04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਿਸਾਨ ਸੇਮਾ ਸਿੰਘ ਮਹਿਰਾਜ ਵਲੋਂ ਇਕ ਕਿੱਲੇ ਦੀ ਕਣਕ ਦਾਨ ਕਰਨ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮਹਿਰਾਜ, 10 ਅਪ੍ਰੈਲ (ਸੁਖਪਾਲ ਮਹਿਰਾਜ)-ਅਕਾਲੀ ਆਗੂ ਅਤੇ ਕਿਸਾਨ ਤਰਸੇਮ ਸਿੰਘ ਸੇਮਾ ਵਾਸੀ ਪੱਤੀ ਕਾਲਾ, ਮਹਿਰਾਜ ਨੇ ਬੇਮÏਸਮੀ ਮÏਸਮ ਦੇ ਮੱਦੇਨਜ਼ਰ ਇੱਕ ਕਿੱਲੇ ਦੀ ਕਣਕ ਦਾਨ ਕਰਨ ਦਾ ਐਲਾਨ ਕੀਤਾ ਹੈ¢ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਮÏਸਮ, ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਖੜੀ ਫ਼ਸਲ 'ਤੇ ਅਸਰ ਪਿਆ ਹੈ ਅਤੇ ਕਈ ਥਾਵਾਂ 'ਤੇ ਫ਼ਸਲ ਢਹਿ ਵੀ ਗਈ ਹੈ¢ ਤਾਜ਼ਾ ਰਿਪੋਰਟਾਂ ਮੁਤਾਬਿਕ ਪੰਜਾਬ ਵਿਚ ਬੇਮÏਸਮੀ ਮੀਂਹ ਅਤੇ ਆਂਧੀਆਂ ਕਾਰਨ ਵੱਡੇ ਪੱਧਰ 'ਤੇ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੱਖਾਂ ਏਕੜ ਫ਼ਸਲ ਪ੍ਰਭਾਵਿਤ ਹੋਣ ਦੇ ਅੰਦੇਸ਼ੇ ਹਨ¢ ਸੇਮਾ ਸਿੰਘ ਨੇ ਕਿਹਾ ਕਿ ਜੇ ਪ੍ਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਦੀ ਫ਼ਸਲ ਵਿਚੋਂ 40-42 ਕਿੱਲੋ ਪ੍ਰਤੀ ਕਿੱਲਾ ਉਪਜ ਬਚ ਜਾਂਦੀ ਹੈ ਤਾਂ ਉਹ ਆਪਣੇ ਪਿੰਡ ਮਹਿਰਾਜ ਅਤੇ ਨੇੜਲੇ ਇਲਾਕਿਆਂ ਦੇ ਉਨ੍ਹਾਂ ਛੋਟੇ ਕਿਸਾਨਾਂ ਦੀ ਮਦਦ ਲਈ ਇਕ ਕਿੱਲੇ ਦੀ ਕਣਕ ਦਾਨ ਕਰਨਗੇ, ਜਿਨ੍ਹਾਂ ਦੀ ਫ਼ਸਲ ਬਾਰਿਸ਼ ਕਾਰਨ ਖ਼ਰਾਬ ਹੋ ਗਈ ਹੈ¢ ਉਨ੍ਹਾਂ ਕਿਹਾ ਕਿ ਇਸ ਸਮੇਂ ਛੋਟੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ¢ ਉਨ੍ਹਾਂ ਇਲਾਕੇ ਦੇ ਸਮਰੱਥ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਲੋੜਵੰਦ ਕਿਸਾਨਾਂ ਦੀ ਮਦਦ ਕਰਨ¢ ਸੇਮਾ ਸਿੰਘ ਨੇ ਕਿਹਾ ਕਿ ਕਿਸਾਨ ਭਾਈਚਾਰੇ ਦੀ ਇਕਜੁਟਤਾ ਹੀ ਇਸ ਮੁਸ਼ਕਿਲ ਸਮੇਂ ਵਿੱਚ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਰੇ ਮਿਲ ਕੇ ਇੱਕ-ਦੂਜੇ ਦਾ ਸਹਾਰਾ ਬਣਨ¢


Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਰਾਮਸਰਾ ਵਿਚ 150 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਦਿੱਤੀਆਂ <br/>
Ad Position 24