ਫ਼ਾਜ਼ਿਲਕਾ, 1 ਜੁਲਾਈ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਦੇ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਸਥਾਨਕ ਗਊਸ਼ਾਲਾ ਵਿਚ ਗਊਆਂ ਨੂੰ ਹਰਾ ਚਾਰਾ ਪਾ ਕੇ ਕੀਤੀ। ਇਸ ਤੋਂ ਬਾਅਦ ਲਾਇਨ ਓ.ਪੀ.ਸਚਦੇਵਾ ਦੇ ਦਫ਼ਤਰ ਦੇ ਬਾਹਰ ਛਬੀਲ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਸੰਜੀਵ ਗਰੋਵਰ ਨੇ ਦੱਸਿਆ ਕਿ ਲਾਇਨਜ਼ ਕਲੱਬ ਵਿਸ਼ਾਲ ਦੇ ਨਵੇਂ ਪ੍ਰਧਾਨ ਦੇ ਕਾਰਜਕਾਲ ਦੀ ਸ਼ੁਰੂਆਤ 1 ਜੁਲਾਈ ਤੋਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਪ੍ਰਧਾਨ ਅਸ਼ੋਕ ਵਾਟਸ ਦੇ ਕਾਰਜਕਾਲ ਦੇ ਪਹਿਲੇ ਦਿਨ ਕਲੱਬ ਦੇ ਸਮੂਹ ਮੈਂਬਰ ਗਊਸ਼ਾਲਾ ਵਿਚ ਇਕੱਠੇ ਹੋਏ, ਜਿੱਥੇ ਗਊਆਂ ਨੂੰ ਹਰਾ ਚਾਰਾ ਪਾਇਆ ਗਿਆ। ਇਸ ਉਪਰੰਤ ਕਲੱਬ ਦੇ ਸਮੂਹ ਮੈਂਬਰ ਗਊਸ਼ਾਲਾ ਰੋਡ ’ਤੇ ਸਥਿਤ ਓ.ਪੀ.ਸਚਦੇਵਾ ਦੇ ਦਫ਼ਤਰ ਦੇ ਬਾਹਰ ਇਕੱਤਰ ਹੋਏ, ਜਿੱਥੇ ਰਾਹਗੀਰਾਂ ਲਈ ਨਮਕੀਨ ਠੰਢੀ ਲੱਸੀ ਦੀ ਛਬੀਲ ਲਗਾਈ ਗਈ। ਇਸ ਮੌਕੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਅਹੂਜਾ, ਵਿਨੋਦ ਸਚਦੇਵਾ, ਐਡਵੋਕੇਟ ਸ਼ੇਖਰ ਛਾਬੜਾ, ਨਰੇਸ਼ ਜੁਨੇਜਾ, ਅਨੀਤਾ ਸਚਦੇਵਾ, ਨੀਲਮ ਸਚਦੇਵਾ, ਸਤੀਸ਼ ਸਚਦੇਵਾ, ਸੁਨੀਲ ਰਾਣਾ, ਪਵਨ ਬਜਾਜ, ਐਡਵੋਕੇਟ ਅਲੋਕ ਕਟਾਰੀਆ, ਐਡਵੋਕੇਟ ਸੁਮਿਤ ਡੋਡਾ, ਅਜੈ ਨਾਰੰਗ, ਇੰਜੀ. ਪ੍ਰਦੀਪ ਸੇਠੀ, ਪ੍ਰਦੀਪ ਜਸੂਜਾ, ਗੋਲਡੀ ਲੂਥਰਾ, ਗੁਲਸ਼ਨ ਅਨੇਜਾ, ਕੁਲਦੀਪ ਗਰੋਵਰ, ਰਾਜੇਸ਼ ਭੂਸਰੀ ਆਦਿ ਮੈਂਬਰ ਹਾਜ਼ਰ ਸਨ।