ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਫ਼ਿਰੋਜ਼ਪੁਰ ਨਜ਼ਦੀਕ ਮਈਆ ਵਾਲ ਨਹਿਰ ’ਚ ਪਿਆ ਪਾੜ, 11 ਏਕੜ ਫ਼ਸਲ ਪਾਣੀ ਦੀ ਮਾਰ ਹੇਠ

Ad Position 21
No active advertisement
ਅਜੀਤ ਡੈਸਕ 04-07-2026
ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਬਰਸਾਤਾਂ ਤੋਂ ਪਹਿਲਾਂ ਨਹਿਰਾਂ ਦੀ ਸਫ਼ਾਈ ਅਤੇ ਟੁੱਟਣ ਤੋਂ ਬਚਾਅ ਲਈ ਨਹਿਰੀ ਵਿਭਾਗ ਵਲੋਂ ਸਮੇਂ ਸਿਰ ਕਾਰਵਾਈ ਅਮਲ ਵਿਚ ਨਾ ਲਿਆਉਣ ਕਾਰਨ ਸੀਜ਼ਨ ਦੀ ਪਹਿਲੀ ਬਰਸਾਤ ਵਿਚ ਹੀ ਨਜ਼ਦੀਕੀ ਪਿੰਡ ਆਂਸਲ ’ਚੋਂ ਲੰਘਦੀ ਮਈਆ ਵਾਲ ਨਹਿਰ ਵਿਚ ਇਕ ਵਾਰ ਫਿਰ ਪਾੜ ਪੈ ਗਿਆ, ਜਿਸ ਕਾਰਨ ਕਰੀਬ 11 ਏਕੜ ਜ਼ਮੀਨ ਵਿਚ ਖੜ੍ਹੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਵਿਚ ਇਕ ਥਾਂ ਕਰੀਬ 8 ਫੁੱਟ ਅਤੇ ਦੂਜੇ ਸਥਾਨ ’ਤੇ 10 ਫੁੱਟ ਚੌੜਾ ਪਾੜ ਪਿਆ ਹੈ। ਪ੍ਰਭਾਵਿਤ ਖੇਤਾਂ ਵਿਚ ਠੇਕੇ ’ਤੇ ਲਈਆਂ ਜ਼ਮੀਨਾਂ ਦੀਆਂ ਫ਼ਸਲਾਂ ਵੀ ਸ਼ਾਮਿਲ ਹਨ। ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸੇ ਨਹਿਰ ਦੇ ਟੁੱਟਣ ਕਾਰਨ ਲਗਭਗ 10 ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਸੀ। ਪ੍ਰਭਾਵਿਤ ਕਿਸਾਨ ਠਾਣਾ ਸਿੰਘ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਰਾਤ ਨੂੰ ਹੀ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਕਦਮ ਚੁੱਕੇ ਜਾਂਦੇ ਤਾਂ ਕਿਸਾਨਾਂ ਨੂੰ ਇੰਨਾ ਵੱਡਾ ਨੁਕਸਾਨ ਨਾ ਝੱਲਣਾ ਪੈਂਦਾ। ਪ੍ਰਭਾਵਿਤ ਕਿਸਾਨ ਅਮਰੀਕ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ ਸਾਲ ਵੀ ਨਹਿਰ ਟੁੱਟਣ ਤੋਂ ਬਾਅਦ ਉਸ ਨੇ ਆਪਣੇ ਖ਼ਰਚੇ ’ਤੇ ਇੱਥੇ ਮਿੱਟੀ ਪਵਾ ਕੇ ਬੰਨ੍ਹ ਨੂੰ ਮਜ਼ਬੂਤ ਕਰਵਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਵਲੋਂ ਲੋੜ ਦੇ ਸਮੇਂ ਪਾਣੀ ਨਹੀਂ ਦਿੱਤਾ ਜਾਂਦਾ, ਜਦਕਿ ਲੋੜ ਨਾ ਹੋਣ ’ਤੇ ਪਾਣੀ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੱਛੋਂ ਮੋਘੇ ਬੰਦ ਕਰ ਦੇਣ ਕਾਰਨ ਪਾਣੀ ਦਾ ਦਬਾਅ ਵਧਦਾ ਹੈ ਅਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਮੌਕੇ ’ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਹਿਰਾਂ ਵਿਚ ਪਾਣੀ ਦੀ ਮਾਤਰਾ ਅਤੇ ਦਬਾਅ ਵਧਣ ਨਾਲ ਇਹ ਪਾੜ ਪਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ’ਤੇ ਹੀ ਇਸ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ। ਪਰ ਬੀਤੇ ਦਿਨ ਹੋਈ ਬਰਸਾਤ ਤੋਂ ਬਾਅਦ ਕਈ ਕਿਸਾਨਾਂ ਵਲੋਂ ਮੋਘੇ ਬੰਦ ਕਰ ਦੇਣ ਕਾਰਨ ਪਾਣੀ ਦਾ ਦਬਾਅ ਵਧ ਗਿਆ ਅਤੇ ਨਹਿਰ ਟੁੱਟ ਗਈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਪਾੜ ਪੂਰਨ ਦੇ ਕੰਮ ਵਿਚ ਜੁਟਿਆਂ ਹੋਈਆਂ ਹਨ ਅਤੇ ਜਲਦੀ ਹੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦਾ ਗਠਨ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਰਜਿੰਦਰ ਕੁਮਾਰ ਵਧਵਾ ਕਰਨਗੇ ਉਦਘਾਟਨ
Ad Position 24
No active advertisement