ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਲੰਬਰ ਅਸ਼ੋਕ ਕੁਮਾਰ ਨੂੰ ਨਿਕਲੀ 3 ਲੱਖ ਦੀ ਲਾਟਰੀ

Ad Position 21
No active advertisement
ਅਜੀਤ ਡੈਸਕ 09-07-2026
ਫ਼ਾਜ਼ਿਲਕਾ, 8 ਜੁਲਾਈ (ਦਵਿੰਦਰ ਪਾਲ ਸਿੰਘ)-ਮਹਿਰੀਆਂ ਬਾਜ਼ਾਰ ਸਥਿਤ ਰੂਪ ਚੰਦ ਲਾਟਰੀ ਦੀ ਦੁਕਾਨ ’ਤੇ ਅੱਜ ਉਸ ਵੇਲੇ ਖ਼ੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਸ਼ਹਿਰ ਦੀ ਓਡਾਂ ਵਾਲੀ ਬਸਤੀ ਦੇ ਰਹਿਣ ਵਾਲੇ ਇਕ ਪਲੰਬਰ ਅਸ਼ੋਕ ਕੁਮਾਰ ਦੀ ਕਿਸਮਤ ਅਚਾਨਕ ਚਮਕ ਉੱਠੀ। ਪੂਰੀ ਉਮਰ ਲੋਕਾਂ ਦੇ ਘਰਾਂ ਵਿਚ ਪਾਣੀ ਦਾ ਇੰਤਜ਼ਾਮ ਕਰਨ ਅਤੇ ਨਲ-ਟੂਟੀਆਂ ਠੀਕ ਕਰਨ ਵਾਲੇ ਅਸ਼ੋਕ ਕੁਮਾਰ ਲਈ ਅੱਜ ਦਾ ਦਿਨ ਇਕ ਨਵੀਂ ਸਵੇਰ ਲੈ ਕੇ ਆਇਆ। ਅਸ਼ੋਕ ਕੁਮਾਰ ਅੱਜ ਦੁਪਹਿਰ ਕਰੀਬ ਸਵਾ 12 ਵਜੇ ਲਾਟਰੀ ਦੀ ਦੁਕਾਨ ’ਤੇ ਪਹੁੰਚੇ ਸਨ। ਉਨ੍ਹਾਂ ਨੇ ਵਿਕਰੇਤਾ ਨੂੰ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਇੱਕ ਟਿਕਟ ਦੇ ਦੇਵੇ। ਅਸ਼ੋਕ ਨੇ 210 ਰੁਪਏ ਖ਼ਰਚ ਕੇ ਉਹ ਟਿਕਟ ਲਈ ਅਤੇ ਉੱਥੋਂ ਚਲੇ ਗਏ। ਅਜੇ ਉਨ੍ਹਾਂ ਨੂੰ ਉੱਥੋਂ ਨਿਕਲਿਆਂ ਸਵਾ ਘੰਟਾ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਖ਼ਰੀਦੀ ਗਈ ਟਿਕਟ ’ਤੇ 3 ਲੱਖ ਰੁਪਏ ਦਾ ਬੰਪਰ ਇਨਾਮ ਨਿਕਲਿਆ ਹੈ। ਇਹ ਸੁਣਦਿਆਂ ਹੀ ਅਸ਼ੋਕ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ। ਅਸ਼ੋਕ ਕੁਮਾਰ ਨੇ ਇਸ ਜਿੱਤ ਨੂੰ ਮਹਾਦੇਵ ਦਾ ਚਮਤਕਾਰ ਦੱਸਿਆ ਹੈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸ਼ੋਕ ਨੇ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣਾ ਪੂਰਾ ਜੀਵਨ ਬਿਤਾਇਆ ਹੈ ਅਤੇ ਅੱਜ ਉਨ੍ਹਾਂ ਨੂੰ ਇਸੇ ਸੇਵਾ ਦਾ ਫਲ ਮਿਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਵਿਚ ਸਹਾਇਕ ਖ਼ੁਰਾਕ ਸਪਲਾਈ ਅਫਸਰ ਵਜੋਂ ਸੋਨਾ ਸਿੰਘ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਪ੍ਰਚਾਰ ਵੈਨ ਪਹੁੰਚੀ ਫ਼ਾਜ਼ਿਲਕਾ
Ad Position 24
No active advertisement