ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜ਼ਮੀਨੀ ਝਗੜੇ ਦੇ ਚੱਲਦਿਆਂ ਕੀਤੀ ਕੁੱਟਮਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-07-2026
ਮੱਲਾਂਵਾਲਾ, 8 ਜੁਲਾਈ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਪੁਲਿਸ ਵਲੋਂ ਪਿੰਡ ਵਾਹਕਾ ਮੋੜ ਵਿਖੇ ਜ਼ਮੀਨੀ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਦੇ ਸੱਟਾਂ ਮਾਰਨ ਦੇ ਦੋਸ਼ਾਂ ਹੇਠ ਅਣਪਛਾਤਿਆਂ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁੱਚਾ ਸਿੰਘ ਪੁੱਤਰ ਮੇਜ਼ਾਂ ਸਿੰਘ ਵਾਸੀ ਪਿੰਡ ਵਾਹਕਾ ਮੋੜ ਥਾਣਾ ਆਰਿਫ਼ ਕੇ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੀ ਜ਼ਮੀਨ ਕਿੱਲਾ ਨੰਬਰ 19 ਵਿਚ ਕੁਲਵੰਤ ਸਿੰਘ ਅਤੇ ਸੁਖਵੰਤ ਸਿੰਘ ਨੇ 10/12 ਆਦਮੀ ਲੈ ਕੇ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਸੀ ਅਤੇ ਸ਼ਾਮ ਸਮੇਂ ਮੁੱਦਈ ਆਪਣੇ ਲੜਕੇ ਬਲਰਾਜ ਸਿੰਘ ਨਾਲ ਆਪਣੇ ਖੇਤ ਨੂੰ ਜਾ ਰਿਹਾ ਸੀ ਤਾਂ ਖੇਤ ਵੱਲ ਨੂੰ ਜਾਂਦੀ ਪਹੀ ’ਤੇ ਪਹਿਲਾਂ ਹੀ ਮੁਲਜ਼ਮ ’ਤੇ ਅਣਪਛਾਤੇ ਵਿਅਕਤੀ ਮੌਜੂਦ ਸਨ। ਜਿਨ੍ਹਾਂ ’ਚੋਂ ਕੁਲਵੰਤ ਸਿੰਘ ਨੇ ਉੱਚੀ ਸਾਰੀ ਲਲਕਾਰਾ ਮਾਰਿਆ ਕਿ ਫੜ ਲਓ ਸੁੱਚਾ ਸਿੰਘ ਨੂੰ, ਇਸ ਨੂੰ ਆਪਣੇ ਕਬਜ਼ੇ ਵਾਲੀ ਜ਼ਮੀਨ ਵਾਹੁਣ ਦਾ ਮਜ਼ਾ ਚਖਾ ਦਿਓ। ਮੁੱਦਈ ਅਨੁਸਾਰ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਡਾਂਗਾਂ ’ਤੇ ਟਕੂਆ ਨਾਲ ਉਸ ਦੇ ਸੱਟਾਂ ਮਾਰੀਆਂ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਕਾਰਜ ਸਿੰਘ ਪੁੱਤਰ ਸੁਖਵੰਤ ਸਿੰਘ, ਲਖਵੀਰ ਸਿੰਘ ਉਰਫ਼ ਸਾਹਬਾ ਪੁੱਤਰ ਸੁਖਵੰਤ ਸਿੰਘ, ਸੁਖਵੰਤ ਸਿੰਘ ਪੁੱਤਰ ਕੁੰਦਨ ਸਿੰਘ, ਕੁਲਵੰਤ ਸਿੰਘ ਪੁੱਤਰ ਕੁੰਦਨ ਸਿੰਘ, ਸਾਰਾ ਪੁੱਤਰ ਨਾਮਾਲੂਮ ਅਤੇ 5/6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਦੇ ਖਾਤਿਆਂ ’ਚ ਸਹਾਇਤਾ ਰਾਸ਼ੀ ਭੇਜ ਕੇ ‘ਆਪ’ ਨੇ ਵਾਅਦਾ ਪੂਰਾ ਕੀਤਾ- ਡਾ. ਨਾਗੀ ਅਗਲੀ ਖ਼ਬਰ ਜਲਾਲਾਬਾਦ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਐੱਸ. ਡੀ. ਐੱਮ. ਨੇ ਵੰਡੇ ਜੇਤੂ ਸਰਟੀਫਿਕੇਟ ਜਲਾਲਾਬਾਦ ਵਾਸੀਆਂ ਦਾ ਕਰਜ਼ਾ...
Ad Position 24
No active advertisement