ਜ਼ੀਰਾ, 10 ਜੁਲਾਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਜੁਨੇਜਾ ਪਰਿਵਾਰ ਵਲੋਂ ਸਮਾਜ ਸੇਵੀ ਸੰਸਥਾ ‘ਜੀਰਾ ਵਿਕਾਸ ਪ੍ਰੀਸ਼ਦ ਦੇ ਵਿਸ਼ੇਸ਼ ਸਹਿਯੋਗ ਨਾਲ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਪਰਿਵਾਰ ਦੇ ਮੈਂਬਰ ਸਤੀਸ਼ ਕੁਮਾਰ ਜੁਨੇਜਾ ਅਤੇ ਸੁਨੀਲ ਕੁਮਾਰ ਜੁਨੇਜਾ ਵਲੋਂ ਆਪਣੇ ਸਵਰਗਵਾਸੀ ਬੇਟੇ ਈਸ਼ਾਨ ਜੁਨੇਜਾ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਇਕ ਵਾਟਰ ਕੂਲਰ ਭੇਟ ਕੀਤਾ ਗਿਆ। ਸਕੂਲ ਕੈਂਪਸ ਵਿਚ ਕਰਵਾਏ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਜੀਤ ਸਿੰਘ ਸੋਨੂੰ ਨੇ ਜੁਨੇਜਾ ਪਰਿਵਾਰ ਵਲੋਂ ਆਪਣੇ ਬੇਟੇ ਦੀ ਯਾਦ ਵਿਚ ਸ਼ਹਿਰ ਅੰਦਰ ਕੀਤੇ ਜਾ ਰਹੇ ਨਿਰੰਤਰ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸਲਾਹੁਤਾ ਕੀਤੀ। ਇਸ ਮੌਕੇ ਵਿਕਾਸ ਪ੍ਰੀਸ਼ਦ ਵਲੋਂ ਜੁਨੇਜਾ ਪਰਿਵਾਰ ਦੇ ਮੈਂਬਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਰਕੇਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਛੋਟੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪਾਣੀ ਦੀਆਂ ਬੋਤਲਾਂ ਅਤੇ ਸਕੂਲ ਬੈਗ ਵੀ ਵੰਡੇ ਗਏ। ਸਮਾਗਮ ਵਿਚ ਸੰਸਥਾ ਦੇ ਜਰਨਲ ਸਕੱਤਰ ਜਗਦੇਵ ਸ਼ਰਮਾ,ਪੁਸ਼ਪਿੰਦਰ ਸਿੰਘ ਹੈਪੀ , ਗੁਰਬਖਸ਼ ਸਿੰਘ ਵਿੱਜ, ਤਰਸੇਮ ਲਾਲ ਜੁਨੇਜਾ, ਡਾ. ਪ੍ਰਦੀਪ ਵਰਮਾ, ਅਨਿਲ ਬਜਾਜ , ਨਰਿੰਦਰ ਸਿੰਘ , ਸਤੀਸ਼ ਮੋਹਣ ਦੇਵਗਨ , ਡਾ. ਸੁਖਮੀਤ, ਵਰਿੰਦਰ ਖੁਰਾਣਾ, ਮਦਨ ਲਾਲ ਬਾਵਾ, ਵਿਨੈ ਖੁਰਾਣਾ , ਰਾਜਨਦੀਪ ਸਿੰਘ ਰਾਜੂ , ਸੋਨੂੰ ਗੁਜਰਾਲ, ਸੰਜੀਵ ਸੱਚਦੇਵਾ, ਪਰਮਜੀਤ ਸਿੰਘ ਪੀ.ਪੀ, ਲਕਸ਼ਮੀ ਵਰਮਾ, ਰਮਨਦੀਪ ਕੌਰ , ਸ਼ਰਨਜੀਤ ਕੌਰ , ਕਮਲਜੀਤ ਕੌਰ, ਮੀਨਾ ਜੁਨੇਜਾ , ਸੀਮਾ ਜਨੇਜਾ , ਵਨੀਤਾ ਝਾਂਜੀ, ਪ੍ਰਧਾਨ ਮਹਿਲਾ ਵਿੰਗ , ਅੰਜੂ ਵਰਮਾ , ਰਮਾ ਸ਼ਰਮਾ , ਰਜਵੰਤ ਕੌਰ , ਰੀਮਾ ਵਿੱਜ , ਰੇਨੂੰ ਵਿੱਜ , ਕੁਸਮ ਸ਼ਰਮਾ , ਸੁਮਨ ਗੌਤਮ , ਊਸ਼ਾ ਰਾਣੀ, ਸੁਮਨ ਬੰਸੀਵਾਲ ਆਦਿ ਹਾਜ਼ਰ ਸਨ।