ਜ਼ੀਰਾ, 9 ਜੁਲਾਈ (ਪ੍ਰਤਾਪ ਸਿੰਘ ਹੀਰਾ)-ਰੀਅਲ ਡਰੀਮਜ਼ ਅਕੈਡਮੀ ਜ਼ੀਰਾ ਦੇ ਵਿਦਿਆਰਥੀ ਦੀ ਈ.ਟੀ.ਟੀ ਅਧਿਆਪਕ ਵਜੋਂ ਚੋਣ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਮੁੱਖ ਅਧਿਆਪਕ ਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕੱਢੀਆਂ ਗਈਆਂ ਈ.ਟੀ.ਟੀ. ਕੈਡਰ ਦੀਆਂ ਪੋਸਟਾਂ ਵਿਚ ਅਕੈਡਮੀ ਦੇ ਵਿਦਿਆਰਥੀ ਅਮਰਿੰਦਰ ਸਿੰਘ ਪੁੱਤਰ ਰੋਸ਼ਨ ਲਾਲ ਨੇ ਵਧੀਆ ਅੰਕਾਂ ਨਾਲ ਬਤੌਰ ਈ.ਟੀ.ਟੀ. ਅਧਿਆਪਕ ਪੋਸਟ ਗ੍ਰਹਿਣ ਕਰਕੇ ਅਕੈਡਮੀ, ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਹੋਇਆ ਅਮਰਿੰਦਰ ਸਿੰਘ ਨੇ ਅਕੈਡਮੀ ਪਹੁੰਚ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਅਕੈਡਮੀ ਵਲੋਂ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਅਕੈਡਮੀ ਵਿਚੋਂ ਕਈ ਵਿਦਿਆਰਥੀ ਕੋਚਿੰਗ ਪ੍ਰਾਪਤ ਕਰਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀਆਂ ਕਰ ਰਹੇ ਹਨ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੈਡਮ ਗਗਨਦੀਪ ਕੌਰ, ਵਿਦਿਆਰਥੀ ਡੈਨੀਅਲ, ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਸਿਮਰਨਜੀਤ ਕੌਰ, ਜਗਦੀਪ ਸਿੰਘ, ਗੁਰਮੁੱਖ ਸਿੰਘ, ਪਵਨਦੀਪ ਸਿੰਘ, ਰੋਬਨਦੀਪ ਸਿੰਘ, ਸਨਪ੍ਰੀਤ ਸਿੰਘ, ਸਮਰਕਰਨ ਸਿੰਘ, ਮੁਸਕਾਨ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।