਾ ਵੀ ਕਾਗਜ਼ੀ ਦਾਅਵਿਆਂ ਅਤੇ ਅਧੂਰੀਆਂ ਤਿਆਰੀਆਂ ਦੀ ਭੇਟ ਚੜ੍ਹ ਜਾਵੇਗੀ। ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਜਾਵੇਗਾ, ਪਰ ਮੌਜੂਦਾ ਹਾਲਾਤ ਵਿਭਾਗੀ ਦਾਅਵਿਆਂ ਦੀ ਹਕੀਕਤ ਜ਼ਰੂਰ ਬਿਆਨ ਕਰ ਰਹੇ ਹਨ।ਮੇਨ ਸਫੇ ਲਈ - ਨਗਰ ਕੌਂਸਲ ਦੀ ਪ੍ਰਧਾਨਗੀ ਲਈ ਭਾਜਪਾ ਹਾਈਕਮਾਂਡ ਨੇ ਸਾਬਕਾ ਵਿਧਾਇਕ ਕੇ.ਡੀ.ਭੰਡਾਰੀ ਨੂੰ ਕੀਤਾ ਫ਼ਾਜ਼ਿਲਕਾ ਦਾ ਅਬਜ਼ਰਵਰ ਨਿਯੁਕਤ
ਫ਼ਾਜ਼ਿਲਕਾ, 26 ਜੂਨ (ਅਮਰਜੀਤ ਸ਼ਰਮਾ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਮੇਅਰਾਂ ਅਤੇ ਨਗਰ ਕੌਂਸਲ ਪ੍ਰਧਾਨਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਸੀਨੀਅਰ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਦੇ ਤਹਿਤ ਫ਼ਾਜ਼ਿਲਕਾ ਨਗਰ ਕੌਂਸਲ ਲਈ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਸੂਬਾ ਉਪ ਪ੍ਰਧਾਨ ਕੇ.ਡੀ.ਭੰਡਾਰੀ ਦੀ ਨਿਯੁਕਤੀ ਕੀਤੀ ਗਈ ਹੈ। ਜੋ ਕਿ ਜਲਦ ਹੀ ਫ਼ਾਜ਼ਿਲਕਾ ਪੁੱਜ ਕੇ ਭਾਜਪਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਸਹਾਲ ਮਸ਼ਵਰਾ ਕਰਕੇ ਉਨ੍ਹਾਂ ਦੀ ਨਬਜ਼ ਟੋਹਣਗੇ ਅਤੇ ਪ੍ਰਧਾਨਗੀ ਲਈ ਸਰਵਸੰਮਤੀ ਬਣਾਉਣਗੇ। ਇਸ ਤੋਂ ਬਾਅਦ ਇਸ ਦੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪ ਦੇਣਗੇ। ਗੋਰ ਹੋਵੇ ਕਿ ਪਿਛਲੇ ਮਹੀਨੇ ਹੋਈਆਂ ਨਗਰ ਫ਼ਾਜ਼ਿਲਕਾ ਦੀਆਂ ਚੋਣਾ ਵਿਚ 25 ਵਾਰਡਾਂ ਵਿਚ ਭਾਜਪਾ ਦੇ 11 ਕੌਂਸਲਰ ਚੁਣੇ ਗਏ ਹਨ। ਜਦ ਕਿ ਕਾਂਗਰਸ ਦੇ 9 ਅਤੇ ਆਮ ਆਦਮੀ ਪਾਰਟੀ ਦੇ 5 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਕ ਕੌਂਸਲਰ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ। ਜਿਸ ਤੋਂ ਬਾਅਦ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੁਲਹਾਣੀ ਵਿਖੇ ਡਰੇਨ ਦੇ ਨਵੇਂ ਪੁਲ ਦਾ ਨਿਰਮਾਣ ਸ਼ੁਰੂ ਅਗਲੀ ਖ਼ਬਰ ਮਮਦੋਟ ਗੋਲੀਬਾਰੀ ਮਾਮਲੇ ਵਿਚ 10 ਨਾਮਜ਼ਦ ਵਿਅਕਤੀਆਂ ਸਮੇਤ 50-60 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ
Ad Position 24
No active advertisement