03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਵਿਖੇ ਪੜ੍ਹਾਈ ਦੀ ਸਮੱਗਰੀ ਵੰਡੀ

Ad Position 21
No active advertisement
ਅਜੀਤ ਡੈਸਕ 25-07-2026
ਫ਼ਾਜ਼ਿਲਕਾ, 24 ਜੁਲਾਈ (ਦਵਿੰਦਰ ਪਾਲ ਸਿੰਘ)-ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਸਮੱਗਰੀ ਵੰਡੀ ਗਈ। ਇਹ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ.ਨਰੇਸ਼ ਜੁਨੇਜਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਕੂਲ ਪਹੁੰਚਣ ’ਤੇ ਪ੍ਰਬੰਧਕ ਮਨਜੀਤ ਸਿੰਘ ਮੁਰਲੀ, ਪ੍ਰਿੰਸੀਪਲ ਇੰਦੂ ਬਾਲਾ ਅਤੇ ਸਮੂਹ ਸਟਾਫ਼ ਵਲੋਂ ਐਸੋਸੀਏਸ਼ਨ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਇੰਜੀ. ਜੁਨੇਜਾ ਨੇ ਦੱਸਿਆ ਕਿ ਬੱਚਿਆਂ ਦੇ ਵਧੀਆ ਭਵਿੱਖ ਲਈ ਐਸੋਸੀਏਸ਼ਨ ਸਮੇਂ-ਸਮੇਂ ’ਤੇ ਅਜਿਹੇ ਪ੍ਰੋਜੈਕਟ ਲਗਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਗਾਏ ਜਾਣਗੇ ਅਤੇ ਸਰਦੀਆਂ ਤੋਂ ਪਹਿਲਾਂ ਲੋੜਵੰਦ ਬੱਚਿਆਂ ਨੂੰ ਬੂਟ, ਜੁਰਾਬਾਂ ਤੇ ਜਰਸੀਆਂ ਵੀ ਵੰਡੀਆਂ ਜਾਣਗੀਆਂ। ਸਕੂਲ ਪ੍ਰਬੰਧਕ ਮਨਜੀਤ ਸਿੰਘ ਮੁਰਲੀ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਜਨਰਲ ਸਕੱਤਰ ਇੰਜੀ.ਰਮੇਸ਼ ਗੁੰਬਰ, ਇੰਜੀ. ਬਾਬੂ ਲਾਲ ਅਰੋੜਾ, ਸੁਭਾਸ਼ ਅਰੋੜਾ, ਮਹਿੰਦਰ ਤ੍ਰਿਪਾਠੀ, ਪਰਮਜੀਤ ਸਿੰਘ, ਅਸ਼ੋਕ ਛਾਬੜਾ, ਪ੍ਰਿੰਸੀਪਲ ਨਰੇਸ਼ ਠੱਕਰ, ਇੰਜੀ. ਜੈ ਲਾਲ, ਓਮ ਪ੍ਰਕਾਸ਼ ਸਚਦੇਵਾ, ਭਾਰਤ ਭੂਸ਼ਨ ਗਰਗ ਅਤੇ ਡਾ. ਅਨਿਲ ਪਾਠਕ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਲ.ਏ.ਡੀ.ਸੀ.ਨੀਤੀ ਖ਼ਿਲਾਫ਼ ਵਕੀਲਾਂ ਦੀ ਹੜਤਾਲ ਅਤੇ ਭੁੱਖ ਹੜਤਾਲ ਜਾਰੀ ਰਹੇਗੀ ਅਗਲੀ ਖ਼ਬਰ ਲਾਇਨ ਇੰਟਰਨੈਸ਼ਨਲ ਡਿਸਟ੍ਰਿਕਟ 321 ਐੱਫ ਵਿਚ ਪਹਿਲੀ ਵਾਰ ਹੋਈ ਲੀਓ ਕਲੱਬ ਦੀ ਗਾਇਨਾਂਜਲੀ 2026 ਪੀ.ਐੱਸ.ਟੀ. ਸਕੂਲਿੰਗ
Ad Position 24
No active advertisement