ਮਾਨਸਾ, 6 ਜੁਲਾਈ (ਸ.ਰਿ.)- ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਬਾਲ ਕ੍ਰਿਸ਼ਨ ਵਾਸੀ ਬੁਢਲਾਡਾ ਤੋਂ 6 ਗ੍ਰਾਮ ਚਿੱਟਾ, ਥਾਣਾ ਜੌੜਕੀਆਂ ਪੁਲਿਸ ਨੇ ਅਕਾਸ਼ਦੀਪ ਸਿੰਘ ਵਾਸੀ ਕੁਸਲਾ ਕੋਲੋਂ 4 ਗ੍ਰਾਮ, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਜਵਾਹਰਕੇ ਤੋਂ 6.50 ਗ੍ਰਾਮ, ਥਾਣਾ ਬੋਹਾ ਪੁਲਿਸ ਨੇ ਜਗਤਾਰ ਸਿੰਘ ਵਾਸੀ ਹਾਕਮਵਾਲਾ ਕੋਲੋਂ 7 ਗ੍ਰਾਮ ਅਤੇ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਰਾਜਦੀਪ ਸਿੰਘ ਵਾਸੀ ਮਾਨਸਾ ਤੋਂ 30 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।