ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ’ਚ ਫ਼ੇਲ੍ਹ ਸਾਬਤ ਹੋਈ ਸੂਬਾ ਸਰਕਾਰ

Ad Position 21
No active advertisement
ਅਜੀਤ ਡੈਸਕ 02-07-2026
ਫ਼ਿਰੋਜ਼ਪੁਰ,1 ਜੁਲਾਈ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਉਹ ਵਫ਼ਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਪੈ ਰਹੀ ਅੱਤ ਦੀ ਗਰਮੀ ਵਿਚ ਬਿਜਲੀ ਸਪਲਾਈ ਦੇ ਲੱਗ ਰਹੇ ਬਿਨਾਂ ਐਲਾਨੇ ਕੱਟ ਸਰਕਾਰ ਦੇ ਦਾਅਵਿਆਂ ਦੀ ਫ਼ੂਕ ਕੱਢ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਾਜ਼ਾਰਾਂ ਵਿਚ ਛੋਟੇ ਦੁਕਾਨਦਾਰਾਂ ਦੇ ਕੰਮ ਬੰਦ ਹੋਣ ਦੀ ਕਗਾਰ ’ਤੇ ਹਨ ਤੇ ਵੱਡੇ ਦੁਕਾਨਦਾਰਾਂ ਅਤੇ ਕਾਰਖ਼ਾਨਿਆਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫ਼ੂਕ ਕੇ ਕਾਰੋਬਾਰ ਚਲਾਉਣਾ ਪੈ ਰਿਹਾ ਹੈ। ਇਸ ਸਬੰਧੀ ਲੋਕ ਜਦੋਂ ਜਾਰੀ ਨੰਬਰਾਂ ’ਤੇ ਬਿਜਲੀ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਫ਼ੋਨ ਕਰਦੇ ਹਨ ਤਾਂ ਫ਼ੋਨ ਨੰਬਰ ਲੰਮਾ ਸਮਾਂ ਮਿਲਦਾ ਹੀ ਨਹੀਂ, ਜੇ ਮਿਲਦਾ ਹੈ ਤਾਂ ਡਿਊਟੀ ਕਰਮਚਾਰੀ ਸਹੀ ਜਾਣਕਾਰੀ ਨਹੀਂ ਦਿੰਦਾ ਜਾਂ ਫਿਰ ਹੋਰ ਨੰਬਰ ਦੇ ਕੇ ਲੋਕਾਂ ਨੂੰ ਬੇਵਕੂਫ਼ ਬਣਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਨੰਬਰ ’ਤੇ ਜਾਣਕਾਰੀ ਲਵੋ। ਸ਼ਹਿਰ ਵਾਸੀਆਂ ਨੇ ਇਕ ਅਹਿਮ ਜਾਣਕਾਰੀ ਸਾਂਝੀ ਕੀਤੀ ਕਿ ਜਦ ਏਰੀਏ ਦੇ ਸਬੰਧਿਤ ਅਧਿਕਾਰੀਆਂ ਨਾਲ ਬਿਜਲੀ ਦੇ ਬਿਨ ਐਲਾਨੇ ਕੱਟਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਘਸਿਆ ਪਟਿਆਂ ਜਵਾਬ ਮਿਲਦਾ ਹੈ ਕਿ ਲਾਈਟ ਸਪਲਾਈ ਪਿੱਛੋਂ ਬੰਦ ਹੈ, ਇਸ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਹੈ। ਦੁਕਾਨਦਾਰ ਹਰਪ੍ਰੀਤ ਸਿੰਘ ਚਾਵਲਾ, ਸੰਤਰਿਪਤ ਚਾਵਲਾ ਅਤੇ ਲੱਕੜ ਦੇ ਕਾਰੀਗਰ ਕੁਲਬੀਰ ਸਿੰਘ ਨੇ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਹੁੰਦੇ ਹੋਏ ਦੱਸਿਆ ਕਿ ਉਨ੍ਹਾਂ ਕਿਹਾ ਕਿ ਸਾਡਾ ਕਾਰੋਬਾਰ ਬਿਜਲੀ ਤੇ ਚੱਲਦਾ ਹੈ, ਤੇ ਬਿਜਲੀ ਸਪਲਾਈ ਸਹੀ ਨਾ ਮਿਲਣ ਕਰਕੇ ਕਾਰੋਬਾਰ ਦਿਨ-ਬ-ਦਿਨ ਠੱਪ ਹੁੰਦਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਲਈ ਪੈਸੇ ਲੈ ਲਵੋ, ‘ਸਾਨੂੰ ਫ਼ਰੀ ਬਿਜਲੀ ਨਹੀਂ ਚਾਹੀਦੀ’ ਹੈ।
Ad Position 22
No active advertisement
ਪਿਛਲੀ ਖ਼ਬਰ ਡੀਪੂ ਹੋਲਡਰਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਪਵੇਗਾ ਭਾਰੀ-ਰਾਸ਼ਨ ਡੀਪੂ ਹੋਲਡਰ ਫੈੱਡਰੇਸ਼ਨ ਅਗਲੀ ਖ਼ਬਰ ਮੋਟਰਸਾਈਕਲ ਸਵਾਰਾਂ ਵਲੋਂ ਮਹਿਲਾ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼, ਸੀ.ਸੀ.ਟੀ.ਵੀ ਵਿਚ ਕੈਦ
Ad Position 24
No active advertisement