ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦਾ ਗਠਨ

Ad Position 21
No active advertisement
ਅਜੀਤ ਡੈਸਕ 04-07-2026
ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਟੇਟ ਬਾਡੀ ਦੇ ਸੱਦੇ ’ਤੇ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਕੇ. ਐਲ. ਗਾਬਾ ਅਤੇ ਹਰਭਜਨ ਸਿੰਘ ਚਾਵਲਾ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਹਾਊਸ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੁਬੇਗ ਸਿੰਘ ਅਜ਼ੀਜ਼ ਨੂੰ ਜ਼ਿਲ੍ਹਾ ਪ੍ਰਧਾਨ, ਮਨੋਹਰ ਲਾਲ ਨੂੰ ਜਨਰਲ ਸਕੱਤਰ, ਖਜਾਨ ਸਿੰਘ ਨੂੰ ਵਿੱਤ ਸਕੱਤਰ ਅਤੇ ਕਸ਼ਮੀਰ ਸਿੰਘ ਥਿੰਦ ਨੂੰ ਵਧੀਕ ਜਨਰਲ ਸਕੱਤਰ ਚੁਣਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕੇ. ਐਲ. ਗਾਬਾ ਨੇ ਕੀਤੀ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਅਜ਼ੀਜ਼ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਇੱਕਜੁੱਟ ਅਤੇ ਪ੍ਰਭਾਵਸ਼ਾਲੀ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਨਾ ਨਾ ਕਰਨਾ ਸਰਕਾਰ ਦੇ ਅੜੀਅਲ ਅਤੇ ਹੈਂਕੜ ਭਰੇ ਰਵੱਈਏ ਨੂੰ ਦਰਸਾਉਂਦਾ ਹੈ, ਜੋ ਕਿ ਨਿੰਦਣਯੋਗ ਹੈ। ਮੀਟਿੰਗ ਨੂੰ ਇਸ ਤੋਂ ਇਲਾਵਾ ਹਰਜੀਤ ਸਿੰਘ ਪੰਜਾਬ ਰੋਡਵੇਜ਼ ਪੈਨਸ਼ਨਰ, ਅਸ਼ੋਕ ਮਹਿਤਾ, ਬਲਿਹਾਰ ਸਿੰਘ ਆਬਕਾਰੀ ਵਿਭਾਗ, ਚਰਨਜੀਤ ਮਹਾਜਨ ਜੇਲ੍ਹ ਵਿਭਾਗ, ਮੈਡਮ ਹਰਜੀਤ ਕੌਰ ਸਿੱਖਿਆ ਵਿਭਾਗ, ਅਸ਼ੋਕ ਕਪਾਹੀ ਜੇਲ੍ਹ ਵਿਭਾਗ, ਖੁਸ਼ਵੰਤ ਸਿੰਘ ਖੋਸਾ ਡੀ.ਸੀ. ਦਫ਼ਤਰ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਵਰਿੰਦਰ ਸ਼ਰਮਾ ਡੀ.ਸੀ. ਦਫ਼ਤਰ, ਜਗਜੀਤ ਸ਼ਰਮਾ ਖੇਤੀਬਾੜੀ ਵਿਭਾਗ ਅਤੇ ਬਖ਼ਸ਼ੀਸ਼ ਸਿੰਘ ਡੀ.ਸੀ. ਦਫ਼ਤਰ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੇਵਲ ਕ੍ਰਿਸ਼ਨ, ਗੁਲਸ਼ਨ ਰਾਏ, ਖ਼ਜ਼ਾਨਾ ਦਫ਼ਤਰ, ਦੇਵ ਰਾਜ ਡੀ.ਡੀ.ਪੀ.ਓ. ਦਫ਼ਤਰ, ਅਨਿਲ ਗਰਗ ਸੁਪਰਡੈਂਟ, ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਜੇਲ੍ਹ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰ ਸਹਿਯੋਗੀ ਧਿਰ ਵਜੋਂ ਹਾਜ਼ਰ ਰਹੇ। ਮੀਟਿੰਗ ਦੇ ਅੰਤ ਵਿਚ 17 ਜੁਲਾਈ ਨੂੰ ਮੋਹਾਲੀ ਵਿਖੇ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ, ਅੜੀਅਲ ਰਵੱਈਏ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਦੇ ਵਿਰੋਧ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸ਼ਹਿਰੀ ਹਲਕੇ ਵਿਚ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਰਕਲ ਪੱਧਰੀ ਮੀਟਿੰਗਾਂ ਕੀਤੀਆਂ ਤੇਜ਼ ਅਗਲੀ ਖ਼ਬਰ ਫ਼ਿਰੋਜ਼ਪੁਰ ਨਜ਼ਦੀਕ ਮਈਆ ਵਾਲ ਨਹਿਰ ’ਚ ਪਿਆ ਪਾੜ, 11 ਏਕੜ ਫ਼ਸਲ ਪਾਣੀ ਦੀ ਮਾਰ ਹੇਠ
Ad Position 24
No active advertisement