ਫ਼ਿਰੋਜ਼ਪੁਰ, 6 ਜੁਲਾਈ (ਗੁਰਿੰਦਰ ਸਿੰਘ)-ਨਜ਼ਦੀਕੀ ਕਸਬਾ ਮੱਲਾਂਵਾਲਾ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਬਲਬੀਰ ਸਿੰਘ ਜੋਸਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਨ੍ਹਾਂ ਦੇ ਸਹੁਰਾ ਗੁਰਦੇਵ ਸਿੰਘ ਧੰਜੂ ਸਾਬਕਾ ਸਰਪੰਚ ਪਿੰਡ ਮੰਗੂਪੁਰ (ਕਪੂਰਥਲਾ) ਦਾ ਅਚਾਨਕ ਦਿਹਾਂਤ ਹੋ ਗਿਆ। ਉਹ 77 ਸਾਲ ਦੇ ਸਨ ਅਤੇ ਆਪਣੇ ਪਿੱਛੇ ਤਿੰਨ ਧੀਆਂ, ਇਕ ਲੜਕਾ (ਜਰਮਨ), ਦੋ ਪੋਤਰੇ ਤੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਸਾਬਕਾ ਸਰਪੰਚ ਗੁਰਦੇਵ ਸਿੰਘ ਧੰਜੂ ਦੇ ਅਕਾਲ ਚਲਾਣੇ ’ਤੇ ਰੋਜ਼ਾਨਾ ‘ਅਜੀਤ’ ਦੇ ਫ਼ਿਰੋਜ਼ਪੁਰ ਤੋਂ ਜ਼ਿਲ੍ਹਾ ਇੰਚਾਰਜ ਦਵਿੰਦਰ ਪਾਲ ਸਿੰਘ, ਸੀਨੀਅਰ ਪੱਤਰਕਾਰ ਗੁਰਦੇਵ ਸਿੰਘ ਜੋਸਨ, ਸੁਰਜਨ ਸਿੰਘ ਸੰਧੂ, ਸੁਖਜਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਸੰਧੂ, ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਸੰਧੂ, ਵਰਿੰਦਰ ਮਨਚੰਦਾ, ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ, ਸੁਰਿੰਦਰ ਸਿੰਘ ਪੁਪਨੇਜਾ, ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ, ਰਜਿੰਦਰ ਹਾਂਡਾ, ਸੁਖਦੇਵ ਸੰਗਮ, ਰਜਨੀਸ਼ ਕਥੂਰੀਆ, ਹਰਜੀਤ ਸਿੰਘ ਗਿੱਲ ਤੋਂ ਇਲਾਵਾ ਬਾਬਾ ਹਰਸਾ ਸਿੰਘ, ਮਲਕੀਅਤ ਸਿੰਘ, ਹਰਜੀਤ ਸਿੰਘ ਲਹੌਰੀਆ, ਪਰਮਜੀਤ ਸਿਖਾਣਾ, ਸਿਮਰਨਜੀਤ ਸਿੰਘ ਸਿੱਧੂ, ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਜਸਪਾਲ ਸਿੰਘ ਸੰਧੂ, ਇੰਦਰਜੀਤ ਸਿੰਘ, ਰਣਜੀਤ ਰਾਏ, ਗੌਰਵ ਭਟੇਜਾ, ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਗੌਰਵ, ਸਾਬਕਾ ਪ੍ਰਧਾਨ ਮਨਦੀਪ ਕੁਮਾਰ, ਸੰਨ੍ਹੀ ਚੋਪੜਾ, ਗੁਰਦੇਵ ਸਿੰਘ ਗਿੱਲ, ਰਾਏਵੀਰ ਸਿੰਘ ਕਚੂਰਾ, ਰੇਸ਼ਮ ਸਿੰਘ ਬਿੱਟੂ ਥਿੰਦ, ਗੁਰਚਰਨ ਸਿੰਘ ਥਿੰਦ, ਬੱਬਲ ਸ਼ਰਮਾ ਪ੍ਰਧਾਨ, ਨਛੱਤਰ ਸਿੰਘ ਸੰਧੂ ਪ੍ਰਧਾਨ, ਨਿਸ਼ਾਨ ਸਿੰਘ ਭੁੱਲਰ ਸਾਬਕਾ ਪ੍ਰਧਾਨ, ਨਛੱਤਰ ਸਿੰਘ ਭੁੱਲਰ ਆਦਿ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਉਹ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ। ਪਰਿਵਾਰਕ ਮੈਂਬਰਾਂ ਅਨੁਸਾਰ ਸਵਰਗੀ ਗੁਰਦੇਵ ਸਿੰਘ ਧੰਜੂ ਦਾ ਅੰਤਿਮ ਸੰਸਕਾਰ 8 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਪਿੰਡ ਮੰਗੂਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਹੋਵੇਗਾ।