ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਡਾਕਟਰ ਦਿਵਸ ’ਤੇ ਸ਼ਹਿਰ ਦੇ ਨਾਮਵਰ ਡਾਕਟਰਾਂ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 02-07-2026
ਜ਼ੀਰਾ, 1 ਜੁਲਾਈ(ਪ੍ਰਤਾਪ ਸਿੰਘ ਹੀਰਾ)-ਮਾਨਵਤਾ ਦੀ ਸੇਵਾ ਵਿਚ ਡਾਕਟਰਾਂ ਵਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਨੂੰ ਵੇਖਦਿਆਂ ਹੋਇਆਂ ਜੀਰਾ ਵਿਕਾਸ ਪ੍ਰੀਸ਼ਦ ਵਲੋਂ ‘ਰਾਸ਼ਟਰੀ ਡਾਕਟਰ ਦਿਵਸ’ ਦੇ ਮੌਕੇ ’ਤੇ ਇੱਕ ਵਿਸ਼ੇਸ਼ ਸਮਾਗਮ ਸੁਖਮਨੀ ਹਸਪਤਾਲ ਵਿਖੇ ਉਲੀਕਿਆ ਗਿਆ। ਇਸ ਦੌਰਾਨ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਸ਼ਹਿਰ ਦੇ ਵੱਖ-ਵੱਖ ਨਾਮਵਰ 15 ਡਾਕਟਰਾਂ ਅਤੇ ਤਿੰਨ ਚਾਰਟ ਅਕਾਊਂਟੈਂਟ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹੋਇਆਂ ਚੇਅਰਮੈਨ ਸੁਖਦੇਵ ਬਿੱਟੂ ਵਿੱਚ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਨੇ ਮੈਡੀਕਲ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ “ਡਾਕਟਰ ਸਮਾਜ ਦਾ ਉਹ ਮਜ਼ਬੂਤ ਸਤੰਭ ਹਨ, ਜੋ ਦਿਨ-ਰਾਤ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਦੇ ਹਨ। ਕੋਰੋਨਾ ਕਾਲ ਤੋਂ ਲੈ ਕੇ ਆਮ ਦਿਨਾਂ ਤੱਕ ਇਨ੍ਹਾਂ ਦੀਆਂ ਸੇਵਾਵਾਂ ਬੇਮਿਸਾਲ ਰਹੀਆਂ ਹਨ। ਅੱਜ ਦਾ ਦਿਨ ਇਨ੍ਹਾਂ ਯੋਧਿਆਂ ਦਾ ਸ਼ੁਕਰਾਨਾ ਕਰਨ ਦਾ ਦਿਨ ਹੈ। ਇਸ ਮੌਕੇ ਸਨਮਾਨ ਹਾਸਲ ਕਰਨ ਵਾਲੇ ਡਾ. ਪ੍ਰਦੀਪ ਵਰਮਾ ,ਪਵਨ ਅਗਰਵਾਲ , ਦੀਪ ਗਗਨ ਗੁਪਤਾ , ਸੁਭਾਸ਼ ਉੱਪਲ , ਗੌਤਮ ਰਾਮਪਾਲ , ਹਰਪ੍ਰੀਤ ਗਿੱਲ , ਸੁਸ਼ੀਲ ਪਾਠਕ , ਸੁਖਮੀਤ ਫਰੀਜੀਓਥਰੈਪਿਸਟ , ਜਤਿੰਦਰ ਕੁਮਾਰ , ਪਰਮਪ੍ਰੀਤ ਸਿੰਘ ਰਿੰਕੂ , ਅਭੀਜੀਤ ਸੰਧੂ , ਪਾਰਸ ਆਰਿਆ , ਰਣਜੀਤ ਕਰੀਰ , ਸ਼ਵੇਤਾ ਵਿਜ , ਮਣੀ ਪੀਟੀ , ਡਾਕਟਰ ਸ਼ਹਿਜ਼ਾਦ ਅਤੇ ਸੀਏ ਵਿਜੇਸ਼ ਭੋਲਾ , ਸੀਏ ਜਤਿਨ ਬਜਾਜ , ਸੀਏ ਅਮਨਦੀਪ ਕੌਰ ਨੇ ਜੀਰਾ ਵਿਕਾਸ ਪ੍ਰੀਸ਼ਦ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਮਿਲਣ ਨਾਲ ਉਨ੍ਹਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਅਤੇ ਮਰੀਜ਼ਾਂ ਦੀ ਸੇਵਾ ਕਰਨ ਦਾ ਜਜ਼ਬਾ ਹੋਰ ਮਜ਼ਬੂਤ ਹੁੰਦਾ ਹੈ। ਇਸ ਮੌਕੇ ਸੁਖਮਨੀ ਹਸਪਤਾਲ ਦੇ ਐਮਡੀ ਸੰਜੀਵ ਨਾਰੰਗ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਰਿਸ਼ਦ ਦੇ ਸੀਨੀਅਰ ਮੈਂਬਰ ਜਗਦੇਵ ਸ਼ਰਮਾ ਜਰਨਲ ਸਕੱਤਰ , ਤਰਸੇਮ ਲਾਲ ਜਨੇਜਾ ਚੇਅਰਮੈਨ , ਗੁਰਬਖਸ਼ ਸਿੰਘ ਵਿੱਜ , ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ , ਅਨਿਲ ਕੁਮਾਰ ਬਜਾਜ , ਸੁਰਿੰਦਰ ਸ਼ਰਮਾ ਜੇਈ, ਨਰਿੰਦਰ ਕੁਮਾਰ ਨਾਰੰਗ , ਡਾ. ਬੀਐਲ ਪਸਰੀਚਾ , ਨਰਿੰਦਰ ਸਿੰਘ ਲੈਕਚਰਾਰ ਸਿੱਖਿਆ ਪ੍ਰੋਜੈਕਟ ਇੰਚਾਰਜ , ਹਰਪ੍ਰੀਤ ਸਿੰਘ ਲਾਡੀ, ਸੋਨੂੰ ਗੁਜਰਾਲ , ਵਰਿੰਦਰ ਜੈਨ , ਸੁਮਿਤ ਨਰੂਲਾ, ਅਸ਼ਵਨੀ ਨਾਰੰਗ, ਮੈਡਮ ਵਨੀਤਾ ਝਾਂਜੀ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰੇਨੇਜ ਵਿਭਾਗ ਵਲੋਂ ਸੇਮ-ਨਾਲ਼ੇ ਦੀ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਕਰਵਾਈ ਸਫ਼ਾਈ ਅਗਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਸਕੀਮ’ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਸਮਾਗਮ
Ad Position 24
No active advertisement