ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਜੀਵਨ ਮਲ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਜੋਸਨ ਸਨਮਾਨਿਤ

Ad Position 21
No active advertisement
ਅਜੀਤ ਡੈਸਕ 10-07-2026
ਜ਼ੀਰਾ, 9 ਜੁਲਾਈ ( ਰਜਨੀਸ਼ ਕਥੂਰੀਆ)-ਜੀਵਨ ਮਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਲੋਂ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਕਰਨ ’ਤੇ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਨੂੰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਨਮਾਨਿਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿਦਿਆਰਥੀਆਂ ਨੇ ਐਨ.ਐਮ.ਐਮ.ਐੱਸ.ਪੰਜਾਬ ਪੱਧਰੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਤਾਰ 4 ਸਾਲ ਪੜ੍ਹਾਈ ਲਈ ਵਜ਼ੀਫ਼ਾ ਦਿੱਤਾ ਜਾਣਾ ਹੈ। ਇਸੇ ਤਰਾਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਆਰ.ਆਰ.ਏ.ਅਧੀਨ ਸਾਇੰਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪੁਜ਼ੀਸ਼ਨ ਹਾਸਿਲ ਕੀਤੀਆਂ ਹਨ। ਕਬੱਡੀ ਵਿਚ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਕਰਨ ਤੋਂ ਬਾਅਦ ਸਕੂਲ ਟੀਮ ਨੇ ਪੰਜਾਬ ਪੱਧਰ ਤੇ ਹਿੱਸਾ ਲਿਆ ਹੈ। ਇਹ ਸਾਰੀਆਂ ਪ੍ਰਾਪਤੀਆਂ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਦੀ ਸੁਚੱਜੀ ਅਗਵਾਈ ਅਤੇ ਸਟਾਫ਼ ਦੇ ਸਹਿਯੋਗ ਨਾਲ ਪ੍ਰਾਪਤ ਕੀਤੀਆਂ ਗਈਆਂ ਹਨ। ਇਹਨਾਂ ਪ੍ਰਾਪਤੀਆਂ ਨੂੰ ਵੇਖਦਿਆਂ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ, ਚੇਅਰਮੈਨ ਤਰਸੇਮ ਲਾਲ ਜੁਨੇਜਾ,ਖ਼ਜ਼ਾਨਚੀ ਪੁਸ਼ਪਿੰਦਰ ਸਿੰਘ ਹੈਪੀ ਅਤੇ ਸਹਾਇਕ ਖ਼ਜ਼ਾਨਚੀ ਗੁਰਬਖ਼ਸ਼ ਸਿੰਘ ਵਿੱਜ ਸਮੇਤ ਸਮੂਹ ਅਹੁਦੇਦਾਰਾਂ ਵਲੋਂ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਅਨਿਲ ਬਜਾਜ ਪ੍ਰੋਜੈਕਟ ਇੰਚਾਰਜ, ਨਰਿੰਦਰ ਸਿੰਘ ਪ੍ਰੋਜੈਕਟ ਇੰਚਾਰਜ, ਡਾ.ਸੁਖਮੀਤ ਸਿੰਘ ਫਿਜੀਓਥਰੈਪਿਸਟ, ਸੁਰਿੰਦਰ ਸ਼ਰਮਾ ਜੇ.ਈ., ਨਰਿੰਦਰ ਕੁਮਾਰ ਨਾਰੰਗ, ਸੋਨੂੰ ਗੁਜਰਾਲ ਮੀਤ ਪ੍ਰਧਾਨ, ਮਨਮੋਹਨ ਸਿੰਘ ਗੁਜਰਾਲ, ਬੰਟੀ ਗੁਲ੍ਹਾਟੀ, ਮਾਸਟਰ ਹਰਪ੍ਰੀਤ ਸਿੰਘ ਹੈਪੀ, ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ, ਰਮਾ ਸ਼ਰਮਾ ਸਿਲਾਈ ਸੈਂਟਰ, ਸੁਮਨ ਬੰਸੀਵਾਲ ਅਤੇ ਰੰਜੂ ਚੋਪੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ਚ ਕਲਾਸ ਛੇਵੀਂ ਦੇ ਦਾਖਲਿਆਂ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਮੁੜ ਸ਼ੁਰੂ
Ad Position 24
No active advertisement